ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਯਾਦ ’ਚ ਖ਼ੂਨਦਾਨ ਕੈਂਪ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਯਾਦ ਚ ਬੀਣੇਵਾਲ ਵਿਖੇ ਖੂਨਦਾਨ ਕੈਂਪ
Publish Date: Mon, 16 Nov 2026 03:59 PM (IST)
Updated Date: Mon, 16 Nov 2026 04:00 PM (IST)
ਅਸ਼ਵਨੀ ਸ਼ਰਮਾ, ਪੰਜਾਬੀ ਜਾਗਰਣ ਬੀਣੇਵਾਲ ਬੀਤ : ਜਿਲ੍ਹਾ ਰੈੱਡ ਕਰਾਸ ਸੁਸਾਇਟੀ ਦੀ ਅਗਵਾਈ ਤੇ ਬਲੱਡ ਡੋਨਰ ਸੈਂਟਰ ਨਵਾਂਸ਼ਹਿਰ ਦੇ ਸਹਿਯੋਗ ਨਾਲ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੱਤਵਾਂ ਸਵੈ ਇੱਛੁਕ ਖੂਨਦਾਨ ਕੈਂਪ ਗ੍ਰੀਨ ਵਿਲੇਜ ਵੈਲਫੇਅਰ ਸੁਸਾਇਟੀ ਵਲੋਂ ਵਿਸ਼ਵਕਰਮਾ ਮੰਦਰ ਵਿਖੇ ਲਗਾਇਆ ਗਿਆ। ਖੂਨਦਾਨ ਕੈਂਪ ਦਾ ਉਦਘਾਟਨ ਵਰੁਨ ਸੋਨੀ ਵਲੋਂ ਕੀਤਾ ਗਿਆ। ਖੂਨਦਾਨ ਕੈਂਪ ਦੌਰਾਨ 103 ਖੂਨਦਾਨੀਆਂ ਵਲੋਂ ਖੂਨਦਾਨ ਕੀਤਾ ਗਿਆ। ਮਾਨਵ ਸੋਨੀ ਵਲੋਂ ਖੂਨਦਾਨ ਕਰਨ ਵਾਲੇ ਖੂਨਦਾਨੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਡਾ ਅਜੇ ਬੱਗਾ, ਰਾਜੀਵ ਭਾਰਦਵਾਜ, ਪ੍ਰਿਯੰਕਾ, ਨੇਹਾ ਸ਼ਰਮਾ, ਗੌਰਵ ਵਾਲਮੀਕਿ ਮੈਡਮ ਰੋਜ਼ੀ ਵਲੋਂ ਖੂਨਦਾਨ ਕਰਕੇ ਔਰਤ ਸਮਾਜ ਨੂੰ ਜਾਗਰੂਕਤਾ ਦਾ ਸੁਨੇਹਾ ਦਿੱਤਾ। ਇਸ ਮੌਕੇ ਅਸ਼ਵਨੀ ਰਾਣਾ, ਕਾਮਰੇਡ ਦਰਸ਼ਨ ਸਿੰਘ ਮੱਟੂ, ਮੈਡਮ ਨਿਮਿਸ਼ਾ ਮਹਿਤਾ ਭਾਜਪਾ ਆਗੂ, ਕਾਂਗਰਸ ਆਗੂ ਅਮਰਪ੍ਰੀਤ ਸਿੰਘ ਲਾਲੀ, ਕਾਂਗਰਸ ਆਗੂ ਗੁਰਤੇਜ ਪੰਨੂੰ, ਅਕਾਲੀ ਆਗੂ ਜਗਦੇਵ ਸਿੰਘ ਗੜ੍ਹੀ ਮਾਨਸੋਵਾਲ, ਸਰਪੰਚ ਹੈਪੀ ਸਾਧੋਵਾਲ, ਡਾ. ਤਰਸੇਮ ਸਿੰਘ, ਡਾ. ਲਖਵਿੰਦਰ ਲੱਖੀ, ਮਸ਼ਹੂਰ ਕਾਲਮ ਨਵੀਸ . ਅਮਰੀਕ ਦਿਆਲ, ਅਜੈਬ ਬੋਪਾਰਾਏ, ਭੁਪਿੰਦਰ ਰਾਣਾ, ਰਾਕੇਸ਼ ਰਾਜਪੂਤ, ਸੰਦੀਪ ਬੋੜਾ, ਯਸ਼ ਭੱਠਲ, ਜਸਵਿੰਦਰ ਸਾਜਨ, ਸਰਬਜੀਤ ਸ਼ੱਬੂ, ਬਿੱਲਾ ਵਰਮਾ, ਹਨੀ ਹੈਬੋਵਾਲੀਆ, ਸਰਬਜੀਤ ਸਿੰਘ ਸਾਬੀ, ਨਰੇਸ਼ ਭੂੰਬਲਾ, ਤੀਰਥ ਸਿੰਘ ਮਾਨ, ਗੁਰਦੀਪ ਪਾਇਲ, ਰਾਜ ਕੁਮਾਰ, ਸੁੱਚਾ ਕਟਾਰੀਆ, ਗੁਰਭਾਗ ਧੀਮਾਨ, ਸੁਭਾਸ਼ ਚੰਦਰ, ਰਾਮ ਲੁਭਾਇਆ, ਸ਼ਾਲੂ ਸੋਹਲ, ਸਰਪੰਚ ਬਲਵਿੰਦਰ ਬਿੰਦੂ , ਰਾਕੇਸ਼ ਚੱਢਾ, ਵਿਜੇ ਰਾਣਾ, ਵਰਿੰਦਰ ਪੁਰੀ, ਕਸ਼ਮੀਰੀ ਲਾਲ ਧੀਮਾਨ, ਹਰਵਿੰਦਰ ਫੌਜੀ, ਪਰਸ਼ੋਤਮ ਸੇਠੀ, ਰੋਮੀ ਪੰਚ, ਕਪਿਲ ਪ੍ਰਧਾਨ, ਜਸਵੀਰ ਸਹੋਤਾ ਆਦਿ ਹਾਜ਼ਰ ਸਨ।