ਸਾਹਿਤ ਆਸ਼ਰਮ ਟਾਂਡਾ ਵਲੋਂ ਕਰਵਾਇਆ ਗਿਆ ਪੁਸਤਕ ਵਿਚਾਰ ਚਰਚਾ ਸਾਹਿਤ ਆਸ਼ਰਮ ਟਾਂਡਾ ਵਲੋਂ ਕਰਵਾਇਆ ਗਿਆ ਪੁਸਤਕ ਵਿਚਾਰ ਚਰਚਾ
Publish Date: Tue, 17 Nov 2026 06:19 PM (IST)
Updated Date: Tue, 17 Nov 2026 06:21 PM (IST)
ਅਮ੍ਰਿਤ ਪਾਲ ਬਾਜਵਾ, ਪੰਜਾਬੀ ਜਾਗਰਣ, ਟਾਂਡਾ ਉੜਮੁੜ : ਸਾਹਿਤ ਆਸ਼ਰਮ ਟਾਂਡਾ ਵਲੋਂ ਸਰਕਾਰੀ ਕਾਲਜ ਟਾਂਡਾ ਵਿਖੇ ਪੁਸਤਕ ਵਿਚਾਰ ਚਰਚਾ, ਸਨਮਾਨ ਸਮਾਰੋਹ ਅਤੇ ਕਵੀ ਦਰਬਾਰ ਕਰਵਾਇਆ ਗਿਆ। ਸਭਾ ਦੇ ਸਰਪ੍ਰਸਤ ਡਾ. ਨਿਰੰਜਨ ਵਲੋਂ ਆਖੇ ਸਵਾਗਤੀ ਸ਼ਬਦਾਂ ਨਾਲ ਹੋਈ। ਡਾ. ਬਲਦੇਵ ਬੱਦਨ ਦਾ ਗ਼ਜ਼ਲ ਸੰਗ੍ਰਹਿ ਸੁਫ਼ਨਿਆਂ ਦੇ ਫ਼ੱਕਰ ਲੋਕ ਅਰਪਣ ਕਰਨ ਉਪਰੰਤ ਇਸ ਉੱਤੇ ਪਰਚਾ ਪੜ੍ਹਦਿਆਂ ਡਾ. ਲੇਖ ਰਾਜ ਨੇ ਵਿਭਿੰਨ ਸਰੋਕਾਰਾਂ ਨੂੰ ਗਜ਼ਲਾਂ ਦੇ ਹਵਾਲੇ ਨਾਲ ਵਿਸਥਾਰ ਪੂਰਵਕ ਵਿਸਲੇਸ਼ਣ ਕੀਤਾ। ਮੁੱਖ ਮਹਿਮਾਨ ਡਾ. ਇੰਦਰਜੀਤ ਸਿੰਘ ਵਾਸੂ ਨੇ ਆਖਿਆ ਕਿ ਇਹ ਗ਼ਜ਼ਲਾਂ ਫੱਕਰਾਂ ਦੇ ਸੁਭਾਅ ਦੀ ਤਰਜਮਾਨੀ ਕਰਦੀਆਂ ਹਨ। ਤਰਸੇਮ ਸਿੰਘ ਭੰਗੂ, ਨਵਤੇਜ ਗੜੵਦੀਵਾਲਾ,ਅਤੇ ਮੱਖਣ ਕੁਹਾੜ ਨੇ ਪੁਸਤਕ ਵਿੱਚੋਂ ਗਜ਼ਲਾਂ ਦੇ ਹਵਾਲੇ ਨਾਲ ਬਲਦੇਵ ਬੱਦਨ ਦੀ ਗਜ਼ਲ ਵਿੱਚ ਤਕਨੀਕੀ ਅਤੇ ਵਿਸ਼ੇ ਪੱਖ ਤੋਂ ਆਏ ਹੋਏ ਬਦਲਾਅ ਅਤੇ ਨਿਖਾਰ ਦੀ ਗੱਲ ਕੀਤੀ। ਸਮਾਗਮ ਦੇ ਦੂਜੇ ਸ਼ੈਸ਼ਨ ਵਿਚ ਸਾਹਿਤ ਆਸ਼ਰਮ ਟਾਂਡਾ ਵੱਲੋਂ ਕਹਾਣੀ ਦੇ ਖੇਤਰ ਵਿੱਚ ਵਿਲੱਖਣ ਪੈੜਾਂ ਪਾਉਣ ਵਾਲੇ ਕਹਾਣੀਕਾਰ ਮੁਖਤਾਰ ਗਿੱਲ ਨੂੰ ਕਹਾਣੀ ਸਿਰਜਣਾ ਪੁਰਸਕਾਰ 2025 ਅਤੇ ਦੂਸਰਾ ਸਨਮਾਨ ਪੰਜਾਬੀ ਦੇ ਸਥਾਪਤ ਗ਼ਜ਼ਲਗੋ ਅਮਰੀਕ ਡੋਗਰਾ ਨੂੰ ਕਾਵਿ ਸਿਰਜਣਾ ਪੁਰਸਕਾਰ 2026 ਦੇ ਲਈ ਦੋਵਾਂ ਸਾਹਿਤਕਾਰਾਂ ਨੂੰ ਸਨਮਾਨ ਕੀਤਾ। ਕਵੀ ਦਰਬਾਰ ਮੌਕੇ ਮੱਖਣ ਕੋਹਾੜ, ਨਵਤੇਜ ਗੜ੍ਹਦੀਵਾਲਾ , ਰੂਪ ਲਾਲ ਰੂਪ, ਅਮਰਜੀਤ ਸਿੰਘ ਦਸੂਹਾ, ਡਾ. ਬਲਦੇਵ ਬੱਦਨ, ਇੰਦਰਜੀਤ ਕਾਜਲ, ਬਿਮਲਾ ਦੁੱਗਲ, ਅਜਮੇਰ ਕੰਧਾਲਾ, ਸ਼ਮਸ਼ੇਰ ਮੋਹੀ, ਸੁਮਨਦੀਪ ਘੋੜੇਬਾਹੀ , ਭੁਪਿੰਦਰ ਸਿੰਘ ਰਾਜਾ, ਗੁਰਪ੍ਰੀਤ ਹੈਪੀ ਸਹੋਤਾ, ਜੈਲੀ ਗੇਰਾ, ਅਵਤਾਰ ਜਹੂਰਵੀ, ਮਨਦੀਪ ਜਹੂਰਵੀ, ਜਨਕਪ੍ਰੀਤ ਬੇਗੋਵਾਲ, ਡਾ. ਸਰਬਜੋਤ ਸਿੰਘ, ਹਰਜੀਤ ਸਿੰਘ ਸੰਧੂ ,ਜਗਤਾਰ ਗਿੱਲ, ਆਸ਼ਾ ਅਰਮਾਨ ਅਤੇ ਹੋਰ ਕਵੀਆਂ ਨੇ ਆਪਣੀਆਂ ਰਚਨਾਵਾਂ ਨਾਲ ਹਾਜ਼ਰੀ ਲਗਵਾਈ। ਇਸ ਮੌਕੇ ਬਲਵਿੰਦਰ ਸੰਧਾ, ਡਾ. ਬਿਕਰਮਜੀਤ, ਸਰਬਜੀਤ ਸਿੰਘ ਸੰਧੂ, ਡਾ. ਬਲਵਿੰਦਰ ਸਿੰਘ, ਬੂਟਾ ਰਾਮ ਆਜ਼ਾਦ, ਹਰਵਿੰਦਰ ਉਹੜਪੁਰੀ, ਡਾ. ਸੁਖਵਿੰਦਰ, ਦੁਪਿੰਦਰ ਪਯਾਮ ਅਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਹੋਈਆਂ। ਵਿਸ਼ੇਸ਼ ਰੂਪ ਵਿੱਚ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਸ਼ਖਸੀਅਤਾਂ ਅਤੇ ਕਵੀਜਨਾਂ ਨੂੰ ਸਭਾ ਵੱਲੋਂ ਸਨਮਾਨ ਚਿੰਨ ਦੇ ਕੇ ਮੰਚ ਤੋਂ ਸਨਮਾਨਿਤ ਕੀਤਾ ਗਿਆ। ਪ੍ਰਧਾਨ ਮਲਕੀਤ ਜੌੜਾ ਨੇ ਆਖਿਆ ਕਿ ਇਸ ਤਰ੍ਹਾਂ ਦੇ ਸਮਾਗਮ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਲਈ ਬੇਹੱਦ ਸਾਰਥਿਕ ਉਪਰਾਲੇ ਸਾਬਿਤ ਹੁੰਦੇ ਹਨ।