- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਟਾਂਡਾ ਚ ਬਲੱਡ ਬੈਂਕ ਬਣਾਉਣ ਸਬੰਧੀ ਐਸਡੀਐਮ ਨੂੰ ਦਿੱਤਾ ਮੰਗ ਪੱਤਰ

ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ
ਟਾਂਡਾ ਉੜਮੁੜ : ਸਮਾਜ ਸੇਵੀ ਸੰਸਥਾ ਸਾਈਂ ਬਲੱਡ ਸੇਵਾ ਟਾਂਡਾ ਅਤੇ ਕੈਸ਼ਲੈੱਸ ਐੱਨਜੀਓ ਟਾਂਡਾ ਵੱਲੋਂ ਟਾਂਡਾ ਸ਼ਹਿਰ ਵਿੱਚ ਇੱਕ ਬਲੱਡ ਬੈਂਕ ਬਣਾਉਣ ਸਬੰਧੀ ਐੱਸਡੀਐੱਮ ਟਾਂਡਾ ਲਵਪ੍ਰੀਤ ਸਿੰਘ ਔਲਖ ਨੂੰ ਮੰਗ ਪੱਤਰ ਦਿੱਤਾ ਗਿਆ। ਮੰਗ ਪੱਤਰ ਦਿੰਦੇ ਹੋਏ ਉਕਤ ਸੰਸਥਾਵਾਂ ਦੇ ਆਗੂਆਂ ਨੇ ਐੱਸਡੀਐੱਮ ਟਾਂਡਾ ਲਵਪ੍ਰੀਤ ਸਿੰਘ ਔਲਖ ਨੂੰ ਦੱਸਿਆ ਕਿ ਟਾਂਡਾ-ਉੜਮੁੜ ਸ਼ਹਿਰ ਵਿੱਚ ਅਤੇ ਆਸ-ਪਾਸ ਦੇ ਕਈ ਕਿਲੋਮੀਟਰ ਦੇ ਪਿੰਡਾਂ ਤੱਕ ਕੋਈ ਵੀ ਬਲੱਡ ਬੈਂਕ ਨਹੀਂ ਹੈ। ਇਸ ਤੋਂ ਪਹਿਲਾਂ ਪਿੰਡ ਜਾਜਾ ਵਿੱਚ ਰੰਗੀ ਰਾਮ ਹਸਪਤਾਲ ਵਿਖੇ ਇੱਕ ਨਿੱਜੀ ਬਲੱਡ ਬੈਂਕ ਹੁੰਦਾ ਸੀ ਪਰ ਕਿਸੇ ਕਾਰਨਾਂ ਕਰ ਕੇ ਉਕਤ ਬਲੱਡ ਬੈਂਕ ਹੁਣ ਬੰਦ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਹੁਣ ਸਾਡੇ ਇਲਾਕੇ ਵਿੱਚ ਹੋਰ ਕੋਈ ਵੀ ਬਲੱਡ ਬੈਂਕ ਨਹੀਂ ਰਿਹਾ ਹੈ। ਜਿਸ ਕਰ ਕੇ ਜ਼ਰੂਰਤਮੰਦ ਮਰੀਜ਼ਾਂ ਲਈ ਉਨ੍ਹਾਂ ਦੇ ਪਰਿਵਾਰਾਂ ਨੂੰ ਲੋੜ ਵੇਲੇ ਬਲੱਡ ਲੈਣ ਵਾਸਤੇ, ਦਸੂਹਾ, ਹੁਸ਼ਿਆਰਪੁਰ, ਜਲੰਧਰ ਆਦਿ ਜਗ੍ਹਾ ’ਤੇ ਜਾਣਾ ਪੈਂਦਾ ਹੈ ਅਤੇ ਇਹ ਬਲੱਡ ਬੈਂਕ ਸਾਡੇ ਇਲਾਕੇ ਤੋ ਦੂਰ ਹੋਣ ਕਾਰਨ ਅਤੇ ਸਮੇ ਸਿਰ ਬਲੱਡ ਨਾ ਮਿਲਣ ਕਾਰਨ ਕਈ ਵਾਰ ਮਰੀਜ਼ਾਂ ਦੀ ਮੌਤ ਵੀ ਹੋ ਜਾਂਦੀ ਹੈ। ਆਗੂਆਂ ਨੇ ਐੱਸਡੀਐੱਮ ਟਾਂਡਾ ਲਵਪ੍ਰੀਤ ਸਿੰਘ ਔਲਖ ਨੂੰ ਅਪੀਲ ਕਰਦਿਆਂ ਕਿਹਾ ਕਿ ਟਾਂਡਾ ਇਲਾਕੇ ਵਿੱਚ ਇੱਕ ਬਲੱਡ ਬੈਂਕ ਸਥਾਪਿਤ ਕੀਤਾ ਜਾਵੇ ਜਾਂ ਫਿਰ ਉਕਤ ਬੰਦ ਹੋਏ ਬਲੱਡ ਬੈਂਕ ਨੂੰ ਦੁਬਾਰਾ ਚਾਲੂ ਕੀਤਾ ਜਾਵੇ ਤਾਂ ਜੋ ਕਿ ਮਨੁੱਖਤਾ ਦੀ ਸੇਵਾ ਹੋ ਸਕੇ ਅਤੇ ਸਮੇ ਸਿਰ ਮਰੀਜ਼ਾਂ ਦੀ ਜਾਨ ਬਚਾਈ ਜਾ ਸਕੇ। ਇਸ ਮੌਕੇ ਸਮਾਜ ਸੇਵੀ ਸੰਸਥਾਵਾਂ ਦੇ ਆਗੂ ਅਮਰਦੀਪ ਸਿੰਘ, ਅਵਤਾਰ ਸਿੰਘ, ਮਨਜਿੰਦਰ ਸਿੰਘ, ਰਾਜਵੀਰ ਸਿੰਘ, ਦਵਿੰਦਰ ਸਿੰਘ, ਸਾਹਬ ਸਿੰਘ, ਦਲਜੀਤ ਸਿੰਘ, ਹਰਮਨਦੀਪ ਸਿੰਘ, ਪ੍ਰਦੀਪ ਸਿੰਘ ਤੇ ਲਖਵਿੰਦਰ ਸਿੰਘ ਮੁਲਤਾਨੀ ਆਦਿ ਹਾਜ਼ਰ ਸਨ।