- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਤੋਂ ਬਾਅਦ ਜ਼ਿਲਾ ਹੁਸ਼ਿਆਰਪੁਰ ਦੇ ਕਸਬਾ ਮੁਕੇਰੀਆਂ ਦਸੂਹਾ ਅਤੇ ਤਲਵਾੜਾ ਵਿੱਚ ਹੋ ਰਹੀ ਵੱਡੇ ਪੱਧਰ ਦੀ ਮਾਈਨਿੰਗ ਦੀ ਜਾਂਚ ਕਰਨ ਲਈ ਸੀਬੀਆਈ ਦੀ ਟੀਮ ਵੱਲੋਂ ਅੱਜ ਤਲਵਾੜਾ ਦੇ ਕਸਬਾ ਅਮਰੋ ਵਿੱਚ ਦਸਤਕ ਦਿੱਤੀ ਗਈ।

ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਤੋਂ ਬਾਅਦ ਜ਼ਿਲਾ ਹੁਸ਼ਿਆਰਪੁਰ ਦੇ ਕਸਬਾ ਮੁਕੇਰੀਆਂ ਦਸੂਹਾ ਅਤੇ ਤਲਵਾੜਾ ਵਿੱਚ ਹੋ ਰਹੀ ਵੱਡੇ ਪੱਧਰ ਦੀ ਮਾਈਨਿੰਗ ਦੀ ਜਾਂਚ ਕਰਨ ਲਈ ਸੀਬੀਆਈ ਦੀ ਟੀਮ ਵੱਲੋਂ ਅੱਜ ਤਲਵਾੜਾ ਦੇ ਕਸਬਾ ਅਮਰੋ ਵਿੱਚ ਦਸਤਕ ਦਿੱਤੀ ਗਈ। 10 12 ਗੱਡੀਆਂ ਦੇ ਕਾਫਲੇ ਦੇ ਨਾਲ ਪਹੁੰਚੀ ਟੀਮ ਵਿੱਚ ਸ਼ਿਕਾਇਤ ਕਰਤਾ ਵੀ ਨਾਲ ਹੀ ਸੀ।
ਦੱਸਿਆ ਜਾ ਰਿਹਾ ਹੈ ਕਿ ਸੀਬੀਆਈ ਦੀ ਟੀਮ ਵੱਲੋਂ ਪਹਿਲਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਜਿਸ ਵਿੱਚ ਡਿਪਟੀ ਕਮਿਸ਼ਨਰ ਸਮੇਤ ਮਾਈਨਿੰਗ ਦੇ ਨਾਲ ਸੰਬੰਧਿਤ ਵਿਭਾਗਾ ਅਤੇ ਮਾਲ ਵਿਭਾਗ ਅਤੇ ਪੁਲਿਸ ਅਧਿਕਾਰੀ ਵੀ ਸ਼ਾਮਿਲ ਹਨ ਨੂੰ ਲੈ ਕੇ ਮਾਈਨਿੰਗ ਵਾਲੀ ਜਗ੍ਹਾ ਤੇ ਸੀਬੀਆਈ ਪਹੁੰਚੀ ਹੈ।
ਜਿਸ ਦਿਨ ਤੋਂ ਹਾਈ ਕੋਰਟ ਨੇ ਇਹ ਮਾਮਲਾ ਸੀਬੀਆਈ ਨੂੰ ਦਿੱਤਾ ਸੀ ਉਸ ਦਿਨ ਤੋਂ ਹੀ ਜਿਲਾ ਹੁਸ਼ਿਆਰਪੁਰ ਵਿੱਚ ਅਫਵਾਹਾਂ ਦਾ ਬਾਜ਼ਾਰ ਗਰਮ ਸੀ ਅਤੇ ਇਸ ਖਿੱਤੇ ਦੇ ਲੋਕ ਬੜੀ ਸਰਗਰਮੀ ਨਾਲ ਸੀਬੀਆਈ ਦੀ ਉਡੀਕ ਕਰ ਰਹੇ ਸਨ। ਵਿਭਾਗਾਂ ਦੇ ਅੰਦਰਲੇ ਸੂਤਰਾਂ ਅਨੁਸਾਰ ਜਿਲੇ ਦੇ ਕਈ ਵਿਭਾਗਾਂ ਸਮੇਤ ਇਨਕਮ ਟੈਕਸ ਵਿਭਾਗ ਦੇ ਅਫਸਰਾਂ ਨੂੰ ਵੀ ਆਪਣਾ ਬੋਰੀਆ ਬਿਸਤਰਾ ਨਾਲ ਹੀ ਬੰਨਣ ਦੇ ਜਵਾਨੀ ਹੁਕਮ ਦਿੱਤੇ ਗਏ ਸਨ।