ਡੱਲੇਵਾਲ ਦਾ ਪੁਸਤਕ ਮੇਲਾ ਨਵੀਆਂ ਪੈੜਾਂ ਪਾਉਂਦਾ ਸਫਲਤਾਪੂਰਵਕ ਸੰਪਨ ਡੱਲੇਵਾਲ ਦਾ ਪੁਸਤਕ ਮੇਲਾ ਨਵੀਆਂ ਪੈੜਾਂ ਪਾਉਂਦਾ ਸਫਲਤਾ ਪੂਰਵਕ ਸੰਪਨ
Publish Date: Mon, 09 Nov 2026 06:02 PM (IST)
Updated Date: Tue, 10 Nov 2026 04:06 AM (IST)
ਕਮਲ, ਪੰਜਾਬੀ ਜਾਗਰਣ, ਹਰਿਆਣਾ : ਪੰਜਾਬੀ ਵਿਕਾਸ ਮੰਚ ਹਰਿਆਣਾ ਵੱਲੋਂ ਗੁਰੂ ਨਾਨਕ ਐਜੂਕੇਸ਼ਨਲ ਕੰਪਲੈਕਸ ਨੇੜੇ ਹਰਿਆਣਾ ਵਿਖੇ ਕਰਵਾਇਆ ਗਿਆ 10ਵਾਂ ਵਿਸ਼ਾਲ ਪੁਸਤਕ ਮੇਲਾ ਅਤੇ ਵਿਰਾਸਤੀ ਉਤਸਵ ਕਾਮਜਾਬੀ ਦੇ ਨਵੇਂ ਦਿਸ ਹਦੇ ਕਾਇਮ ਕਰਦਾ ਹੋਇਆ ਸਫਲਤਾ ਪੂਰਵਕ ਸੰਪੰਨ ਹੋ ਗਿਆl ਗੁਰੂ ਨਾਨਕ ਦੇਵ ਐਜੂਕੇਸ਼ਨਲ ਕੰਪਲੈਕਸ ਡੱਲੇਵਾਲ ਦੇ ਚੇਅਰਮੈਨ ਇੰਜੀਨੀਅਰ ਪ੍ਰਭਜੀਤ ਸਿੰਘ ਦੀ ਅਗਵਾਈ ਤੇ ਬੀਐੱਡ ਕਾਲਜ ਡੱਲੇਵਾਲ ਦੇ ਪ੍ਰਿੰਸੀਪਲ ਡਾ. ਧੀਰਜ ਕੁਮਾਰ ਦੀ ਦੇਖਰੇਖ ’ਚ ਕਰਵਾਏ ਦਸਵੇਂ ਵਿਸ਼ਾਲ ਪੁਸਤਕ ਮੇਲੇ ਦੌਰਾਨ ਵੱਖ-ਵੱਖ ਮਾਹਿਰ ਵਿਦਵਾਨਾਂ ਵੱਲੋਂ ਪੰਜਾਬ ਅਤੇ ਪੰਜਾਬੀਅਤ ਨਾਲ ਜੁੜੇ ਸਰੋਕਾਰਾਂ ’ਤੇ ਨਿਠ ਕੇ ਵਿਚਾਰ ਚਰਚਾ ਕੀਤੀ ਗਈ l ਪ੍ਰਧਾਨ ਹਰਮੇਲ ਸਿੰਘ ਖੱਖ ਸਕੱਤਰ ਵਰਿੰਦਰ ਸਿੰਘ ਨਿਮਾਣਾ ਪ੍ਰਮੁੱਖ ਬੁਲਾਰੇ ਸਰਬਜੀਤ ਸਿੰਘ ਕੰਗ, ਸੱਭਿਆਚਾਰਕ ਬਿੰਗ ਇੰਚਾਰਜ ਜਗਤਜੀਤ ਸਿੰਘ, ਸਲਾਹਕਾਰ ਹਰਜੀਤ ਸਿੰਘ ਖਾਲਸਾ, ਮਲਕੀਤ ਬੱਸੀ, ਵਿਜੇ ਕਲਸੀ, ਸੁਰਜੀਤ ਰਾਜਾ ਆਦਿ ਦੀ ਅਗਵਾਈ ਵਿੱਚ ਕਰਵਾਏ ਗਏ ਪੁਸਤਕ ਮੇਲੇ ਦੌਰਾਨ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੇ ਪੰਜਾਬੀ ਵਿਰਾਸਤ ਲੋਕ ਕਲਾ ਅਤੇ ਸੰਗੀਤ ਨਾਲ ਜੁੜੀਆਂ ਵੱਖ ਵੱਖ ਵੰਨਗੀਆਂ ਪੇਸ਼ ਕਰਕੇ ਵਿਰਾਸਤੀ ਉਤਸਵ ਵਿੱਚ ਮੇਲੇ ਵਰਗਾ ਮਾਹੌਲ ਸਿਰਜ ਦਿੱਤਾ l ਇਸ ਮੌਕੇ ਪੰਜਾਬ ਦੇ ਸਿਰਕੱਢ ਪੁਸਤਕ ਪ੍ਰਕਾਸ਼ਕਾਂ ਵੱਲੋਂ ਸਾਹਿਤ ਕਲਾ ਇਤਿਹਾਸ, ਭੂਗੋਲ ਵਿਰਾਸਤ, ਸਮਾਜ ਸ਼ਾਸਤਰ ਅਤੇ ਮਨੋਵਿਗਿਆਨ ਵਿਸ਼ਿਆਂ ਨਾਲ ਸਬੰਧਤ ਸਸਤੇ ਦਰਾਂ ਉੱਤੇ ਉਪਲਬਧ ਪੁਸਤਕਾਂ ਸਾਹਿਤ ਅਤੇ ਕਲਾ ਪ੍ਰੇਮੀ ਲਈ ਵਿਸ਼ੇਸ਼ ਖਿੱਚ ਦਾ ਕਾਰਨ ਬਣੀਆਂ lਪੁਸਤਕ ਮੇਲੇ ਦੇ ਆਖਰੀ ਦਿਨ ਉਪ ਜਿਲਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਪ੍ਰਿੰਸੀਪਲ ਅਮਨਦੀਪ ਸ਼ਰਮਾ ਨੇ ਸਫਲ ਆਯੋਜਨ ਵਾਸਤੇ ਸਮੁੱਚੇ ਪ੍ਰਬੰਧਕਾਂ ਨੂੰ ਮੁਬਾਰਕਬਾਦ ਦਿੱਤੀ। ਮਾਹਿਰ ਵਿਦਵਾਨ ਡਾਕਟਰ ਰਵੀ ਦਿੱਤ ਸਿੰਘ ਕੰਗ ਅਤੇ ਡਾ ਮਹਿੰਦਰ ਸਿੰਘ ਰੰਧਾਵਾ ਵੱਲੋਂ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਬਿਹਤਰੀ ਲਈ ਪਾਏ ਯੋਗਦਾਨ ਬਾਰੇ ਖੁੱਲ ਕੇ ਚਰਚਾ ਕੀਤੀ l ਸੈਨੇਟਰ ਤੇ ਸਿੰਡੀਕੇਟ ਮੈਂਬਰ ਰਹੇ ਪ੍ਰੋ ਸੰਦੀਪ ਸਿੰਘ ਸੀਕਰੀ,ਜੀਟੀ ਬੀ ਖਾਲਸਾ ਕਾਲਜ ਦੀ ਪ੍ਰਿੰਸੀਪਲ ਡਾ ਵਰਿੰਦਰ ਕੌਰ, ਸਰ ਮਾਰਸ਼ਲ ਐਜੂਕੇਸ਼ਨਲ ਸੁਸਾਇਟੀ ਟਾਂਡਾ ਦੇ ਚੇਅਰਮੈਨ ਰਜਿੰਦਰ ਸਿੰਘ ਮਾਰਸ਼ਲ, ਸਾਬਕਾ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਨਵਾਂਸ਼ਹਿਰ ਪ੍ਰਿੰਸੀਪਲ ਅਰਚਨਾ ਅਗਰਵਾਲ, ਹਰਿਆਣਾ ਦੇ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਪਰਾਸ਼ਰ ਨੇ ਪੰਜਾਬੀ ਵਿਕਾਸ ਮੰਚ ਵੱਲੋਂ ਪੰਜਾਬੀ ਮਾਂ ਬੋਲੀ ਦੀ ਸੰਭਾਲ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ। ਪ੍ਰਿੰਸੀਪਲ ਸੁਰਜੀਤ ਕੌਰ ਬਾਜਵਾ, ਪ੍ਰਿੰਸੀਪਲ ਡਾ ਮਨਦੀਪ ਸਿੰਘ ਹੀਰ, ਪ੍ਰਿੰ. ਡਾ. ਗਰਗ, ਕਨੀਕਾ ਤੁਲੀ, ਪ੍ਰਿੰਸੀਪਲ ਸੰਦੀਪ ਬੋਸਕੀ, ਪ੍ਰਿੰਸੀਪਲ ਜਤਿੰਦਰ ਸਿੰਘ, ਅਸ਼ੋਕ ਕੁਮਾਰ, ਹਰਪ੍ਰੀਤ ਕੌਰ, ਕੁਲਵੰਤ ਮਾਰਸ਼ਲ ਅੰਕੁਰ ਸੂਦ, ਮਨਿੰਦਰ ਕੌਰ ਕੰਗ ਪ੍ਰੋ. ਹਰਵਿੰਦਰ ਕੌਰ, ਸੁਖਦੇਵ ਕਾਜਲ, ਪ੍ਰੋ. ਅਨਿਲ ਕੁਮਾਰ, ਪ੍ਰਿਤਪਾਲ ਸਿੰਘ ਚੌਟਾਲਾ, ਪਰਮਜੀਤ ਸਿੰਘ ਟਾਹਲੀਵਾਲ, ਸਚਿਨ ਗੜ੍ਹਦੀਵਾਲਾ, ਸਰਬਜੀਤ ਸਿੰਘ ਬਾਹਗਾ, ਹਰਦੀਪ ਸਿੰਘ ਭੋਗਪੁਰ, ਸ਼ਾਇਰ ਰਾਜਕੁਮਾਰ ਘਾਸੀਪੁਰ, ਸ਼ੁਭਜੀਤ ਕੌਰ, ਉਪਿੰਦਰ ਸਿੰਘ, ਕਿਰਨ ਬਾਲਾ, ਜਸਵਿੰਦਰ ਕੌਰ ਤੇ ਵੱਖ-ਵੱਖ ਸਕੂਲਾਂ ਕਾਲਜਾਂ ਦੇ ਵਿਦਿਆਰਥੀ ਤੇ ਅਧਿਆਪਕ ਵੀ ਹਾਜ਼ਰ ਸਨ।