ਬੇਟ ਦੇ ਪਿੰਡਾਂ ਨੂੰ ਕੰਢੀ ਖੇਤਰ ’ਚ ਕੀਤਾ ਜਾਵੇ ਸ਼ਾਮਲ : ਡਡਵਾਲ / ਸਮਿਆਲ
ਬੇਟ ਦੇ ਪਿੰਡਾਂ ਨੂੰ ਕੰਢੀ ਖੇਤਰ ਵਿੱਚ ਸ਼ਾਮਲ ਕੀਤਾ ਜਾਵੇ: ਡਡਵਾਲ / ਸਮਿਆਲ
Publish Date: Sun, 29 Nov 2026 03:38 PM (IST)
Updated Date: Mon, 30 Nov 2026 04:02 AM (IST)
ਬੇਟ ਖੇਤਰ ਦੇ 70 ਪਿੰਡਾਂ ਨੂੰ ਵੀ ਕੰਢੀ ਖੇਤਰ ਦੀ ਤਰਜ਼ ’ਤੇ ਮਿਲਣ ਵਿਸ਼ੇਸ਼ ਸਰਕਾਰੀ ਸਹੂਲਤਾਂ ਤੇ ਰਿਆਇਤਾਂ ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ, ਮੁਕੇਰੀਆਂ : ਮੁਕੇਰੀਆਂ ਵਿਧਾਨ ਸਭਾ ਹਲਕੇ ਦੇ ਰੇਲਵੇ ਲਾਈਨ ਅਤੇ ਬਿਆਸ ਦਰਿਆ ਵਿਚਕਾਰ ਪੈਂਦੇ ਬੇਟ ਖੇਤਰ ਦੇ ਲਗਭਗ 70 ਪਿੰਡਾਂ ਨੂੰ ਕੰਢੀ ਖੇਤਰ ਵਿੱਚ ਸ਼ਾਮਲ ਕਰਨ ਦੀ ਮੰਗ ਉੱਠੀ ਹੈ। ਕਾਂਗਰਸ ਸੇਵਾ ਦਲ ਦੇ ਜ਼ਿਲ੍ਹਾ ਪ੍ਰਧਾਨ ਸੁਮਿਤ ਡਡਵਾਲ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਸਚਿਨ ਸਮਿਆਲ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਵੀ ਕੰਢੀ ਖੇਤਰ ਦੀ ਤਰਜ਼ ’ਤੇ ਵਿਸ਼ੇਸ਼ ਸਰਕਾਰੀ ਸਹੂਲਤਾਂ ਅਤੇ ਰਿਆਇਤਾਂ ਦਿੱਤੀਆਂ ਜਾਣ। ਉਨ੍ਹਾਂ ਕਿਹਾ ਕਿ ਬੇਟ ਖੇਤਰ ਦੇ ਲੋਕ ਵੀ ਭੂਗੋਲਿਕ ਅਤੇ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਖੇਤੀਬਾੜੀ, ਸਿੰਚਾਈ, ਬਰਸਾਤੀ ਪਾਣੀ ਦੀ ਨਿਕਾਸੀ, ਸੜਕਾਂ ਅਤੇ ਬੁਨਿਆਦੀ ਸਹੂਲਤਾਂ ਦੀ ਘਾਟ ਕਾਰਨ ਕਿਸਾਨਾਂ ਅਤੇ ਆਮ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਆਉਂਦੀਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਕੰਢੀ ਖੇਤਰ ਦੇ ਲੋਕਾਂ ਨੂੰ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾ ਸਕਦੀਆਂ ਹਨ ਤਾਂ ਬੇਟ ਖੇਤਰ ਦੇ ਲੋਕਾਂ ਨੂੰ ਵੀ ਉਨ੍ਹਾਂ ਦੇ ਹੱਕ ਮਿਲਣੇ ਚਾਹੀਦੇ ਹਨ। ਦੋਵਾਂ ਆਗੂਆਂ ਨੇ ਸਰਕਾਰ ਤੋਂ ਬੇਟ ਖੇਤਰ ਦੇ ਪਿੰਡਾਂ ਦਾ ਵਿਸ਼ੇਸ਼ ਸਰਵੇਖਣ ਕਰਵਾ ਕੇ ਉਨ੍ਹਾਂ ਨੂੰ ਕੰਢੀ ਖੇਤਰ ਵਿੱਚ ਸ਼ਾਮਲ ਕਰਨ ਦੀ ਮੰਗ ਕੀਤੀ।