ਕਮਿਸ਼ਨਰ ਕੋਰਟ ਅਤੇ ਜੁਡੀਸ਼ੀਅਲ ਕੰਮ ਦਸੂਹਾ ਤਬਦੀਲ ਕਰਨ ਦੇ ਵਿਰੋਧ ’ਚ ਕੰਮਕਾਜ ਠੱਪ ਕਮਿਸ਼ਨਰ ਕੋਰਟ ਅਤੇ ਜੁਡੀਸ਼ੀਅਲ ਕੰਮ ਦਸੂਹਾ ਤਬਦੀਲ ਕਰਨ ਦੇ ਵਿਰੋਧ ’ਚ ਕੰਮਕਾਜ ਠੱਪ
Publish Date: Fri, 27 Nov 2026 05:50 PM (IST)
Updated Date: Fri, 27 Nov 2026 05:52 PM (IST)
ਦੀਪਕ ਅਗਨੀਹੋਤਰੀ,ਪੰਜਾਬੀ ਜਾਗਰਣ ਹੁਸ਼ਿਆਰਪੁਰ : ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਨਿਆਂਇਕ ਕੰਮਕਾਜ ਸਥਾਨ ਦੀ ਤਬਦੀਲੀ ਨੂੰ ਲੈ ਕੇ ਵਕੀਲ ਭਾਈਚਾਰੇ ਵਿੱਚ ਰੋਸ ਵਧਦਾ ਜਾ ਰਿਹਾ ਹੈ। ਇਸੇ ਤਹਿਤ ਅੱਜ ਹੁਸ਼ਿਆਰਪੁਰ ਦੇ ਵਕੀਲਾਂ ਵੱਲੋਂ ਪ੍ਰਧਾਨ ਸ਼ਮਸ਼ੇਰ ਭਾਰਦਵਾਰ ਦੀ ਅਗਵਾਈ ਹੇਠ ਆਪਣੀਆਂ ਮੰਗਾਂ ਨੂੰ ਲੈ ਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਵਕੀਲਾਂ ਨੇ ਪ੍ਰਸ਼ਾਸਨਿਕ ਫੈਸਲਿਆਂ ਪ੍ਰਤੀ ਆਪਣਾ ਵਿਰੋਧ ਦਰਜ ਕਰਵਾਇਆ ਅਤੇ ਹੁਸ਼ਿਆਰਪੁਰ ਦੇ ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਨੂੰ ਮੰਗ ਪੱਤਰ ਸੌਂਪ ਕੇ ਮਸਲੇ ਦੇ ਹੱਲ ਦੀ ਮੰਗ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਸ਼ਮਸ਼ੇਰ ਸਿੰਘ ਭਾਰਦਵਾਰ ਅਤੇ ਹੋਰ ਵਕੀਲ ਆਗੂਆਂ ਨੇ ਕਿਹਾ ਕਮਿਸ਼ਨਰ ਕੋਰਟ ਅਤੇ ਦਸੂਹਾ ਵਿੱਚ ਏਡੀਸੀ ਦੀ ਤਾਇਨਾਤੀ ਤੋਂ ਬਾਅਦ ਜੁਡੀਸ਼ੀਅਲ ਕੰਮਕਾਜ ਨੂੰ ਵੀ ਦਸੂਹਾ ਤਬਦੀਲ ਕੀਤੇ ਜਾਣ ਦੇ ਫੈਸਲੇ ਦਾ ਉਹ ਵਿਰੋਧ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਨਿਆਂਇਕ ਕੰਮਕਾਜ ਦੀ ਤਬਦੀਲੀ ਨਾਲ ਹੁਸ਼ਿਆਰਪੁਰ ਵਿੱਚ ਵਕਾਲਤ ਕਰ ਰਹੇ ਵਕੀਲਾਂ ਅਤੇ ਇੱਥੇ ਆਉਣ ਵਾਲੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਨੇ ਇਸ ਫੈਸਲੇ ਤੇ ਮੁੜ ਵਿਚਾਰ ਕਰਨ ਦੀ ਮੰਗ ਕੀਤੀ। ਕੀ ਹੈ ਮਾਮਲਾ ਹੁਸ਼ਿਆਰਪੁਰ ਜ਼ਿਲੇ ਦੀ ਤਹਿਸੀਲ ਦਸੂਹਾ ਵਿਖੇ ਕੀਤੀ ਗਈ ਵਧੀਕ ਡਿਪਟੀ ਕਮਿਸ਼ਨਰ ਦੀ ਨਿਯੁਕਤੀ ਸਬੰਧੀ ਹੁਸ਼ਿਆਰਪੁਰ ਦੇ ਵਕੀਲ ਭਾਈਚਾਰੇ ਵਲੋ ਵਧੀਕ ਡਿਪਟੀ ਕਮਿਸ਼ਨਰ ਦਸੂਹਾ ਨੂੰ ਕੋਰਟ ਕੇਸ ਜਿਹੜੇ ਹੁਸ਼ਿਆਰਪੁਰ ਵਿਖੇ ਚੱਲਦੇ ਹਨ ਉਹ ਨਾ ਭੇਜਣ ਦੀ ਮੰਗ ਕੀਤੀ ਸੀ। ਇਸਦੇ ਨਾਲ ਨਾਲ ਹੁਸ਼ਿਆਰਪੁਰ ਜ਼ਿਲਾ ਹੈਡ ਕੁਆਰਟਰ ਵਿਖੇ ਕਮਿਸ਼ਨਰ ਜਲੰਧਰ ਦੀ ਕੈਂਪ ਕੋਰਟ 02 ਦਿਨਾਂ ਲਈ ਲਗਾਉਣ ਦੀ ਮੰਗ ਕੀਤੀ। ਮੌਕੇ ’ਤੇ ਪਹੁੰਚੇ ਵਿਧਾਇਕ ਇਸੇ ਦੌਰਾਨ ਮੌਕੇ ’ਤੇ ਪਹੁੰਚੇ ਵਿਧਾਇਕ ਬ੍ਰਹਮ ਸ਼ੰਕਰ ਨੂੰ ਰੋਸ ਪ੍ਰਦਰਸ਼ਨ ਤੋਂ ਬਾਅਦ ਵਕੀਲਾਂ ਦੇ ਵਫ਼ਦ ਨੇ ਆਪਣੀਆਂ ਮੰਗਾਂ ਅਤੇ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਵਲੋਂ ਤੁੰਰਤ ਫ਼ੋਨ ’ਤੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨਾਲ ਗੱਲਬਾਤ ਕਰਕੇ ਵਕੀਲ ਭਾਈਚਾਰੇ ਨੂੰ ਭਰੋਸਾ ਦਿਵਾਇਆ ਕਿ ਇੱਥੋਂ ਦਾ ਕੰਮ ਦਸੂਹਾ ਵਿਖੇ ਤਬਦੀਲ ਨਹੀਂ ਕੀਤਾ ਜਾਵੇਗਾ। ਇਸ ਮੌਕੇ ਪਵਿੱਤਰ ਸਿੰਘ,ਐਡਵੋਕੇਟ ਰੋਹਿਤ ਜੋਸ਼ੀ, ਐਡਵੋਕੇਟ ਵਿਸ਼ਾਲ ਸ਼ਰਮਾ, ਦੀਪਕ ਭਾਟੀਆ, ਜਨਰਲ ਸਕੱਤਰ ਐਡਵੋਕੇਟ ਪੁਨੀਤ ਇੰਦਰ ਸਿੰਘ ਕੰਗ, ਮੀਤ ਪ੍ਰਧਾਨ ਮਾਨਿਕ ਡੋਗਰਾ, ਮੀਤ ਪ੍ਰਧਾਨ ਗੁਰਪ੍ਰੀਤ ਕੌਰ, ਮੈਂਬਰ ਬਾਰ ਕੌਂਸਿਲ ਐਡੋਵਕੇਟ ਰਜਨੀ ਨੰਦਾ,ਸਾਬਕਾ ਜਨਰਲ ਸਕੱਤਰ ਬਾਰ ਐਡਵੋਕੇਟ ਗੁਰਵੀਰ ਸਿੰਘ ਚੌਟਾਲਾ,ਸਾਬਕਾ ਮੀਤ ਪ੍ਰਧਾਨ ਵਿਕਰਮ ਸਿੰਘ,ਅਭਿਨਵ ਮਹਿੰਦਰੂ, ਵਿਕਲਪ ਵਤਸ, ਤਾਜਪ੍ਰੀਤ ਸਿੰਘ ਕੰਗ, ਅਭਿਨੰਦਨ ਸ਼ਰਮਾ, ਪ੍ਰੀਤੀ ਜੱਸਲ, ਐਡਵੋਕੇਟ ਵਰਿੰਦਰ ਹੀਰਾ, ਨਿਰਵੈਰ ਸਿੱਧੂ ਸਮੇਤ ਬਹੁਤ ਸਾਰੇ ਵਕੀਲ ਹਾਜ਼ਿਰ ਸਨ।