- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਾਰ ਕੌਂਸਲ ਹੁਸ਼ਿਆਰਪੁਰ ਦੇ ਬਣੇ ਪ੍ਰਧਾਨ

ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ
ਹੁਸ਼ਿਆਰਪੁਰ : ਹੁਸ਼ਿਆਰਪੁਰ ਦੀ ਬਾਰ ਕੌਂਸਲ ਦੀਆਂ ਹੋਈਆਂ ਚੋਣਾ ਵਿਚ ਹੁਸ਼ਿਆਰਪੁਰ ਬਾਰ ਕੌਂਸਲ ਵਿਚ ਫਸਵਾਂ ਮੁਕਾਬਲਾ ਹੋਇਆ। ਸਵੇਰੇ 09 ਵਜੇ ਤੋਂ ਵੋਟਾਂ ਪਾਉਣ ਦਾ ਕੰਮ ਸ਼ੁਰੂ ਹੋਇਆ ਸੀ ਅਤੇ ਦੇਰ ਸ਼ਾਮ ਪੰਜ ਵਜੇ ਖ਼ਤਮ ਹੋਇਆ। ਇਸ ਬਾਰ ਦੇ ਮੁਕਾਬਲੇ ਵਿਚ ਨਵਜਿੰਦਰ ਸਿੰਘ ਬੇਦੀ, ਸ਼ਮਸ਼ੇਰ ਸਿੰਘ ਭਾਰਦਵਾਜ ਅਤੇ ਦੀਪਕ ਸ਼ਰਮਾ ਵਿਚਕਾਰ ਫਸਵਾਂ ਮੁਕਾਬਲਾ ਹੋਇਆ। ਦੀਪਕ ਸ਼ਰਮਾ ਪ੍ਰਧਾਨਗੀ ਦੇ ਨਾਲ ਨਾਲ ਜਨਰਲ ਸਕੱਤਰ ਲਈ ਵੀ ਚੋਣ ਮੈਦਾਨ ਵਿਚ ਸਨ। ਆਏ ਨਤੀਜਿਆਂ ਵਿਚ ਉੱਪ ਪ੍ਰਧਾਨ ਮਾਨਿਕ, ਉੱਪ ਪ੍ਰਧਾਨ ਔਰਤ ਗੁਰਪ੍ਰੀਤ ਕੌਰ, ਸੰਯੁਕਤ ਸਕੱਤਰ ਨੈਨਸੀ ਸ਼ਰਮਾ, ਜਨਰਲ ਸਕੱਤਰ ਪੁਨੀਤ ਸਿੰਘ ਕੰਗ ਚੁਣੇ ਗਏ। ਪ੍ਰਧਾਨਗੀ ਲਈ ਹੋਈ ਚੋਣ ਵਿਚ ਸ਼ਮਸ਼ੇਰ ਭਾਰਦਵਾਜ ਨੇ 363 ਵੋਟਾਂ ਲੈ ਕੇ ਜਿੱਤ ਪ੍ਰਾਪਤ ਕੀਤੀ ਜਦਿਕ ਨਵਜਿੰਦਰ ਸਿੰਘ ਬੇਦੀ ਨੇ 305 ਅਤੇ ਦੀਪਕ ਸ਼ਰਮਾ ਨੇ 37 ਵੋਟਾਂ ਪ੍ਰਾਪਤ ਕੀਤੀਆਂ। ਜਨਰਲ ਸਕੱਤਰ ਲਈ ਪੁਨੀਤ ਕੰਮ ਨੇ ਦੀਪਕ ਸ਼ਰਮਾ ਨੂੰ 368 ਵੋਟਾਂ ਨਾਲ, ਉੱਪ ਪ੍ਰਧਾਨਗੀ ਲਈ ਮਾਨਿਕ ਡੋਗਰਾ ਨੇ ਅਸ਼ੀਸ਼ ਵਰਮਾ ਨੂੰ 43, ਉੱਪ ਪ੍ਰਧਾਨ ਇਸਤਰੀ ਲਈ ਗੁਰਪ੍ਰੀਤ ਕੌਰ ਨੇ ਸੁਮਨ ਪਰਮਾਰ ਨੂੰ 43 ਅਤੇ ਸੰਯੁਕਤ ਸਕੱਤਰ ਲਈ ਨੈਨਸੀ ਸ਼ਰਮਾ 145 ਵੋਟਾਂ ਦੇ ਫ਼ਰਕ ਨਾਲ ਜਿੱਤ ਪ੍ਰਾਪਤ ਕੀਤੀ। ਬਾਰ ਕੌਂਸਲ ਦੇ ਖ਼ਜਾਂਚੀ ਵਲੋਂ ਲਵਪ੍ਰੀਤ ਸਿੰਘ, ਲਾਇਬਰੇਰੀ ਸਕੱਤਰ ਵਜੋਂ ਇਸ਼ਾਂਨ ਕੌਸ਼ਲ ਅਤੇ ਅਤੇ ਰੋਹਿਤ ਸ਼ਰਮਾ ਬਿਨ੍ਹਾਂ ਮੁਕਾਬਲਾ ਜਿੱਤ ਗਏ ਸਨ।
ਫੂਲਾ ਸਿੰਘ ਬੀਰਮਪੁਰ, ਪੰਜਾਬੀ ਜਾਗਰਣ, ਗੜ੍ਹਸ਼ੰਕਰ : ਬਾਰ ਐਸੋਸੀਏਸ਼ਨ ਗੜ੍ਹਸ਼ੰਕਰ ਦੀ ਸਾਲਾਨਾ ਚੋਣ ਅੱਜ ਬੜੇ ਉਤਸ਼ਾਹ ਨਾਲ ਸੰਪੰਨ ਹੋਈ। ਕੁੱਲ 104 ਵੋਟਾਂ ਵਿੱਚੋਂ 102 ਵੋਟਾਂ ਪੋਲ ਹੋਈਆਂ।ਪ੍ਰਧਾਨਗੀ ਦੇ ਅਹੁਦੇ ਲਈ ਹੋਏ ਮੁਕਾਬਲੇ ਵਿੱਚ ਐਡਵੋਕੇਟ ਅਮਰਿੰਦਰ ਸਿੰਘ ਭੁੱਲਰ ਨੇ 69 ਵੋਟਾਂ ਲੈ ਕੇ ਜਿੱਤ ਹਾਸਲ ਕੀਤੀ, ਜਦਕਿ ਦੂਜੇ ਸਥਾਨ ਤੇ ਰਹੇ ਉਮੀਦਵਾਰ ਐਡਵੋਕੇਟ ਦੀਪੰਕਰ ਲੰਬ ਨੂੰ 33 ਵੋਟਾਂ ਹੀ ਮਿਲੀਆਂ।ਇਸੇ ਤਰ੍ਹਾਂ ਸਕੱਤਰ ਦੇ ਅਹੁਦੇ ਲਈ ਐਡਵੋਕੇਟ ਮਨਜੀਤ ਸਿੰਘ ਨੇ 72 ਵੋਟਾਂ ਲੈ ਕੇ ਜਿੱਤ ਦਰਜ ਕੀਤੀ, ਜਦਕਿ ਦੂਜੇ ਸਥਾਨ ਤੇ ਐਡਵੋਕੇਟ ਸਰਿਤਾ ਨੂੰ 30 ਵੋਟਾਂ ਪ੍ਰਾਪਤ ਹੋਈਆਂ।ਕੈਸ਼ੀਅਰ ਦੇ ਅਹੁਦੇ ਲਈ ਐਡਵੋਕੇਟ ਓਂਕਾਰ ਸਿੰਘ ਨੇ 79 ਵੋਟਾਂ ਨਾਲ ਜਿੱਤ ਹਾਸਲ ਕੀਤੀ, ਜਦਕਿ ਦੂਜੇ ਸਥਾਨ ਤੇ ਐਡਵੋਕੇਟ ਰਮਨ ਗੁਜਰਾਲ ਨੂੰ 22 ਵੋਟਾਂ ਮਿਲੀਆਂ। ਇੱਥੇ ਇਹ ਵੀ ਦੱਸਣ ਯੋਗ ਹੈ ਕਿ ਐਡਵੋਕੇਟ ਸੌਰਵ ਸ਼ਰਮਾ ਵਾਈਸ ਪ੍ਰਧਾਨ (ਮਰਦ) ਮਧੂ ਰਾਣਾ ਵਾਈਸ ਪ੍ਰਧਾਨ (ਔਰਤ) ਅਤੇ ਐਡਵੋਕੇਟ ਮਨੀਸ਼ਾ ਸਰਬ ਸੰਮਤੀ ਨਾਲ ਦਾ ਸੰਯੁਕਤ ਸੈਕਟਰੀ ਚੁਣੇ ਗਏ।