ਕਰੋੜਾ ਦੀ ਲਾਗਤ ਨਾਲ ਬਣੀ ਲੱਕੜ ਮੰਡੀ ਬਦਲੇਗੀ ਕੂੜੇ ਦੇ ਡੰਪ ’ਚ ਕਰੋੜਾ ਦੀ ਲਾਗਤ ਨਾਲ ਬਣੀ ਲੱਕੜ ਮੰਡੀ ਬਦਲੇਗੀ ਕੂੜੇ ਦੇ ਡੰਪ ’ਚ
Publish Date: Tue, 17 Nov 2026 05:13 PM (IST)
Updated Date: Tue, 17 Nov 2026 05:15 PM (IST)
ਮੰਡੀ ਬੋਰਡ ਨੇ ਨਗਰ ਨਿਗਮ ਨੂੰ ਪਟੇ ’ਤੇ ਦਿੱਤੀ ਥਾਂ, ਲੱਖਾਂ ਦੀ ਲੱਕੜ ਤੇ ਮਿੱਟੀ ਰੇਤਾ ਖ਼ੁਰਦ ਬੁਰਦ ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਜਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਹਰਿਆਣਾ ਨਾਲ ਲੱਗਦੀ ਲੱਕੜ ਮੰਡੀ ਨੌਸ਼ਹਿਰਾ ਨੂੰ ਕੂੜੇ ਦੇ ਡੰਪ ਵਿਚ ਬਦਲਣ ਦੀ ਕਵਾਇਦ ਸ਼ੁਰੂ ਕਰਦਿਆਂ ਹੀ ਵਿਰੋਧ ਦੀਆਂ ਲਪਟਾਂ ਵੀ ਉੱਠਣੀਆਂ ਸ਼ੁਰੂ ਹੋ ਗਈਆਂ। ਮੰਡੀ ਬੋਰਡ, ਨਗਰ ਨਿਗਮ ਦੀ ਮਿਲੀ ਭੁਗਤ ਨਾਲ ਸ਼ੁਰੂ ਹੋਏ ਇਸ ਕੰਮ ਲਈ ਪਿੰਡ ਦੀ ਪੰਚਾਇਤ ਨੂੰ ਭਰੋਸੇ ਵਿਚ ਨਾ ਲੈ ਕੇ ਸਾਰੇ ਨਿਯਮਾਂ ਨੂੰ ਛਿੱਕੇ ’ਤੇ ਟੰਗ ਕੇ ਮੰਡੀ ਬੋਰਡ ਨੇ ਦੋ ਲੱਖ ਸਲਾਨਾ ਕਿਰਾਏ ’ਤੇ ਦੇਣ ਦੀ ਪ੍ਰਕਿਰਆ ਪੂਰੀ ਕਰ ਲਈ। ਰਿਹਾ਼ਇਸ਼ੀ ਅਤੇ ਸਕੂਲ ਨਜ਼ਦੀਕ ਬਣ ਰਹੇ ਇਸ ਕੂੜੇ ਦੇ ਡੰਪ ਨੂੰ ਰੋਕਣ ਲਈ ਅੱਜ ਪਿੰਡ ਨੌਸ਼ਹਿਰਾ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਸਰਕਾਰ ਨੂੰ ਸਖਤ ਚੇਤਾਵਨੀ ਦਿੱਤੀ ਹੈ। ਮੌਕੇ ’ਤੇ ਪਿੰਡ ਨਸ਼ਹਿਰਾ ਦੇ ਸਰਪੰਚ ਸੁਰਿੰਦਰ ਕੌਰ, ਨਿਰਮਲ ਸਿੰਘ, ਪਰਮਿੰਦਰ ਸਿੰਘ ਗਿੱਲ, ਕੁਲਵਿੰਦਰ ਸਿੰਘ, ਸੁਖਬੀਰ ਸਿੰਘ, ਰਜਿੰਦਰ ਸਿੰਘ, ਲੰਬੜਦਾਰ ਸਰਪੰਚ ਜਸਵੀਰ ਸਿੰਘ ਨੀਲਾ ਨਲੋਆ, ਰਮਨ ਕੁਮਾਰ ਬਸੀ ਵਜੀਦ, ਸਾਬਕਾ ਸਰਪੰਚ ਬਸੀ ਬਾਬੂ ਯੁੱਧਵੀਰ ਸਿੰਘ, , ਸੁਰਿੰਦਰ ਪਾਲ ਪੰਚ , ਮੇਜਰ ਸਿੰਘ, ਸਿਮਰਨ ਪੰਚ ,ਸੁਰਿੰਦਰ ਸਿੰਘ, ਸੁਰਿੰਦਰ ਪਾਲ, ਸੰਦੀਪ ਕੁਮਾਰ ਪੰਚ ,ਮਨਜਿੰਦਰ ਸਿੰਘ ਮਣੀ, ਮਨਪ੍ਰੀਤ ਸਿੰਘ, ਗਗਨਦੀਪ ਸਿੰਘ, ਆਕਾਸ਼ਦੀਪ, ਤਰਨਜੀਤ ਸਿੰਘ ,ਸੁਖਪ੍ਰੀਤ ਸਿੰਘ ਗਿੱਲ, ਆਕਾਸ਼ ਹੀਰ, ਮੇਜਰ ਸਿੰਘ ,ਜਸਵਿੰਦਰ ਸਿੰਘ ਸਾਬਕਾ ਸਰਪੰਚ ਡੱਲੇਵਾਲ, ਸਿਮਰਨਜੀਤ ਸਿੰਘ , ਜਸਕਰਨ , ਟਿੰਮੀ ਸ਼ਾਹੀ ਨੇ ਦੱਸਿਆ ਕਿ ਪਿੰਡ ਨੁਸ਼ਹਿਰਾ ਵੱਲੋਂ 2013 ਵਿੱਚ ਲੱਕੜ ਮੰਡੀ ਲਗਾਉਣ ਲਈ ਉਹਨਾਂ ਵੱਲੋਂ ਪੰਚਾਇਤੀ ਜਮੀਨ ਨੂੰ ਦਿੱਤਾ ਗਿਆ ਸੀ ਜਿਸ ਵਿੱਚ ਉਸ ਸਮੇਂ ਮੌਜੂਦਾ ਸਰਕਾਰ ਅਕਾਲੀ ਦਲ ਸੀ ਅਤੇ ਪਿੰਡ ਵੱਲੋਂ ਇਸ ਸ਼ਰਤ ਤੇ ਇਹ ਪੰਚਾਇਤੀ ਜਮੀਨ ਦਿੱਤੀ ਗਈ ਸੀ ਕਿ ਇਸ ਜਗਹਾ ਤੇ ਲੱਕੜ ਮੰਡੀ ਦਾ ਨਿਰਮਾਣ ਹੋਵੇਗਾ ਅਤੇ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਇਸ ਲੱਕੜ ਮੰਡੀ ਲੱਗਣ ਕਾਰਨ ਰੁਜ਼ਗਾਰ ਮਿਲੇਗਾ। ਲੱਕੜ ਮੰਡੀ ਦਾ ਕੰਮ ਨਾ ਚੱਲਣ ਕਰਕੇ ਲੱਕੜ ਮੰਡੀ ਬੰਦ ਕਰ ਦਿੱਤੀ ਗਈ ਸੀ। ਉਹਨਾਂ ਦੱਸਿਆ ਕਿ ਲੱਕੜ ਮੰਡੀ ਵਿੱਚ ਬੀਤੀ ਰਾਤ ਮੌਜੂਦਾ ਸਰਕਾਰ ਵੱਲੋਂ ਬਿਨਾਂ ਆਸ ਪਾਸ ਦੇ ਪਿੰਡਾਂ ਨਾਲ ਗੱਲਬਾਤ ਕੀਤਿਆਂ ਚੋਰੀ ਛਿਪੇ ਮੰਡੀ ਵਿੱਚ ਕੂੜੇ ਦਾ ਡੰਪ ਬਣਾਉਣ ਲਈ ਰਾਤੋਰਾਤ ਲੱਖਾਂ ਰੁਪਏ ਦੀ ਰੇਤਾ ਅਤੇ ਹਰੇ ਕਚੂਰ ਦਰਖ਼ਤ ਖ਼ੁਰਦ ਬੁੁਰਦ ਕਰ ਦਿੱਤੇ। ਗਰੰਟੀ ਪੂਰੀ ਕਰਨ ਦੀ ਕਾਹਲ ਉਹਨਾਂ ਦੱਸਿਆ ਕਿ ਵਿਧਾਇਕ ਵੱਲੋਂ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਕਸਬਾ ਹਰਿਆਣਾ ਵਿਖੇ ਲੱਗੀ ਗੰਦਗੀ ਦੇ ਢੇਰ ਨੂੰ ਲੈ ਕੇ ਮੱਛਰਦਾਨੀਆਂ ਲਗਾ ਕੇ ਇਸ ਦਾ ਸਖਤ ਵਿਰੋਧ ਕੀਤਾ ਗਿਆ ਸੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਇਸ ਗੰਦਗੀ ਨੂੰ ਚੁੱਕਣ ਦੀ ਡਾਕਟਰ ਨਵਜੋਤ ਵੱਲੋਂ ਗਰੰਟੀ ਦਿੱਤੀ ਗਈ ਸੀ। ਚਾਰ ਸਾਲ ਬੀਤ ਜਾਣ ਤੇ ਵੀ ਡਾਕਟਰ ਨਵਜੋਤ ਸਿੰਘ ਵੱਲੋਂ ਗਰੰਟੀ ਪੂਰੀ ਨਹੀਂ ਕੀਤੀ ।2027 ਦੀਆਂ ਵਿਧਾਨ ਸਭਾ ਚੋਣਾਂ ਨੇੜੇ ਹੋਣ ਕਰਕੇ ਆਪਣੀ ਗਰੰਟੀ ਨੂੰ ਪੂਰਾ ਕਰਨ ਲਈ ਹਰਿਆਣੇ ਦੀ ਗੰਦਗੀ ਨੂੰ ਨੁਸ਼ਹਿਰਾ ਮੰਡੀ ਵਿੱਚ ਸੁੱਟ ਕੇ ਆਪਣੀ ਗਰੰਟੀ ਨੂੰ ਪੂਰਾ ਕਰ ਰਿਹਾ ਹੈ। ਰਾਤੋ ਰਾਤ ਲੱਗੀਆਂ ਜੇਸੀਬੀ ਨੁਸ਼ਹਿਰਾ ਲੱਕੜ ਮੰਡੀ ਵਿੱਚ ਰਾਤ ਦੇ ਸਮੇਂ ਬਿਨਾਂ ਕਿਸੇ ਨੂੰ ਦੱਸੇ ਜੇਸੀਬੀ ਮਸ਼ੀਨਾਂ ਲਗਾ ਕੇ ਅਤੇ ਬਿਜਲੀ ਦਾ ਕਨੈਕਸ਼ਨ ਲੈ ਕੇ ਇਸ ਜਗਹਾ ਤੇ ਲੱਗੇ ਰੁੱਖਾਂ ਨੂੰ ਵੀ ਜੇਸੀਬੀ ਮਸ਼ੀਨ ਨਾਲ ਜੜੋਂ ਪੱਟਿਆ ਗਿਆ । ਜੰਗਲਾਤ ਵਿਭਾਗ ਨੂੰ ਵੀ ਸੂਚਿਤ ਕੀਤਾ ਗਿਆ ਪ੍ਰੰਤੂ ਜਗਲਾਤ ਵਿਭਾਗ ਦਾ ਕੋਈ ਵੀ ਅਧਿਕਾਰੀ ਮੌਕੇ ਤੇ ਨਹੀਂ ਪਹੁੰਚਿਆ। ਇੱਕ ਹੀ ਰਾਤ ਵਿਚ ਇਸ ਸਰਥਾਨ ਤੋਂ ਲੱਖਾਂ ਰੁਪਏ ਦੀ ਰੇਤਾ ਬਜਰੀ ਅਤੇ ਹਰੇ ਕਚੂਰ ਅਨੇਕਾਂ ਦਰਖ਼ਤ ਖੁਰਦ ਬੁਰਦ ਹੋ ਗਏ। ਲੋਕਾਂ ਵਲੋਂ ਅੱਜ ਮੌਕੇ ’ਤੇ ਪਹੁੰਚ ਕੇ ਇਸ ਦਾ ਜੰਮ ਕੇ ਵਿਰੋਧ ਕੀਤਾ। 2 ਲੱਖ ਸਲਾਨਾ ਮਿਲੇਗਾ ਮੰਡੀ ਬੋਰਡ ਨੂੰ ਕਿਰਾਇਆ ਪੰਜਾਬੀ ਜਾਗਰਣ ਨੇ ਜਦੋਂ ਇਸ ਦੀ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਮੰਡੀ ਬੋਰਡ ਨੇ ਲੱਕੜ ਮੰਡੀ ਦਾ ਕੰਮ ਨਾ ਹੋਣ ਕਰਕੇ ਅਤੇ ਲੰਬੇ ਸਮੇਂ ਤੋਂ ਬੰਦ ਰਹਿਣ ਕਰਕੇ ਇਸ ਨੂੰ ਨਗਰ ਨਿਗਮ ਹੁਸ਼ਿਆਰਪੁਰ ਨੂੰ ਦੋ ਲੱਖ ਰੁਪਏ ਸਲਾਨਾ ਕਿਰਾਏ ’ਤੇ ਕੂੜੇ ਦਾ ਡੰਪ ਬਣਾਉਣ ਲਈ ਪਟੇ ’ਤੇ ਦੇ ਦਿੱਤਾ ਹੈ। ਵੱਡੇ ਅਧਿਕਾਰੀਆਂ ਨੇ ਧਾਰੀ ਚੁੱਪੀ ਪੜਤਾਲ ਵਿਚ ਇਹ ਵੀ ਪਤਾ ਲੱਗਾ ਹੈ ਕਿ ਇਸ ਲੱਕੜ ਮੰਡੀ ਨੂੰ ਕੂੜੇ ਦੇ ਡੰਪ ਵਿਚ ਬਦਲਣ ਲਈ ਕੋਈ ਵੀ ਕਾਗਜੀ ਪੱਤਰੀ ਕੰਮ ਨਹੀਂ ਕੀਤਾ ਗਿਆ ਹੈ ਜਦਿਕ ਵਿਧਾਇਕ ਅਤੇ ਮੰਤਰੀ ਦੇ ਗੇ ਦੀ ਹੱਡੀ ਬਣੀ ਗਾਰੰਟੀ ਨੂੰ ਆਖਰੀ ਸਮੇਂ ਵਿਚ ਪੂਰਾ ਕਰਨ ਲਈ ਰਾਤੇ ਦੇ ਹਨੇਰੇ ਦਾ ਫ਼ਾਇਦਾ ਲਿਆ ਗਿਆ ਹੈ। ਇਸ ਸਬੰਧੀ ਮੰਡੀ ਬੋਰਡ ਦੇ ਚੇਅਰਮੈਨ ਜਸਪਾਲ ਚੇਚੀ ਅਤੇ ਨਗਰ ਨਿਗਮ ਦੇ ਕਮਿਸ਼ਨਰ ਨੇ ਚੁੱਪੀ ਧਾਰ ਲਈ। ਕੀ ਕਹਿੰਦੇ ਹਨ ਅਧਿਕਾਰੀ ਇਸ ਸਬੰਧੀ ਮੰਡੀ ਬੋਰਡ ਦੇ ਸਕੱਤਰ ਗੁਰੇਜ਼ ਸਹਿਗਲ ਨੇ ਦੱਸਿਆ ਕਿ ਮੰਡੀ ਦਾ ਕੰਮ ਲੰਬੇ ਸਮੇਂ ਤੋਂ ਬੰਦ ਅਤੇ ਹੁਸ਼ਿਆਰਪੁਰ ਸ਼ਹਿਰ ਅਤੇ ਹਰਿਆਣਾ ਦੇ ਕੂੜੇ ਦੀ ਸਮੱਸਿਆ ਨੂੰ ਖ਼ਤਮ ਕਰਨ ਲਈ ਇੱਥੇ ਡੰਪ ਬਣਾਇਆ ਜਾ ਰਿਹਾ ਹੈ। ਇਸ ਕੰਮ ਲਈ ਨਗਰ ਨਿਗਮ ਨੇ ਇਹ ਥਾਂ ਦੋ ਲੱਖ ਰੁਪਏ ਸਲਾਨਾ ਕਿਰਾਏ ’ਤੇ ਲਈ ਹੈ। ਦਰਖ਼ਤ ਅਤੇ ਮਿੱਟੀ ਰੇਤਾ ਕਿੱਧਰ ਗਈ ਦੇ ਪ੍ਰਸ਼ਨ ’ਤੇ ਉਹ ਚੁੱਪ ਧਾਰ ਗਏ।