ਅਕਾਲੀ ਬੀਜੇਪੀ ਵਰਕਰਾਂ ਨੇ ਕਸਬਾ ਚੱਬੇਵਾਲ ’ਚ ਕੱਢੀ ਰੈਲੀ ਅਕਾਲੀ ਬੀਜੇਪੀ ਵਰਕਰਾਂ ਨੇ ਕਸਬਾ ਚੱਬੇਵਾਲ 'ਚ ਰੈਲੀ
Publish Date: Thu, 26 Nov 2026 06:24 PM (IST)
Updated Date: Thu, 26 Nov 2026 06:25 PM (IST)
ਰਾਜਾ ਸਿੰਘ ਪੱਟੀ, ਪੰਜਾਬੀ ਜਾਗਰਣ ਚੱਬੇਵਾਲ : ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਵਿਧਾਨ ਸਭਾ ਹਲਕਾ ਚੱਬੇਵਾਲ ਦੇ ਵਰਕਰਾਂ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਹਰਮਿੰਦਰ ਸਿੰਘ ਸੰਧੂ ਅਤੇ ਬੀਜੇਪੀ ਦੇ ਹਲਕਾ ਚੱਬੇਵਾਲ ਦੇ ਇੰਚਾਰਜ ਡਾਕਟਰ ਦਿਲਬਾਗ ਰਾਏ ਦੀ ਅਗਵਾਈ ਵਿੱਚ ਇਕੱਠੇ ਹੋ ਕੇ ਸ਼ਕਤੀ ਪ੍ਰਦਰਸ਼ਨ ਕਰਨ ਲਈ ਕਸਬਾ ਚੱਬੇਵਾਲ ਦੇ ਵੱਖ ਵੱਖ ਬਾਜ਼ਾਰਾਂ ਵਿੱਚ ਪੈਦਲ ਚੱਲ ਕੇ ਰੈਲੀ ਕੱਢੀ ਗਈ। ਜਿਸ ਵਿੱਚ ਵੱਡੀ ਵੱਡੀ ਗਿਣਤੀ ਵਿੱਚ ਵਰਕਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਹਲਕਾ ਇੰਚਾਰਜ ਹਰਮਿੰਦਰ ਸਿੰਘ ਸੰਧੂ ਅਤੇ ਡਾਕਟਰ ਦਿਲਬਾਗ ਰਾਏ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਮੌਜੂਦਾ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦਿਆਂ ਵਿੱਚੋਂ ਇੱਕ ਨੂੰ ਵੀ ਪੂਰਾ ਨਹੀਂ ਕੀਤਾ ਅਤੇ ਪੰਜਾਬ ਦੀ ਜਨਤਾ ਨੂੰ ਗੁਮਰਾਹ ਕੁਨ ਪ੍ਰਚਾਰ ਕਰਕੇ ਲਾਰੇ ਲਾਉਂਦੇ ਰਹੇ। ਇਸ ਲਈ ਹੁਣ ਪੰਜਾਬ ਦੀ ਤਰੱਕੀ ਵਾਸਤੇ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨੂੰ ਚੱਲਦਾ ਕਰਨ ਲਈ ਕਾਹਲੇ ਹਨ ਅਤੇ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਸਾਂਝੀ ਸਰਕਾਰ ਨੂੰ ਦੇਖਣਾ ਚਾਹੁੰਦੇ ਹਨ। ਇਸ ਮੌਕੇ ਨਿਰਮਲ ਸਿੰਘ ਭੀਲੋਵਾਲ , ਇਕਬਾਲ ਸਿੰਘ ਖੇੜਾ, ਸਤਨਾਮ ਸਿੰਘ ਬੰਟੀ,ਸੁਰਿੰਦਰਪਾਲ ਸਿੰਘ ਸੰਧੂ, ਜਸਬੀਰ ਸਿੰਘ ਜੱਲੋਵਾਲ , ਵਾਸਦੇਵ ਸਿੰਘ ਮਰੂਲਾ, ਸੁਖਦੇਵ ਸਿੰਘ ਬੰਬੇਲੀ, ਨਵ ਚੱਬੇਵਾਲ, ਪੰਮੀ ਲਹਿਲੀ ਕਲਾਂ, ਪ੍ਰਿੰਸ ਚੱਬੇਵਾਲ, ਗੁਰਚਰਨ ਸਿੰਘ ਸਰਪੰਚ ਬੋਹਣ, ਨੰਬਰਦਾਰ ਰਣਵੀਰ ਸਿੰਘ, ਬਲਵੀਰ ਸਿੰਘ ਚੱਬੇਵਾਲ, ਅਵਤਾਰ ਸਿੰਘ ਸਸੋਲੀ, ਅਮਨਦੀਪ ਸਿੰਘ ਸੋਨੀ, ਜਰਨੈਲ ਸਿੰਘ ਬੱਡੋਂ ਸਮੇਤ ਵੱਡੀ ਗਿਣਤੀ ਵਿੱਚ ਵਿਧਾਨ ਸਭਾ ਹਲਕਾ ਚੱਬੇਵਾਲ ਦੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ।