ਨਸ਼ਾ ਮੁਕਤ ਪੰਜਾਬ ਯਾਤਰਾ ਭਾਜਪਾ ਦਾ ਨਾਅਰਾ, ਨਸ਼ਾ ਮੁਕਾਉਣਾ ਸਾਰਾ : ਡਾ. ਸਾਹੀ ਨਸ਼ਾ ਮੁਕਤ ਪੰਜਾਬ ਯਾਤਰਾ — ਭਾਜਪਾ ਦਾ ਨਾਰਾ, ਨਸ਼ਾ ਮੁਕਾਉਣਾ ਸਾਰਾ- ਡਾ. ਹਰਸਿਮਰਤ ਸਿੰਘ ਸਾਹੀ
Publish Date: Mon, 21 Sep 2026 03:50 PM (IST)
Updated Date: Tue, 22 Sep 2026 04:03 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਦਸੂਹਾ : ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਉਦੇਸ਼ ਨਾਲ ਭਾਜਪਾ ਵੱਲੋਂ “ਨਸ਼ਾ ਮੁਕਤ ਪੰਜਾਬ ਯਾਤਰਾ” ਦੇ ਤਹਿਤ ਲੋਕਾਂ ਨੂੰ ਨਸ਼ਿਆਂ ਖ਼ਿਲਾਫ਼ ਜਾਗਰੂਕ ਕਰਨ ਲਈ ਮੁਹਿੰਮ ਚਲਾਈ ਜਾ ਰਹੀ ਮੁਹਿੰਮ ਤਹਿਤ ਹਰਸਿਮਰਤ ਸਿੰਘ ਸਾਹੀ ਵੱਲੋਂ ਮੀਟਿੰਗ ਕੀਤੀ ਗਈ ਇਸ ਮੀਟਿੰਗ ਵਿੱਚ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਮਰਹੂਮ ਸ. ਅਮਰਜੀਤ ਸਿੰਘ ਸਾਹੀ ਨੂੰ ਕੰਡੀ ਦੇ ਲੋਕ ਅੱਜ ਵੀ ਸਿਰਫ਼ ਯਾਦ ਨਹੀਂ ਕਰਦੇ, ਸਗੋਂ ਆਪਣੇ ਪਰਿਵਾਰ ਦੇ ਇੱਕ ਹਿੱਸੇ ਵਾਂਗ ਦਿਲ ਵਿੱਚ ਵਸਾਈ ਬੈਠੇ ਹਨ। ਪੰਜ ਸਾਲ ਪੰਜ ਮਹੀਨਿਆਂ ਦਾ ਉਹ ਸਫ਼ਰ ਭਾਵੇਂ ਸਮੇਂ ਦੇ ਹਿਸਾਬ ਨਾਲ ਛੋਟਾ ਸੀ ਪਰ ਉਨ੍ਹਾਂ ਨੇ ਇਸ ਥੋੜ੍ਹੇ ਜਿਹੇ ਸਮੇਂ ਵਿੱਚ ਲੋਕਾਂ ਦੇ ਦਿਲਾਂ ਵਿੱਚ ਜੋ ਥਾਂ ਬਣਾਈ, ਉਹ ਸਾਰੀ ਉਮਰ ਲਈ ਹੈ। ਕੰਢੀ ਦੇ ਲੋਕਾਂ ਦਾ ਹੱਕ ਹੈ ਕਿ ਉਨ੍ਹਾਂ ਦੇ ਖੇਤਰ ਵਿੱਚ ਲਿਆਂਦੇ ਗਏ ਪ੍ਰੋਜੈਕਟ ਸਿਰਫ਼ ਕਾਗਜ਼ਾਂ ਅਤੇ ਤਸਵੀਰਾਂ ਤੱਕ ਸੀਮਤ ਨਾ ਰਹਿਣ, ਬਲਕਿ ਧਰਾਤਲ ’ਤੇ ਲੋਕਾਂ ਨੂੰ ਅਸਲ ਸਹੂਲਤ ਦੇਣ। ਅੱਜ ਲੋੜ ਹੈ ਕਿ ਇਨ੍ਹਾਂ ਪ੍ਰੋਜੈਕਟਾਂ ਦੀ ਮੌਜੂਦਾ ਸਥਿਤੀ ਦੀ ਸਮੀਖਿਆ ਕਰਕੇ ਇਨ੍ਹਾਂ ਨੂੰ ਮੁੜ ਸੁਰਜੀਤ ਕੀਤਾ ਜਾਵੇ, ਤਾਂ ਜੋ ਕੰਢੀ ਦੇ ਲੋਕਾਂ ਨਾਲ ਕੀਤੇ ਵਿਕਾਸ ਦੇ ਵਾਅਦੇ ਅਸਲ ਮਾਇਨੇ ਵਿੱਚ ਪੂਰੇ ਹੋ ਸਕਣ। ਇਸ ਮੌਕੇ ਡਾ. ਹਰਸਿਮਰਤ ਸਿੰਘ ਸਾਹੀ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਸਿਹਤਮੰਦ ਜੀਵਨ ਜਿਊਣ ਦਾ ਸੰਦੇਸ਼ ਦਿੱਤਾ ਜਾ ਰਿਹਾ ਹੈ। ਯਾਤਰਾ ਰਾਹੀਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਲੋਕਾਂ ਨੂੰ ਨਸ਼ਾ ਵਿਰੋਧੀ ਮੁਹਿੰਮ ਨਾਲ ਜੁੜਨ ਦੀ ਅਪੀਲ ਕੀਤੀ। ਉਨਾ ਨੇ ਕਿਹਾ ਕਿ ਨੌਜਵਾਨ ਸਾਡੇ ਦੇਸ਼ ਅਤੇ ਪੰਜਾਬ ਦਾ ਭਵਿੱਖ ਹਨ ਅਤੇ ਉਨ੍ਹਾਂ ਨੂੰ ਨਸ਼ਿਆਂ ਤੋਂ ਬਚਾਉਣਾ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ।“ਨਸ਼ਾ ਮੁਕਤ ਪੰਜਾਬ—ਸਾਡਾ ਸੰਕਲਪ” ਦੇ ਸੰਦੇਸ਼ ਨਾਲ ਯਾਤਰਾ ਨੂੰ ਲੋਕਾਂ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ। ਇਸ ਮੌਕੇ ਕਰਨਪਲ ਸਿੰਘ ਗੋਲਡੀ, ਪੰਮੀ ਸਰਪੰਚ, ਜੋਗਿੰਦਰ ਸਿੰਘ,ਪਰਮਜੀਤ ਸਿੰਘ, ਅਜੇ, ਵਿਜੇੰਦਰ ਸ਼ੰਮੀ, ਬਲਜੀਤ ਸਿੰਘ, ਬਲਵਾਨ ਸਿੰਘ, ਹਰਬੰਸ ਸਿੰਘ, ਅੰਮ੍ਰਿਤ ਸਿੰਘ, ਰਮਨ, ਗੁਰਨਾਮ ਸਿੰਘ, ਬਿੱਲਾ ਸਿੰਘ, ਦਵਿੰਦਰ ਸਿੰਘ, ਚੂੜ ਸਿੰਘ, ਅਨਿਲ ਕੁਮਾਰ, ਅਜੇ ਠਾਕੁਰ, ਸਤਨਾਮ ਸਿੰਘ, ਸੁਖਵਿੰਦਰ ਕੁਮਾਰ, ਸਤੀਸ਼ ਡਡਵਾਲ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।