ਡਾਇਬੀਟੀਜ਼ ਤੇ ਕੈਂਸਰ ਤੋਂ ਬਚਾਅ ਲਈ ਜਾਗਰੂਕਤਾ ਜ਼ਰੂਰੀ : ਡਾ. ਗਿੱਲ
ਡਾਇਬੀਟੀਜ਼ ਤੇ ਕੈਂਸਰ ਤੋਂ ਬਚਾਅ ਲਈ ਜਾਗਰੂਕਤਾ ਜ਼ਰੂਰੀ: ਡਾ. ਗਿੱਲ
Publish Date: Sun, 15 Nov 2026 03:56 PM (IST)
Updated Date: Mon, 16 Nov 2026 04:00 AM (IST)
ਡਾਇਬੀਟੀਜ਼ ਤੇ ਕੈਂਸਰ ਤੋਂ ਬਚਾਅ ਲਈ ਜਾਗਰੂਕਤਾ ਜ਼ਰੂਰੀ: ਡਾ. ਗਿੱਲ ਗਗਨਪ੍ਰੀਤ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਸਿਵਲ ਸਰਜਨ ਹੁਸ਼ਿਆਰਪੁਰ ਡਾ. ਮਨਦੀਪ ਕਮਲ ਅਤੇ ਪੀ.ਐੱਚ.ਸੀ. ਚੱਕੋਵਾਲ ਬ੍ਰਾਹਮਣਾਂ ਦੀ ਐੱਸ.ਐੱਮ.ਓ. ਡਾ. ਮਨਪ੍ਰੀਤ ਕੌਰ ਦੀ ਅਗਵਾਈ ਹੇਠ ਸੀ.ਐੱਚ.ਸੀ. ਸ਼ਾਮ ਚੁਰਾਸੀ ਵਿਖੇ ਵਿਸ਼ਵ ਡਾਇਬੀਟੀਜ਼ ਦਿਵਸ ਮਨਾਇਆ ਗਿਆ। ਇਸ ਮੌਕੇ ਕੈਂਸਰ ਸਬੰਧੀ ਜਾਗਰੂਕਤਾ ਗਤੀਵਿਧੀਆਂ ਵੀ ਕਰਵਾਈਆਂ ਗਈਆਂ। ਐੱਸ.ਐੱਮ.ਓ. ਡਾ. ਜਤਿੰਦਰ ਸਿੰਘ ਗਿੱਲ ਨੇ ਕਿਹਾ ਕਿ ਡਾਇਬੀਟੀਜ਼ ਇੱਕ ਗੰਭੀਰ ਬਿਮਾਰੀ ਹੈ, ਜਿਸ ਨੂੰ ਸੰਤੁਲਿਤ ਖੁਰਾਕ, ਰੋਜ਼ਾਨਾ ਕਸਰਤ ਅਤੇ ਸਮੇਂ-ਸਮੇਂ ਸਿਰ ਬਲੱਡ ਸ਼ੂਗਰ ਦੀ ਜਾਂਚ ਰਾਹੀਂ ਕੰਟਰੋਲ ਕੀਤਾ ਜਾ ਸਕਦਾ ਹੈ। ਡਾ. ਗੁਰਪ੍ਰੀਤ ਸਿੰਘ ਨੇ ਕੈਂਸਰ ਬਾਰੇ ਕਿਹਾ ਕਿ ਬਿਮਾਰੀ ਦੀ ਸ਼ੁਰੂਆਤੀ ਪੜਾਅ ਵਿੱਚ ਪਛਾਣ ਹੋਣ ਨਾਲ ਇਲਾਜ ਦੀ ਸਫਲਤਾ ਦੀ ਸੰਭਾਵਨਾ ਵਧ ਜਾਂਦੀ ਹੈ। ਸਰੀਰ ਵਿੱਚ ਅਸਾਧਾਰਨ ਗੰਢ, ਲੰਬੇ ਸਮੇਂ ਤੱਕ ਜ਼ਖ਼ਮ ਜਾਂ ਬਿਨਾਂ ਕਾਰਨ ਵਜ਼ਨ ਘਟਣ ਵਰਗੇ ਲੱਛਣਾਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਉਨ੍ਹਾਂ ਤੰਬਾਕੂ ਅਤੇ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਵੀ ਕੀਤੀ। ਇਸ ਮੌਕੇ ਡਾ. ਰਮਨਦੀਪ ਕੌਰ, ਡਾ. ਮੀਨੂੰ, ਰਚਨਾ ਜੋਤੀ, ਗੀਤਾ ਰਾਣੀ, ਮੋਨੂੰ ਦੇਵੀ, ਬਲਜੀਤ ਕੌਰ ਅਤੇ ਅਕਸ਼ੈ ਭਾਟੀਆ ਸਮੇਤ ਸਿਹਤ ਕਰਮਚਾਰੀ ਹਾਜ਼ਰ ਸਨ।