ਲੱਕੜ ਮੰਡੀ ਨੌਸ਼ਹਿਰਾ ਵਿਖੇ ਕੂੜੇ ਦੇ ਡੰਪ ਨੂੰ ਲੈ ਕੇ ਪਿੰਡ ਵਾਸੀਆਂ ਵੱਲੋਂ ਧਰਨਾ ਸ਼ੁਰੂ ਕੂੜੇ ਦੇ ਡੰਪ ਨੂੰ ਲੈ ਕੇ ਪਿੰਡ ਵਾਸੀਆਂ ਵਲੋਂ ਧਰਨਾ ਸ਼ੁਰੂ
Publish Date: Wed, 18 Nov 2026 04:44 PM (IST)
Updated Date: Wed, 18 Nov 2026 04:45 PM (IST)
ਬਿਨਾਂ ਸਰਕਾਰੀ ਮਾਪਦੰਡਾਂ ਦੇ ਬਣਨ ਲੱਗਾ ਸੀ ਡੰਪ, ਸਾਬਕਾ ਵਿਧਾਇਕ ਵੱਲੋਂ ਚੇਤਾਵਨੀ ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਲੱਕੜ ਮੰਡੀ ਨਸ਼ਰਾ ਵਿਖੇ ਕਸਬਾ ਹਰਿਆਣਾ ਅਤੇ ਸ਼ਹਿਰੀ ਕੂੜੇ ਦੇ ਡੰਪ ਸ਼ਿਫਟ ਕਰਨ ਦੇ ਵਿਰੋਧ ਵਿੱਚ ਆਲੇ ਦੁਆਲੇ ਦੇ ਪਿੰਡਾਂ ਵੱਲੋਂ ਤਿੱਖਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਅੱਜ ਪਿੰਡ ਨੌਸ਼ਹਿਰਾ ਅਤੇ ਬਸੀ ਵਜੀਦ ਦੇ ਲੋਕਾਂ ਵਲੋਂ ਧਰਨਾ ਦੇ ਕੇ ਸਰਕਾਰ ਵਿਰੁੱਧ ਜੰਮ ਕੇ ਨਾਹਰੇਬਾਜੀ ਕੀਤੀ। ਵੱਖ-ਵੱਖ ਪਿੰਡਾਂ ਦੀਆਂ ਔਰਤਾਂ ਨੇ ਵੀ ਵੱਡੀ ਗਿਣਤੀ ’ਚ ਸ਼ਿਰਕਤ ਕੀਤੀ। ਇਸ ਮੌਕੇ ਤੇ ਦੋਆਬਾ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਫੋਰਸ ਅਕਾਸ਼ ਅਹੀਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਲਕਾ ਸ਼ਾਮਚੁਰਾਸੀ ਦੇ ਵਿਧਾਇਕ ਅਤੇ ਕੈਬਨਟ ਮੰਤਰੀ ਡਾਕਟਰ ਰਵਜੋਤ ਸਿੰਘ ਵੱਲੋਂ ਜਾਰੀ ਨਿਰਦੇਸ਼ਾਂ ਤੇ ਲੱਕੜ ਮੰਡੀ ਹਰਿਆਣਾ ਵਿਖੇ ਜੋ ਕੂੜਾ ਦਾ ਡੰਪ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਨੂੰ ਬੇਸ਼ਕ ਆਰਜੀ ਤਤੌਰ ’ਤੇ ਬੰਦ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦ ਤੱਕ ਪੱਕਾ ਲਿਖਿਤ ਭਰੋਸਾ ਨਹੀਂ ਮਿਲਦਾ ਉਦੋਂ ਤੱਕ ਧਰਨਾ ਨਹੀਂ ਚੁੱਕਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਲਿਖਤ ਰੂਪ ਵਿੱਚ ਲੋਕਾਂ ਦੇ ਵਾਸੀਆਂ ਨੂੰ ਭਰੋਸਾ ਦਵਾਇਆ ਜਾਵੇ ਤਾਂ ਜੋ ਲੋਕਾਂ ਨੂੰ ਵਿਸ਼ਵਾਸ ਹੋ ਸਕੇਗੀ ਉਹਨਾਂ ਦੇ ਇਲਾਕੇ ਵਿੱਚ ਹੁਣ ਕੂੜੇ ਕਚਰੇ ਦਾ ਡੰਪ ਨਹੀਂ ਬਣਵਾਇਆ ਜਾਵੇਗਾ। ਇਸ ਮੌਕੇ ਭਾਰੀ ਗਿਣਤੀ ਉਪਸਥਿਤ ਇਲਾਕਾ ਨਿਵਾਸੀਆਂ ਨੇ ਵਿਰੋਧ ਜਾਹਰ ਕਰਦੇ ਹੋਏ ਮੰਗ ਕੀਤੀ ਕਿ ਕਸਬਾ ਹਰਿਆਣਾ ਦਾ ਕੂੜਾ ਕਸਬਾ ਹਰਿਆਣਾ ਦੇ ਆਲੇ ਦੁਆਲੇ ਕਸਬੇ ਦੀ ਹੱਦ ਵਿੱਚ ਹੀ ਡੰਪ ਕੀਤਾ ਜਾਣਾ ਚਾਹੀਦਾ ਹੈ ਨਾ ਕਿ ਏਕੇ ਇਲਾਕੇ ਦਾ ਕੂੜਾ ਪਿੰਡਾਂ ਵਿੱਚ ਆ ਕੇ ਡੰਪ ਕੀਤਾ ਜਾਵੇ । ਉਨ੍ਹਾਂ ਕਿਹਾ ਆਉਣ ਵਾਲੇ ਸਮੇਂ ਚ ਇਸ ਕੂੜੇ ਤੋਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲ ਕੇ ਕੰਢੀ ਇਲਾਕੇ ਦੀ ਸ਼ੁੱਧਤਾ ਅਤੇ ਵਾਤਾਵਰਨ ਲਈ ਨੁਕਸਾਨ ਦੇ ਹੋਵੇਗਾ ਜਿਸਦਾ ਜੋ ਕਿਸੇ ਵੀ ਸੂਰਤ ਵਿੱਚ ਨਹੀਂ ਹੋਣ ਦਿੱਤਾ ਜਾਵੇਗਾ । ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੋਕਾਂ ਨੂੰ ਵਿਕਾਸ ਅਤੇ ਸਹੂਲਤਾਂ ਦੇਣ ਦੇ ਵਾਅਦੇ ਕੀਤੇ ਗਏ ਸਨ ਪਰੰਤੂ ਸਾਡੇ ਇਲਾਕੇ ਨੂੰ ਇੱਥੇ ਕੂੜੇ ਦਾ ਡੰਪ ਬਣਾਉਣ ਦੇ ਫੈਸਲੇ ਨਾਲ ਇਹ ਸਰਕਾਰ ਸਾਰੇ ਇਲਾਕੇ ਨੂੰ ਸਜਾ ਦੇਣ ਜਾ ਰਹੀ ਹੈ। ਉਹਨਾਂ ਕਿਹਾ ਕਿ ਜੇਕਰ 24 ਘੰਟਿਆਂ ਵਿੱਚ ਪ੍ਰਸ਼ਾਸਨ ਅਤੇ ਵਿਧਾਇਕ ਵੱਲੋਂ ਉਹਨਾਂ ਨੂੰ ਲਿਖਤ ਰੂਪ ਵਿੱਚ ਇੱਥੇ ਡੰਪ ਨਾ ਲਗਾਉਣ ਦਾ ਭਰੋਸਾ ਨਾ ਦਵਾਇਆ ਗਿਆ ਤਾਂ ਇਹ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ । ਲੋਕ ਮਜਬੂਰਨ ਸੜਕ ਤੇ ਉੱਤਰਨ ਨੂੰ ਮਜਬੂਰ ਹੋਣਗੇ ਜਿਸ ਦੀ ਜਿੰਮੇਵਾਰੀ ਪੂਰੀ ਤਰ੍ਹਾਂ ਨਾਲ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਭੁਪਿੰਦਰ ਸਿੰਘ, ਰਾਜਿੰਦਰ ਸਿੰਘ ਲੰਬੜਦਾਰ ਬਸੀ ਬਜੀਦ, ਪਰਮਿੰਦਰ ਸਿੰਘ ਗਿੱਲ, ਤਲਵਿੰਦਰ ਸਿੰਘ ਪੰਚ, ਪਰਮਜੀਤ ਸਿੰਘ, ਕਮਲਜੀਤ, ਰਣਜੀਤ ਕੌਰ, ਕਮਲਜੀਤ, ਅਮਨਪ੍ਰੀਤ ਕੌਰ, ਪਰਮਜੀਤ, ਸੁਖਵਿੰਦਰ, ਗੁਰਮਤਿ ਕੌਰ, ਤਲਵਿੰਦਰ, ਕਸੂਰ, ਬੈਨਤ, ਜਯੋਤੀ ਰਾਣੀ ਸਣੇ ਭਾਰੀ ਗਿਣਤੀ ਚ ਇਲਾਕਾ ਨਿਵਾਸੀ ਵੱਡੀ ਗਿਣਤੀ ’ਚ ਹਾਜਰ ਸਨ। ਬਾਕਸ ਪਵਨ ਆਦੀਆ ਨੇ ਦਿੱਤੀ ਚੇਤਾਵਨੀ ਇਸੀ ਸਬੰਧੀ ਸਾਬਕਾ ਵਿਧਾਇਕ ਅਤੇ ਕਾਂਗਰਸੀ ਨੇਤਾ ਪਵਨ ਆਦੀਆ ਨੇ ਕਿਹਾ ਕਿ ਡਾ ਰਵਜੋਤ ਹਲਕੇ ਦੇ ਕੋਈ ਕੰਮ ਨਹੀਂ ਕਰਵਾ ਸਕੇ ਅਤੇ ਪੰਜਾਂ ਸਾਲਾਂ ਦੇ ਆਖ਼ਰੀ ਦਿਨਾਂ ਵਿਚ ਉਨ੍ਹਾਂ ਵਲੋਂ ਇਹ ਡਰਾਮਾ ਸ਼ੁਰੂ ਕੀਤਾ ਗਿਆ ਹੈ ਜਿਸ ਨੂੰ ਕਦੀ ਵੀ ਸਹਿਣ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਰਿਆਣਾ ਸ਼ਹਿਰ ਦੇ ਕੂੜੇ ਦੇ ਡੰਪ ਨੂੰ ਦੂਰ ਕਰਨ ਲਈ ਨਗਰ ਪੰਚਾਇਤ ਹਰਿਆਣਾ ਵਿਚ ਕਥਿਤ ਧਾਂਦਲੀਆਂ ਨੂੰ ਲੁਕਾਉਣ ਲਈ ਸਭ ਆਡੰਬਰ ਰਚਿਆ ਗਿਆ ਹੈ। ਕਾਂਗਰਸ ਪਾਰਟੀ ਇਸ ਨੂੰ ਕਦੀ ਵੀ ਸਹਿਣ ਨਹੀਂ ਕਰੇਗੀ।