- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਹਾਰਾਣਾ ਪ੍ਰਤਾਪ ਬਲੱਡ ਸੇਵਾ ਸੁਸਾਇਟੀ ਦਸੂਹਾ ਵੱਲੋਂ ਪਹਿਲਾ ਖੂਨਦਾਨ ਕੈਂਪ ਸੰਪੰਨ

ਰਾਜਿੰਦਰ ਸਿੰਘ, ਪੰਜਾਬੀ ਜਾਗਰਣ, ਦਸੂਹਾ : ਮਨੁੱਖਤਾ ਦੀ ਸੇਵਾ ਅਤੇ ਲੋੜਵੰਦ ਮਰੀਜ਼ਾਂ ਲਈ ਖੂਨ ਦੀ ਉਪਲੱਬਧਤਾ ਯਕੀਨੀ ਬਣਾਉਣ ਦੇ ਉਦੇਸ਼ ਨਾਲ ਮਹਾਰਾਣਾ ਪ੍ਰਤਾਪ ਬਲੱਡ ਸੇਵਾ ਸੁਸਾਇਟੀ ਦਸੂਹਾ ਵੱਲੋਂ ਸਿਵਲ ਹਸਪਤਾਲ ਦਸੂਹਾ ਵਿਖੇ ਪਹਿਲਾ ਖੂਨਦਾਨ ਕੈਂਪ ਕਰਵਾਇਆ ਗਿਆ। ਇਹ ਕੈਂਪ ਸੁਸਾਇਟੀ ਦੇ ਵਾਈਸ ਪ੍ਰਧਾਨ ਅਮਿਤ ਮਿਨਹਾਸ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ। ਕੈਂਪ ਦੌਰਾਨ ਸੁਸਾਇਟੀ ਦੇ ਪ੍ਰਧਾਨ ਸੰਦੀਪ ਠਾਕੁਰ ਅਤੇ ਵਾਈਸ ਪ੍ਰਧਾਨ ਅਮਿਤ ਮਿਨਹਾਸ ਵੱਲੋਂ ਸੁਸਾਇਟੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੂੰ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਚੇਅਰਮੈਨ ਸ਼ੇਖਰ, ਸੀਨੀਅਰ ਐਡਵਾਈਜ਼ਰ ਸੰਦੀਪ ਮਾਸਟਰ ਚੱਕ ਬਾਮੂ, ਕੈਸ਼ੀਅਰ ਫਤਿਹ, ਮੀਡੀਆ ਇੰਚਾਰਜ ਅਕਸ਼ੈ, ਜਨਰਲ ਸਕੱਤਰ ਅਸ਼ਵਨੀ ਅਤੇ ਜੂਨੀਅਰ ਜਨਰਲ ਸਕੱਤਰ ਧਾਮੀ ਸ਼ਾਮਲ ਹਨ। ਇਸ ਮੌਕੇ ਸੁਸਾਇਟੀ ਵੱਲੋਂ ਮੁੱਖ ਮਹਿਮਾਨ ਬੈਨੀ ਪ੍ਰਧਾਨ, ਵਾਈਸ ਚੇਅਰਮੈਨ ਰਾਜਪੂਤ ਖਿਆਲ ਬੋਰਡ ਪੰਜਾਬ ਅਤੇ ਉੱਘੇ ਸਮਾਜ ਸੇਵਕ ਨਿਰਮਲ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਕੈਂਪ ਵਿੱਚ ਦਲਜੀਤ ਅਲਾਮਪੁਰ ਬਲੱਡ ਸੇਵਾ ਸੁਸਾਇਟੀ, ਰਾਜ ਠਾਕੁਰ, ਦਿਲਬਾਗ ਬਾਜਵਾ, ਚੰਦਰਸ਼ੇਖਰ ਠਾਕੁਰ, ਫਤਿਹ ਸਿੰਘ, ਵਿਸ਼ਾਲ ਮਨਹਾਸ ਸਮੇਤ ਵੱਡੀ ਗਿਣਤੀ ਵਿੱਚ ਸਮਾਜ ਸੇਵਕਾਂ ਅਤੇ ਨੌਜਵਾਨਾਂ ਨੇ ਹਾਜ਼ਰੀ ਭਰੀ। ਅੰਤ ਵਿੱਚ ਸੋਸਾਇਟੀ ਵੱਲੋਂ ਸਮੂਹ ਖੂਨਦਾਨੀਆਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ।