- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼੍ਰੋਮਣੀ ਅਕਾਲੀ ਦਲ ਵੱਲੋਂ ਹੁਸ਼ਿਆਰਪੁਰ ਸ਼ਹਿਰ ਦੇ 12 ਸਰਕਲਾਂ ਦੇ ਪ੍ਰਧਾਨ ਤੇ ਪ੍ਰਭਾਰੀ ਨਿਯੁਕਤ

ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ
ਹੁਸ਼ਿਆਰਪੁਰ : ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਅਤੇ ਹੁਸ਼ਿਆਰਪੁਰ ਸ਼ਹਿਰ ਵਿੱਚ ਪਾਰਟੀ ਦੀਆਂ ਸਰਗਰਮੀਆਂ ਨੂੰ ਸੁਚਾਰੂ ਢੰਗ ਨਾਲ ਅੱਗੇ ਵਧਾਉਣ ਲਈ ਅਹਿਮ ਕਦਮ ਚੁੱਕਦਿਆਂ ਸ਼ਹਿਰ ਨੂੰ 12 ਸਰਕਲਾਂ ਵਿੱਚ ਵੰਡ ਕੇ ਸਰਕਲ ਪ੍ਰਧਾਨਾਂ ਅਤੇ ਸਰਕਲ ਪ੍ਰਭਾਰੀਆਂ ਦੀ ਨਿਯੁਕਤੀ ਕੀਤੀ ਗਈ ਹੈ। ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵਿਖੇ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਤਲਵਾੜ ਨੇ ਦੱਸਿਆ ਕਿ ਪਾਰਟੀ ਨੂੰ ਜ਼ਮੀਨੀ ਪੱਧਰ ’ਤੇ ਹੋਰ ਮਜ਼ਬੂਤ ਕਰਨ, ਵਰਕਰਾਂ ਨਾਲ ਬਿਹਤਰ ਤਾਲਮੇਲ ਬਣਾਉਣ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਦੇ ਉਦੇਸ਼ ਨਾਲ ਇਹ ਜਥੇਬੰਦਕ ਨਿਯੁਕਤੀਆਂ ਕੀਤੀਆਂ ਗਈਆਂ ਹਨ।
ਨਵੇਂ ਨਿਯੁਕਤ ਸਰਕਲ ਪ੍ਰਧਾਨਾਂ ਅਤੇ ਪ੍ਰਭਾਰੀਆਂ ਵਿਚ ਸਰਕਲ ਨਲੋਈਆਂ ਤੋਂ ਪ੍ਰਧਾਨ ਬਲਦੇਵ ਸਿੰਘ, ਪ੍ਰਭਾਰੀ ਸ਼ਮਸ਼ੇਰ ਭਾਰਦਵਾਜ, ਸਰਕਲ ਬਹਾਦਰਪੁਰ ਤੋਂ ਪ੍ਰਧਾਨ ਗੁਰਮੇਲ ਸਿੰਘ ਅਕਰੋਆ, ਇੰਚਾਰਜ ਰਣਜੀਤ ਸਿੰਘ, ਸਾਬਕਾ ਕੌਂਸਲਰ, ਸਰਕਲ ਬੂਲਾਂਵਾੜੀ ਪ੍ਰਧਾਨ ਜਤਿੰਦਰ ਸਿੰਘ, ਸਰਕਲ ਇਸਲਾਮਾਬਾਦ ਪ੍ਰਧਾਨ ਹਰਵਿੰਦਰ ਸਿੰਘ, ਸਰਕਲ ਫਤਿਹਗੜ੍ਹ, ਪ੍ਰਧਾਨ ਜਗਦੀਪ ਸਿੰਘ, ਸਰਕਲ ਪੁਰ ਹੀਰਾ, ਪ੍ਰਧਾਨ ਜਟਾ ਸ਼ੰਕਰ ਸਰਕਲ ਪਿੱਪਲਾਂ ਵਾਲਾ, ਪ੍ਰਧਾਨ ਦਵਿੰਦਰ ਭਾਰਜ ਸਰਕਲ ਮਾਡਲ ਟਾਊਨ, ਪ੍ਰਧਾਨ ਜਸਵੰਤ ਕੌਰ, ਸਰਕਲ ਘੰਟਾ ਘਰ ਪ੍ਰਧਾਨ ਕੁਸ਼ ਭੱਟੀ, ਸਰਕਲ ਰੇਲਵੇ ਪ੍ਰਧਾਨ ਡਾ. ਹਰਪਾਲ ਸਿੰਘ, ਸਰਕਲ ਪ੍ਰੇਮਗੜ੍ਹ ਪ੍ਰਧਾਨ ਸਾਹਿਬ ਵਿਸ਼ਾਲ ਸਦੇੜਾ, ਸਰਕਲ ਨਵੀਂ ਆਬਾਦੀ, ਪ੍ਰਧਾਨ ਨਤਾਸ਼ਾ ਇੰਚਾਰਜ ਨੀਤੀ ਸਿੰਘ ਚੁਣੇ ਗਏ। ਸੰਜੀਵ ਤਲਵਾੜ ਨੇ ਕਿਹਾ ਕਿ ਨਵ-ਨਿਯੁਕਤ ਸਾਰੇ ਸਰਕਲ ਪ੍ਰਧਾਨਾਂ ਅਤੇ ਇੰਚਾਰਜ ਸਾਹਿਬਾਨ ਨੂੰ ਇੱਕ ਹਫ਼ਤੇ ਦੇ ਅੰਦਰ-ਅੰਦਰ ਆਪਣੀ ਬਾਕੀ ਟੀਮ ਦਾ ਗਠਨ ਕਰਨ ਲਈ ਕਿਹਾ ਗਿਆ ਹੈ, ਤਾਂ ਜੋ ਸਰਕਲ ਪੱਧਰ ’ਤੇ ਪਾਰਟੀ ਦੀਆਂ ਸਰਗਰਮੀਆਂ ਨੂੰ ਹੋਰ ਤੇਜ਼ ਕੀਤਾ ਜਾ ਸਕੇ। ਉਨ੍ਹਾਂ ਨਵ-ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਉਮੀਦ ਪ੍ਰਗਟ ਕੀਤੀ ਕਿ ਉਹ ਪਾਰਟੀ ਦੀਆਂ ਨੀਤੀਆਂ ਅਤੇ ਵਿਚਾਰਧਾਰਾ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ। ਇਸ ਮੌਕੇ ਨਾਲ ਸ਼੍ਰੋਮਣੀ ਅਕਾਲੀ ਦਲ ਅਨੁਸੂਚਿਤ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਪ੍ਰੇਮ ਸਿੰਘ ਸ਼ਹਿਰੀ ਪ੍ਰਧਾਨ ਸੰਜੀਵ ਥਾਪਰ ਵੀ ਹਾਜ਼ਰ ਸਨ।