- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
792 ਵੋਟਰ ਕਰਨਗੇ ਬਾਰ ਕੌਂਸਲ ਹੁਸ਼ਿਆਰਪੁਰ ਦੇ ਪ੍ਰਧਾਨ ਦੀ ਚੋਣ

ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ
ਹੁਸ਼ਿਆਰਪੁਰ : ਬਾਰ ਕੌਂਸਲ ਦੀਆਂ ਅੱਜ ਹੋਣ ਵਾਲੀਆਂ ਚੋਣਾਂ ਦੌਰਾਨ ਕੁੱਲ ਤਿੰਨ ਉਮੀਦਵਾਰ ਮੈਦਾਨ ਵਿਚ ਰਹਿ ਗਏ ਹਨ। ਚੋਣ ਮੈਦਾਨ ਤੋਂ ਆਰਪੀ ਧੀਰ ਵੱਲੋਂ ਪ੍ਰਧਾਨਗੀ ਤੋਂ ਆਪਣਾ ਨਾਮ ਵਾਪਸ ਲੈ ਲਿਆ ਸੀ। ਬਾਰ ਕੌਂਸਲ ਦੇ ਖਜ਼ਾਨਚੀ ਵੱਲੋਂ ਲਵਪ੍ਰੀਤ ਸਿੰਘ, ਲਾਇਬ੍ਰੇਰੀ ਸਕੱਤਰ ਵਜੋਂ ਇਸ਼ਾਂਨ ਕੌਸ਼ਲ ਅਤੇ ਅਤੇ ਰੋਹਿਤ ਸ਼ਰਮਾ ਬਿਨਾਂ ਮੁਕਾਬਲਾ ਜਿੱਤ ਗਏ। ਪ੍ਰਧਾਨਗੀ ਲਈ ਤਿੰਨਾਂ ਉਮੀਦਵਾਰਾਂ ਵਿਚਕਾਰ ਫਸਵਾਂ ਮੁਕਾਬਲਾ ਹੋਵੇਗਾ ਅਤੇ ਚੋਣ ਨਤੀਜੇ ਸ਼ੁਕੱਤਰਵਾਰ ਦੇਰ ਸ਼ਾਮ ਤੱਕ ਆ ਜਾਣਗੇ।
ਤਿੰਨ ਉਮੀਦਵਾਰ ਪ੍ਰਧਾਨਗੀ ਦੀ ਦੌੜ ’ਚ
ਇਸ ਬਾਰ ਦੇ ਮੁਕਾਬਲੇ ਵਿਚ ਨਵਜਿੰਦਰ ਸਿੰਘ ਬੇਦੀ, ਸ਼ਮਸ਼ੇਰ ਸਿੰਘ ਭਾਰਦਵਾਜ ਅਤੇ ਦੀਪਕ ਸ਼ਰਮਾ ਵਿਚਕਾਰ ਫਸਵਾਂ ਮੁਕਾਬਲਾ ਹੋਵੇਗਾ। ਦੀਪਕ ਸ਼ਰਮਾ ਪ੍ਰਧਾਨਗੀ ਦੇ ਨਾਲ-ਨਾਲ ਜਨਰਲ ਸਕੱਤਰ ਲਈ ਵੀ ਚੋਣ ਮੈਦਾਨ ਵਿਚ ਹਨ। ਜਨਰਲ ਸਕੱਤਰ ਲਈ ਦੀਪਕ ਸ਼ਰਮਾ ਅਤੇ ਅਸ਼ੀਸ਼ ਵਰਮਾ ਵਿਚਕਾਰ ਫਸਵਾਂ ਮੁਕਾਬਲਾ ਹੋਵੇਗਾ। ਅੱਜ ਦੇਰ ਸ਼ਾਮ ਤੱਕ ਸਾਰੇ ਉਮੀਦਵਾਰਾਂ ਵਲੋਂ ਸਰਗਰਮੀ ਦਿਖਾਈ ਜਾ ਰਹੀ ਸੀ ਆਪੋ ਆਪਣੇ ਤਰੀਕੇ ਨਾਲ ਵੋਟਰਾਂ ਨੂੰ ਅਪੀਲ ਕੀਤੀ ਜਾ ਰਹੀ ਸੀ ਅਤੇ ਬਾਰ ਕੌਂਸਲ ਦੀਆਂ ਸਮੱਸਿਾਂ ਨੂੰ ਹੱਲ ਕਰਵਾਉਣ ਲਈ ਵਾਅਦੇ ਵੀ ਕੀਤੇ ਜਾ ਰਹੇ ਸਨ। ਇਸ ਚੋਣ ਵਿਚ ਬਾਰ ਕੌਂਸਲ ਦੀਆਂ ਕੁੱਲ 792 ਵੋਟਾਂ ਹਨ ਜਿਹੜੀਆਂ ਅਗਲੇ ਪ੍ਰਧਾਨ ਦੀ ਚੋਣ ਕਰਨਗੀਆਂ। ਜਿਕਰਯੋਗ ਹੈ ਕਿ ਹੁਸ਼ਿਆਰਪੁਰ ਦੀ ਬਾਰ ਕੌਂਸਲ ਚੋਣ ਵਿਚ ਹਮੇਸ਼ਾ ਹੀ ਸਰਗਰਮੀ ਆਮ ਕੌਂਸਲਾਂ ਨਾਲੋਂ ਵੱਧ ਰਹਿੰਦੀ ਹੈ। ਆਰ ਪੀ ਧੀਰ ਵਲੋਂ ਪ੍ਰਧਾਨਗੀ ਲਈ ਆਪਣੇ ਨਾਮਾਂਕਨ ਪੱਤਰ ਦਾਖ਼ਲ ਕੀਤੇ ਸਨ ਪਰੰਤੂ ਉਨ੍ਹਾਂ ਵਲੋਂ ਵੋਟਾਂ ਨੂੰ ਲੈ ਕੇ ਕੁੱਝ ਪ੍ਰਸ਼ਨ ਖ਼ੜੇ ਕਰਦਿਆਂ ਆਪਣਾ ਨਾਮ ਵਾਪਿਸ ਲੈ ਲਿਆ ਸੀ।
ਪਹਿਲੀ ਵਾਰ ਹੋਵੇਗੀ ਮਹਿਲਾ ਉਮੀਦਵਾਰ ਦੀ ਚੋਣ
ਸੁਪਰੀਮ ਕੋਰਟ ਦੀਆਂ ਹਦਾਇਤਾਂ ’ਤੇ ਬਾਰ ਕੌਂਸਲ ਦੀ ਚੋਣ ਵਿਚ ਔਰਤਾਂ ਨੂੰ ਭਾਗੀਦਾਰੀ ਦੇਣ ਲਈ ਪਹਿਲੀ ਵਾਰ ਉਪ ਪ੍ਰਧਾਨਗੀ ਦੀ ਚੋਣ ਲਈ ਦੋ ਮਹਿਲਾ ਉਮੀਦਵਾਰਾਂ ਵੀ ਚੋਣ ਮੈਦਾਨ ਵਿਚ ਹਨ। ਮੁੱਖ ਮੁਕਾਬਲਾ ਸੁਮਨ ਪਰਮਾਰ ਅਤੇ ਗੁਰਪ੍ਰੀਤ ਕੌਰ ਵਿਚਕਾਰ ਹੋਵੇਗਾ, ਜਦਕਿ ਮਰਦ ਉਮੀਦਵਾਰਾਂ ਵਿਚ ਮਾਨਿਕ ਅਤੇ ਅਸ਼ੀਸ਼ ਵਰਮਾ ਵਿਚਕਾਰ ਮੁਕਾਬਲਾ ਹੋਵੇਗਾ।