- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਿਸਾਨਾਂ ਦੀਆਂ ਬਣਾਈਆਂ ਜਾ ਰਹੀਆਂ ਹਨ ਐਗਰੀ ਸਟੈਕ ਆਈ ਡੀ

ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਮੁੱਖ ਖੇਤੀਬਾੜੀ ਅਫਸਰ ਡਾ. ਦਪਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿੱਚ ਵਿਸ਼ੇਸ਼ ਮੁਹਿੰਮ ਚਲਾ ਕੇ ਕਿਸਾਨਾਂ ਦੀਆਂ ਡਿਜੀਟਲ ਐਗਰੀਕਲਚਰ ਮਿਸ਼ਨ ਤਹਿਤ ਐਗਰੀ ਸਟੈਕ ਆਈਡੀ ਬਣਾਈਆਂ ਜਾ ਰਹੀਆਂ ਹਨ, ਜਿਸ ਤਹਿਤ ਹਰ ਕਿਸਾਨ ਦਾ ਇੱਕ ਵਿਲੱਖਣ ਆਈਡੀ ਨੰਬਰ ਹੋਵੇਗਾ ਤਾਂ ਜੋ ਕਿਸਾਨ ਨੂੰ ਵੱਖ-ਵੱਖ ਖੇਤੀ ਸਕੀਮਾਂ ਤਹਿਤ ਆਸਾਨੀ ਨਾਲ ਭਵਿੱਖ ਵਿੱਚ ਲਾਭ ਮਿਲ ਸਕਣ। ਇਸ ਸਬੰਧੀ ਉਨ੍ਹਾਂ ਸਮੁੱਚੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਖੇਤੀਬਾੜੀ ਵਿਭਾਗ ਵੱਲੋਂ ਪਿੰਡਾਂ ਵਿੱਚ ਲਗਾਏ ਜਾ ਰਹੇ ਕੈਂਪਾਂ ਦਾ ਭਰਪੂਰ ਫਾਇਦਾ ਲੈਂਦੇ ਹੋਏ ਆਪਣੀ ਐਗਰੀ ਸਟੈਕ ਦੀ ਆਈਡੀ ਜ਼ਰੂਰ ਰਜਿਸਟਰ ਕਰਵਾਉਣ। ਖੇਤੀਬਾੜੀ ਵਿਭਾਗ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਅਧੀਨ ਪੈਂਦੇ ਪਿੰਡਾਂ ਵਿੱਚ ਰੋਜ਼ਾਨਾ ਐਗਰੀ ਸਟੈਕ ਆਈਡੀ ਬਣਵਾਉਣ ਸਬੰਧੀ ਕੈਂਪ ਲਗਾਏ ਜਾ ਰਹੇ ਹਨ। ਕਿਸਾਨ ਇਨ੍ਹਾਂ ਕੈਂਪਾਂ ਵਿੱਚ ਸ਼ਾਮਲ ਹੋ ਕੇ ਆਪਣੀ ਆਈਡੀ ਬਣਵਾ ਸਕਦੇ ਹਨ l ਇਸ ਤੋਂ ਇਲਾਵਾ ਪਿੰਡਾਂ ਦੀਆਂ ਕੋਆਪ੍ਰੇਟਿਵ ਸੁਸਾਇਟੀਆਂ ਜਾਂ ਨੇੜਲੇ ਕਾਮਨ ਸਰਵਿਸ ਸੈਂਟਰਾਂ (ਸੀਐੱਸਸੀ) ਵਿੱਚ ਵੀ ਇਸ ਆਈਡੀ ਨੂੰ ਬਣਵਾਉਣ ਸਬੰਧੀ ਸੁਵਿਧਾ ਉਪਲਬਧ ਹੈ l