- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਧਾਨ ਸਭਾ ਹਲਕਾ ਚੱਬੇਵਾਲ ਦੇ ਪਿੰਡ ਚੱਕ ਮੱਲਾਂ ਵਿਖੇ ਰਾਜਾ ਭਰਥਰੀ ਜੀ ਦੀ ਯਾਦ 'ਚ ਗ੍ਰਾਮ : ਵਿਧਾਨ ਸਭਾ ਹਲਕਾ ਚੱਬੇਵਾਲ ਦੇ ਪਿੰਡ ਚੱਕ ਮੱਲਾਂ ਵਿਖੇ ਰਾਜਾ ਭਰਥਰੀ ਜੀ ਦੀ ਯਾਦ 'ਚ ਗ੍ਰਾਮ ਪੰਚਾਇਤ ਚੱਕ ਮੱਲਾਂ, ਐਨਆਰਆਈ ਸੱਜਣਾਂ ਤੇ ਸਮੂਹ ਨਗਰ ਵਾਸੀਆਂ ਵੱਲੋਂ ਸਾਬਕਾ ਸਰਪੰਚ ਤੇ ਨੰਬਰਦਾਰ ਬਲਵਿੰਦਰ ਸਿੰਘ ਬਿੱਟੂ ਚੱਕਮਲਾਂ ਜੁਆਇੰਟ ਸੈਕਟਰੀ ਪੰਜਾਬ ਆਮ ਆਦਮੀ ਪਾਰਟੀ ਦੀ ਅਗਵਾਈ ਵਿਚ ਸਾਲਾਨਾ ਿਛੰਝ ਮੇਲਾ

ਰਾਜਾ ਸਿੰਘ ਪੱਟੀ, ਚੱਬੇਵਾਲ : ਵਿਧਾਨ ਸਭਾ ਹਲਕਾ ਚੱਬੇਵਾਲ ਦੇ ਪਿੰਡ ਚੱਕ ਮੱਲਾਂ ਵਿਖੇ ਰਾਜਾ ਭਰਥਰੀ ਜੀ ਦੀ ਯਾਦ 'ਚ ਗ੍ਰਾਮ ਪੰਚਾਇਤ ਚੱਕ ਮੱਲਾਂ, ਐਨਆਰਆਈ ਸੱਜਣਾਂ ਤੇ ਸਮੂਹ ਨਗਰ ਵਾਸੀਆਂ ਵੱਲੋਂ ਸਾਬਕਾ ਸਰਪੰਚ ਤੇ ਨੰਬਰਦਾਰ ਬਲਵਿੰਦਰ ਸਿੰਘ ਬਿੱਟੂ ਚੱਕਮਲਾਂ ਜੁਆਇੰਟ ਸੈਕਟਰੀ ਪੰਜਾਬ ਆਮ ਆਦਮੀ ਪਾਰਟੀ ਦੀ ਅਗਵਾਈ ਵਿਚ ਸਾਲਾਨਾ ਿਛੰਝ ਮੇਲਾ ਕਰਾਇਆ ਗਿਆ। ਿਛੰਝ ਮੇਲੇ ਵਿਚ 50 ਤੋਂ ਵੱਧ ਭਲਵਾਨਾਂ ਨੇ ਭਾਗ ਲਿਆ। ਇਸ ਸੰਬੰਧੀ ਸਾਬਕਾ ਸਰਪੰਚ ਤੇ ਨੰਬਰਦਾਰ ਬਲਵਿੰਦਰ ਸਿੰਘ ਬਿੱਟੂ ਚੱਕਮਲਾਂ ਜੁਆਇੰਟ ਸੈਕਟਰੀ ਪੰਜਾਬ ਆਮ ਆਦਮੀ ਪਾਰਟੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਿਛੰਝ ਮੇਲੇ ਦੌਰਾਨ ਸਾਬਕਾ ਵਿਧਾਇਕ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਜਿਨ੍ਹਾਂ ਨੇ ਭਲਵਾਨਾਂ ਨਾਲ ਜਾਣ ਪਛਾਣ ਕੀਤੀ ਅਤੇ ਭਲਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਵਧੀਆ ਖੇਡ ਦਾ ਪ੍ਰਦਰਸ਼ਨ ਕਰਨ ਲਈ ਕਿਹਾ। ਚੋਟੀ ਦੇ ਭਲਵਾਨ ਸੁਕੇਸ਼ ਪਟਿਆਲਾ ਤੇ ਮੇਜਰ ਡੇਰਾ ਬਾਬਾ ਨਾਨਕ ਦੀ ਪਟਕੇ ਦੀ ਵੱਡੀ ਕੁਸ਼ਤੀ ਹੋਈ। ਸੁਕੇਸ਼ ਪਟਿਆਲਾ ਜੇਤੂ ਰਿਹਾ। ਦੂਜੇ ਨੰਬਰ ਦੀ ਕੁਸ਼ਤੀ ਤਾਜ਼ ਰੌਣੀ ਅਤੇ ਲਾਲੀ ਫਗਵਾੜਾ ਦੀ ਹੋਈ, ਤਾਜ਼ ਰੌਣੀ ਜੇਤੂ ਰਿਹਾ। ਤੀਜੇ ਨੰਬਰ ਦੀ ਕੁਸ਼ਤੀ ਜੱਸਾ ਮਰੋੜ ਤੇ ਰੋਬਿਨ ਕੁਹਾਲੀ 'ਚ ਹੋਈ ਤੇ ਰੋਬਿਨ ਜੇਤੂ ਰਿਹਾ। ਜੇਤੂ ਭਲਵਾਨਾਂ ਨੂੰ ਇਨਾਮਾਂ ਦੀ ਵੰਡ ਸਾਬਕਾ ਵਿਧਾਇਕ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਅਤੇ ਸਾਬਕਾ ਸਰਪੰਚ ਤੇ ਨੰਬਰਦਾਰ ਬਲਵਿੰਦਰ ਸਿੰਘ ਬਿੱਟੂ ਚੱਕਮਲਾਂ ਜੁਆਇੰਟ ਸੈਕਟਰੀ ਪੰਜਾਬ ਆਮ ਆਦਮੀ ਪਾਰਟੀ ਨੇ ਕੀਤੀ ਅਤੇ ਭਲਵਾਨਾਂ ਨੂੰ ਜਿੱਤ ਲਈ ਵਧਾਈ ਦਿੱਤੀ। ਇਸ ਮੌਕੇ ਸਾਬਕਾ ਵਿਧਾਇਕ ਤੇ ਸ਼ਰੋਮਣੀ ਕਮੇਟੀ ਦੇ ਮੈਂਬਰ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਅਤੇ ਸਾਬਕਾ ਸਰਪੰਚ ਤੇ ਨੰਬਰਦਾਰ ਬਲਵਿੰਦਰ ਸਿੰਘ ਬਿੱਟੂ ਚੱਕਮਲਾਂ ਜੁਆਇੰਟ ਸੈਕਟਰੀ ਪੰਜਾਬ ਆਮ ਆਦਮੀ ਪਾਰਟੀ ਸਮੇਤ ਜਰਨੈਲ ਸਿੰਘ ਯੂ ਕੇ, ਜਸਵੀਰ ਸਿੰਘ, ਕੁਲਵਿੰਦਰ ਸਿੰਘ, ਅਮਰੀਕ ਸਿੰਘ, ਨੰਬਰਦਾਰ ਸੁਖਦੇਵ ਸਿੰਘ, ਸਾਬਕਾ ਸਰਪੰਚ ਤਰਸੇਮ ਲਾਲ, ਨੰਬਰਦਾਰ ਰਾਮ ਲੁਭਾਇਆ, ਜਰਨੈਲ ਸਿੰਘ ਜੈਲੀ ਅਤੇ ਵੱਡੀ ਗਿਣਤੀ ਵਿੱਚ ਇਲਾਕੇ ਦੇ ਖੇਡ ਪੇ੍ਮੀ ਹਾਜ਼ਰ ਸਨ।