ਵਿਧਾਇਕ ਰਾਜਾ ਗਿੱਲ ਗੁਰਦੁਆਰਾ ਪੁਲ ਪੁਖਤਾ ਹੋਏ ਨਤਮਸਤਕ ਵਿਧਾਇਕ ਰਾਜਾ ਗਿੱਲ ਗੁਰਦੁਆਰਾ ਪੁਲ ਪੁਖਤਾ ਹੋਏ ਨਤਮਸਤਕ
Publish Date: Mon, 02 Nov 2026 05:40 PM (IST)
Updated Date: Mon, 02 Nov 2026 05:41 PM (IST)
ਸੁਰਿੰਦਰ ਢਿੱਲੋਂ , ਪੰਜਾਬੀ ਜਾਗਰਣ ਟਾਂਡਾ ਉੜਮੁੜ : ਹਲਕਾ ਵਿਧਾਇਕ ਉੜਮੁੜ ਟਾਂਡਾ ਜਸਵੀਰ ਸਿੰਘ ਰਾਜਾ ਗਿੱਲ ਨੇ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਹਲਕਾ ਉੜਮੁੜ ਟਾਂਡਾ ਤੋਂ ਦੁਬਾਰਾ ਟਿਕਟ ਮਿਲਣ ਤੇ ਆਪਣੇ ਹਲਕੇ ਦੇ ਸਮੂਹ ਪਾਰਟੀ ਆਗੂਆਂ ਤੇ ਸਮਰਥਕਾਂ ਸਮੇਤ ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਪੁਲ ਪੁਖਤਾ ਸਾਹਿਬ ਨਤਮਸਤਕ ਹੋਏ ਤੇ ਪ੍ਰਮਾਤਮਾ ਦਾ ਸੁ਼ੁਕਰਾਨਾ ਕੀਤਾ । ਇਸ ਮੌਕੇ ਉਨ੍ਹਾਂ ਦੀ ਧਰਮਪਤਨੀ ਰਮਨਦੀਪ ਕੌਰ ਗਿੱਲ ਵੀ ਨਾਲ ਸਨ । ਉਨ੍ਹਾਂ ਪ੍ਰਚੀਨ ਮਹਾਂਦੇਵ ਮੰਦਿਰ ਟਾਂਡਾ ਅਤੇ ਬਾਬਾ ਬੂਟਾ ਭਗਤ ਜੀ ਦੇ ਮੰਦਰ ਵੀ ਨਤਮਸਤਕ ਹੋਏ ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ।ਉਨ੍ਹਾਂ ਕਿਹਾ ਕਿ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਨਾਲ ਨਗਰ ਕੌਂਸਲ ਟਾਂਡਾ ਦੇ ਪ੍ਰਧਾਨ ਹਰਿਕ੍ਰਿਸ਼ਨ ਸੈਣੀ, ਨਗਰ ਕੌਂਸਲ ਗੜ੍ਹਦੀਵਾਲਾ ਦੇ ਪ੍ਰਧਾਨ ਦੁਸ਼ਯੰਤ ਬਹਿਲ, ਬਲਾਕ ਸੰਮਤੀ ਟਾਂਡਾ ਦੇ ਚੇਅਰਮੈਨ ਸੁਖਵਿੰਦਰ ਸਿੰਘ ਝਾਵਰ, ਮਾਰਕੀਟਿੰਗ ਕਮੇਟੀ ਟਾਂਡਾ ਦੇ ਚੇਅਰਮੈਨ ਜਸਵੰਤ ਸਿੰਘ ਬਿੱਟੂ, ਨਗਰ ਕੌਂਸਲ ਟਾਂਡਾ ਦੀ ਮੀਤ ਪ੍ਰਧਾਨ ਨਰਿੰਦਰ ਕੌਰ , ਕੌਂਸਲਰ ਪ੍ਰਵੀਨ ਸੋਨੂੰ ਖੰਨਾ, ਕੌਂਸਲਰ ਸੇਠ ਰਾਮ ਸੇਠੀ, ਕੌਂਸਲਰ ਹਰਮੀਤ ਬੜੈਚ, ਕੌਂਸਲਰ ਗੁਰਬਖਸ਼ ਕੌਰ, ਕੌਂਸਲਰ ਜਸਵੰਤ ਕੌਰ, ਕੌਂਸਲਰ ਪਰਵਿੰਦਰ ਕੌਰ ਘੁੰਮਣ, ਕੌਂਸਲਰ ਮਨਜੀਤ ਕੌਰ, ਗੁਰਜੀਤ ਕੁਮਾਰ, ਅਮਨ ਘੁੰਮਣ, ਸਿਟੀ ਪ੍ਰਧਾਨ ਜਸਵਿੰਦਰ ਸਿੰਘ ਜੱਸੀ, ਸਰਬਜੀਤ ਸਿੰਘ ਵਿੱਕੀ, ਕਮਲ ਧੀਰ, ਸਾਬਕਾ ਕੌਂਸਲਰ ਲਖਵਿੰਦਰ ਸਿੰਘ, ਅਨਿਲ ਗੋਰਾ, ਰਾਜਨ ਸੌਂਧੀ ਅਤੇ ਗੁਰਮੀਤ ਬਿੱਟੂ, ਸਾਬਕਾ ਕੌਂਸਲਰ ਸੁਰਿੰਦਰਜੀਤ ਬਿੱਲੂ ਸੈਣੀ, ਸਾਬਕਾ ਕੌਂਸਲਰ ਮੰਜੂ ਖੰਨਾ, ਸਾਬਕਾ ਕੌਂਸਲਰ ਸੁਮਨ ਖੋਸਲਾ, ਪ੍ਰਧਾਨ ਵੇਅਰ ਸਰਪੰਚ ਜਸਵੰਤ ਸਿੰਘ ਅਤੇ ਸਰਪੰਚ ਮਲਕੀਤ ਸਿੰਘ ਸਲੇਮਪੁਰ ਸਮੇਤ ਹੋਰ ਪਾਰਟੀ ਵਰਕਰ ਮੌਜੂਦ ਸਨ ।