- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੱਲੇਵਾਲ ਦੇ ਵਿਹੜੇ ਵਿੱਚ 5 ਤੇ 6 ਨਵੰਬਰ ਨੂੰ ਲੱਗੇਗਾ ਦਸਵਾਂ ਪੁਸਤਕ ਮੇਲਾ

ਕਮਲ, ਪੰਜਾਬੀ ਜਾਗਰਣ, ਹਰਿਆਣਾ : ਪੰਜਾਬੀ ਵਿਕਾਸ ਮੰਚ ਹਰਿਆਣਾ ਵੱਲੋਂ ਪ੍ਰੈਸ ਕਲੱਬ ਹਰਿਆਣਾ ਅਤੇ ਸਰ ਮਾਰਸ਼ਲ ਐਜੂਕੇਸ਼ਨ ਸੁਸਾਇਟੀ ਟਾਂਡਾ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਨਾਨਕ ਦੇਵ ਕਾਲਜ ਆਫ ਐਜੂਕੇਸ਼ਨ ਡੱਲੇਵਾਲ ਨੇੜੇ ਹਰਿਆਣਾ ਲੱਗਣ ਜਾ ਰਹੇ ਦਸਵੇਂ ਪੁਸਤਕ ਮੇਲੇ ਅਤੇ ਵਿਰਾਸਤੀ ਉਤਸਵ ਦੀਆਂ ਤਰੀਕਾਂ ਅਤੇ ਰੂਪ ਰੇਖਾ ਦਾ ਐਲਾਨ ਕਰ ਦਿੱਤਾ ਗਿਆ ਹੈ lਇਸ ਸਬੰਧੀ ਪੰਜਾਬੀ ਵਿਕਾਸ ਮੰਚ ਹਰਿਆਣਾ ਦੀ ਅਹਿਮ ਮੀਟਿੰਗ ਦੌਰਾਨ ਮੰਚ ਦੇ ਪ੍ਰਧਾਨ ਹਰਮੇਲ ਸਿੰਘ ਖੱਖ ਤੇ ਸਲਾਹਕਾਰ ਹਰਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਪੰਜਾਬੀ ਮਾਂ ਸਮਾਗਮਾਂ ਦੀ ਲੜੀ ਦੌਰਾਨ ਲੱਗਣ ਵਾਲਾ ਇਸ ਵਾਰ ਦਾ ਪੁਸਤਕ ਮੇਲਾ ਮਿਤੀ 5 ਅਤੇ 6 ਨਵੰਬਰ ਨੂੰ ਲਗੇਗਾ l ਉਨ੍ਹਾਂ ਦੱਸਿਆ ਕਿ ਇਸ ਪੁਸਤਕ ਮੇਲੇ ਅਤੇ ਵਿਰਾਸਤੀ ਉਤਸਵ ਵਿੱਚ ਪੰਜਾਬ ਦੇ ਸਿਰਕੱਢ ਪੁਸਤਕ ਪ੍ਰਕਾਸ਼ਕਾਂ ਦੀਆਂ ਵੱਖ ਵੱਖ ਭਾਸ਼ਾਵਾਂ ਵਿੱਚ ਛਾਪੀਆਂ ਪੁਸਤਕਾਂ ਦੀਆਂ ਪ੍ਰਦਰਸ਼ਨੀਆਂ ਦੌਰਾਨ ਸਾਹਿਤ ਅਤੇ ਕਲਾ ਪ੍ਰੇਮੀ ਨੂੰ ਸਸਤੀਆਂ ਦਰਾਂ ਉੱਤੇ ਪੁਸਤਕਾਂ ਉਪਲਬਧ ਕਰਵਾਈਆਂ ਜਾਣਗੀਆਂ l ਇਸ ਮੌਕੇ ਪੰਜਾਬੀ ਵਿਕਾਸ ਮੰਚ ਦੇ ਸਕੱਤਰ ਵਰਿੰਦਰ ਸਿੰਘ ਨਿਮਾਣਾ ਪ੍ਰਮੁੱਖ ਬੁਲਾਰੇ ਸਰਬਜੀਤ ਸਿੰਘ ਕੰਗ,ਪ੍ਰਿਤਪਾਲ ਸਿੰਘ ਚੌਟਾਲਾ, ਜਗਤਜੀਤ ਸਿੰਘ ਸੰਜੀਵ ਧੂਤ, ਵਿਜੇ ਕਲਸੀ,ਗੁਰਪ੍ਰੀਤ ਸਿੰਘ, ਮਲਕੀਤ ਬੱਸੀ, ਚੰਦਰ ਪ੍ਰਕਾਸ਼, ਕਮਲਜੀਤ ਸਿੰਘ,ਕਰਨਜੋਤ ਸਿੰਘ ਆਦਿ ਵੀ ਉਚੇਚੇ ਤੌਰ ਤੇ ਹਾਜ਼ਰ ਸਨ।