ਪੁਤਲੀ ਬਦਲਣ ਦੀ ਸਰਜਰੀ ਤੋਂ ਬਾਅਦ 4186ਵੇਂ ਮਰੀਜ਼ ਦੀ ਖੋਲ੍ਹੀ ਪੱਟੀ
ਅੱਖਾਂ ਦੀ ਪੁਤਲੀ ਬਦਲਣ ਵਾਲੀ ਸਰਜਰੀ ਤੋਂ ਬਾਅਦ 4186ਵੇਂ ਮਰੀਜ਼ ਦੀ ਖੋਲ੍ਹੀ ਪੱਟੀ
Publish Date: Sat, 28 Nov 2026 03:31 PM (IST)
Updated Date: Sat, 28 Nov 2026 03:34 PM (IST)
ਨਿਰਮਲ ਮੁੱਗੋਵਾਲ, ਪੰਜਾਬੀ ਜਾਗਰਣ ਸੈਲਾ ਖੁਰਦ : ਰੋਟਰੀ ਆਈ ਬੈਂਕ ਅਤੇ ਕੋਰਨੀਅਲ ਟਰਾਂਸਪਲਾਂਟ ਸੁਸਾਇਟੀ ਵੱਲੋਂ 4186ਵੇਂ ਮਰੀਜ਼ ਗੁਰਦੀਪ ਕੌਰ ਵਾਸੀ ਪਿੰਡ ਲੱਲੀਆਂ ਦੀ ਅੱਖ ਦੀ ਪੁਤਲੀ ਬਦਲਣ ਦੀ ਸਫਲ ਸਰਜਰੀ ਤੋਂ ਬਾਅਦ ਪੱਟੀ ਖੋਲ੍ਹੀ ਗਈ। ਰਾਧਾ ਕ੍ਰਿਸ਼ਨ ਮੰਦਿਰ ਸੈਲਾ ਖੁਰਦ ਵਿਖੇ ਸੁਰਿੰਦਰ ਅਗਰਵਾਲ ਅਤੇ ਉਨ੍ਹਾਂ ਦੀ ਧਰਮ ਪਤਨੀ ਮੰਜੂ ਅਗਰਵਾਲ ਨੇ ਮਰੀਜ਼ ਦੀ ਅੱਖ ਦੀ ਪੱਟੀ ਖੋਲ੍ਹੀ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਜੇ.ਬੀ. ਬਹਿਲ, ਡਾ. ਤਰਸੇਮ ਸਿੰਘ, ਸਾਹਿਲ ਬਹਿਲ ਅਤੇ ਗੜ੍ਹਸ਼ੰਕਰ ਬ੍ਰਾਂਚ ਦੇ ਪ੍ਰਧਾਨ ਡਾ. ਲਖਵਿੰਦਰ ਕੁਮਾਰ ਸਮੇਤ ਰਾਜਨ ਮੱਲਣ, ਵਿੱਕੀ, ਦਲਜੀਤ ਸਿੰਘ ਬੈਂਸ ਅਤੇ ਹੋਰ ਮੈਂਬਰ ਹਾਜ਼ਰ ਸਨ। ਇਸ ਮੌਕੇ ਦੱਸਿਆ ਗਿਆ ਕਿ ਸੁਰਿੰਦਰ ਅਗਰਵਾਲ ਦੇ ਪਰਿਵਾਰ ਵੱਲੋਂ ਸੰਜੀਵ ਗੁਪਤਾ ਬੌਬੀ ਦੀ ਪ੍ਰੇਰਨਾ ਨਾਲ ਪੰਜ ਲੋੜਵੰਦ ਮਰੀਜ਼ਾਂ ਦੀਆਂ ਅੱਖਾਂ ਦੇ ਆਪਰੇਸ਼ਨ ਕਰਵਾਉਣ ਦੀ ਸੇਵਾ ਕੀਤੀ ਗਈ ਸੀ। ਇਸੇ ਤਰ੍ਹਾਂ ਸੰਜੀਵ ਗੁਪਤਾ ਬੌਬੀ ਅਤੇ ਮਾਤਾ ਰਾਣੀ ਜਗਰਾਤਾ ਕਮੇਟੀ ਵੱਲੋਂ ਛੇ ਮਰੀਜ਼ਾਂ ਦੀਆਂ ਅੱਖਾਂ ਦੀ ਪੁਤਲੀ ਬਦਲਾਉਣ ਦੀ ਸੇਵਾ ਕੀਤੀ ਗਈ। ਇਸ ਮੌਕੇ ਜਗਰਾਤਾ ਕਮੇਟੀ ਵੱਲੋਂ ਜੇ.ਬੀ. ਬਹਿਲ ਨੂੰ ਸਨਮਾਨਿਤ ਕੀਤਾ ਗਿਆ, ਜਦਕਿ ਸੁਸਾਇਟੀ ਵੱਲੋਂ ਸੁਰਿੰਦਰ ਅਗਰਵਾਲ ਅਤੇ ਮੰਜੂ ਅਗਰਵਾਲ ਨੂੰ ਸਨਮਾਨ ਚਿੰਨ੍ਹ ਭੇਟ ਕੀਤਾ ਗਿਆ। ਸੰਸਥਾ ਨੇ ਲੋੜਵੰਦ ਮਰੀਜ਼ਾਂ ਨੂੰ ਇਲਾਜ ਲਈ ਸੰਪਰਕ ਕਰਨ ਦੀ ਅਪੀਲ ਵ ਕੀਤੀ।