ਭਾਜਪਾ ਦੇ ਸ਼ਕਤੀ ਪ੍ਰਦਰਸ਼ਨ ਲਈ ਮੁਕੇਰੀਆਂ ਤੋਂ 150 ਗੱਡੀਆਂ ਦਾ ਕਾਫ਼ਲਾ ਰਵਾਨਾ ਭਾਜਪਾ ਦੇ ਸ਼ਕਤੀ ਪ੍ਰਦਰਸ਼ਨ ਲਈ ਮੁਕੇਰੀਆਂ ਤੋਂ 150 ਗੱਡੀਆਂ ਦਾ ਕਾਫ਼ਲਾ ਰਵਾਨਾ
Publish Date: Fri, 18 Sep 2026 05:14 PM (IST)
Updated Date: Fri, 18 Sep 2026 05:17 PM (IST)
ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ ਮੁਕੇਰੀਆਂ : ਪੰਜਾਬ ਵਿੱਚ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਭਾਰਤੀ ਜਨਤਾ ਪਾਰਟੀ ਵੱਲੋਂ ਚਲਾਈ ਜਾ ਰਹੀ ‘ਨਸ਼ਾ ਛੁਡਾਓ, ਪੰਜਾਬ ਬਚਾਓ’ ਮੁਹਿੰਮ ਤਹਿਤ ਮੁਕੇਰੀਆਂ ਤੋਂ ਭਾਜਪਾ ਆਗੂਆਂ ਅਤੇ ਵਰਕਰਾਂ ਦਾ ਕਰੀਬ 150 ਗੱਡੀਆਂ ਦਾ ਵਿਸ਼ਾਲ ਕਾਫ਼ਲਾ ਮਾਧੋਪੁਰ ਵਿਖੇ ਹੋਣ ਵਾਲੀ ਰੈਲੀ ਲਈ ਰਵਾਨਾ ਹੋਇਆ। ਇਹ ਕਾਫ਼ਲਾ ਜ਼ਿਲ੍ਹਾ ਪ੍ਰਧਾਨ ਸੰਜੀਵ ਮਨਹਾਸ ਦੀ ਅਗਵਾਈ ਹੇਠ ਰਵਾਨਾ ਹੋਇਆ। ਇਸ ਮੌਕੇ ਸੰਜੀਵ ਮਨਹਾਸ ਨੇ ਕਿਹਾ ਕਿ ਪੰਜਾਬ ਦਾ ਨੌਜਵਾਨ ਨਸ਼ਿਆਂ ਦੀ ਗੰਭੀਰ ਸਮੱਸਿਆ ਨਾਲ ਜੂਝ ਰਿਹਾ ਹੈ, ਜਿਸ ਨਾਲ ਨਜਿੱਠਣ ਲਈ ਸਮਾਜ ਦੇ ਹਰ ਵਰਗ ਨੂੰ ਇਕਜੁੱਟ ਹੋ ਕੇ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਮੁਕੇਰੀਆਂ ਵਿਧਾਨ ਸਭਾ ਹਲਕੇ ਵਿੱਚ ਚਾਰ, ਦਸੂਹਾ ਵਿੱਚ ਤਿੰਨ ਅਤੇ ਟਾਂਡਾ ਉੜਮੁੜ ਹਲਕੇ ਵਿੱਚ ਦੋ ਰੈਲੀਆਂ ਕਰਵਾਈਆਂ ਜਾਣਗੀਆਂ। ਇਸ ਮੌਕੇ ਵਿਧਾਇਕ ਜੰਗੀ ਲਾਲ ਮਹਾਜਨ, ਦਸੂਹਾ ਦੇ ਹਲਕਾ ਇੰਚਾਰਜ ਰਘੂਨਾਥ ਸਿੰਘ ਰਾਣਾ ਅਤੇ ਭਾਜਪਾ ਜਲੰਧਰ ਦੇ ਸਹਿ-ਇੰਚਾਰਜ ਅਜੈ ਕੌਸ਼ਲ ਸੇਠੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਨਸ਼ਿਆਂ ਖ਼ਿਲਾਫ਼ ਸ਼ੁਰੂ ਕੀਤੀ ਗਈ ਇਹ ਮੁਹਿੰਮ ਲੋਕਾਂ ਨੂੰ ਜਾਗਰੂਕ ਕਰਨ ਅਤੇ ਨਸ਼ਿਆਂ ਵਿਰੁੱਧ ਇਕਜੁੱਟ ਕਰਨ ਵਿੱਚ ਸਹਾਇਕ ਹੋਵੇਗੀ। ਇਸ ਮੌਕੇ ਜਰਨਲ ਸਕੱਤਰ ਰਘੂਨਾਥ ਸਿੰਘ ਰਾਣਾ, ਸੰਦੀਪ ਮਨਹਾਸ, ਸੰਗਰਾਮ ਸਿੰਘ, ਵਿਕਾਸ ਮਨਕੋਟੀਆ, ਰਾਜਿੰਦਰ ਛੋਟੂ, ਪਰਮਜੀਤ ਠਾਕੁਰ, ਪ੍ਰਦੀਪ ਪਲਾਹਾ, ਸੁਸ਼ੀਲ ਕੁਮਾਰ, ਅਨਿਲ ਵਸ਼ਿਸ਼ਟ, ਬੰਟੀ ਸਾਹਨੀ, ਸੁਨੀਲ ਕੁਮਾਰ ਡਿੰਪੀ, ਸ਼ਮੀ ਵਸ਼ਿਸ਼ਟ, ਵਿਨੋਦ ਕੁਮਾਰ ਮਿੱਠੂ, ਚਰਨਜੀਤ ਸਿੰਘ, ਨਰੇਸ਼, ਕਰਨ ਸਿੰਘ, ਵਿਪਨ ਕੁਮਾਰ, ਰਾਜੇਸ਼ ਵਰਮਾ, ਅਸ਼ੋਕ ਸੱਭਰਵਾਲ, ਰਮਨ ਗੋਲਡੀ, ਰਸ਼ਪਾਲ ਸਿੰਘ, ਕੈਪਟਨ ਸਵਰਨ ਸਿੰਘ, ਰੋਹਿਤ ਸਵਰਾਜ, ਮੰਗਲ ਸਿੰਘ, ਪੁਸ਼ਪਿੰਦਰ ਸਮੇਤ ਵੱਡੀ ਗਿਣਤੀ ਵਿੱਚ ਭਾਜਪਾ ਅਹੁੱਦੇਦਾਰ ਅਤੇ ਵਰਕਰ ਮੌਜੂਦ ਸਨ।