- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਹੰਤ ਕਸ਼ਮੀਰ ਗਿਰੀ ਮਾਮਲੇ 'ਚ ਪੁਲਿਸ ਪ੍ਰਸ਼ਾਸਨ ਦਾ ਸਾੜਿਆ ਪੁਤਲਾ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਟਾਂਡਾ ਉੜਮੁੜ : ਸ਼ਿਵ ਸੈਨਾ ਪੰਜਾਬ ਦੇ ਉੱਘੇ ਨੇਤਾ ਮਹੰਤ ਕਸ਼ਮੀਰ ਗਿਰੀ ਦੇ ਘਰ ਚਿੱਟਾ ਨਸ਼ਾ ਰੱਖਣ ਵਾਲੇ ਏ.ਐਸ.ਆਈ ਸੁਖਦੇਵ ਸਿੰਘ ਵਿਰੁੱਧ ਰੋਸ ਦਾ ਪ੍ਰਗਟਾਵਾ ਕਰਦੇ ਸ਼ਿਵ ਸੈਨਾ ਪੰਜਾਬ ਦੇ ਉੱਤਰ ਭਾਰਤ ਪ੍ਰਧਾਨ ਮਿੱਕੀ ਪੰਡਿਤ ਦੀ ਅਗਵਾਈ ਵਿੱਚ ਸਰਕਾਰੀ ਹਸਪਤਾਲ ਚੌਂਕ ਟਾਂਡਾ ਵਿਖੇ ਇੱਕ ਭਾਰੀ ਇਕੱਠ ਹੋਇਆ ਜਿਸ ਵਿੱਚ ਅਖਿਲ ਵਾਲਮੀਕਿ ਧਰਮ ਸਮਾਜ ਪੰਜਾਬ ਦੇ ਸੀਨੀਅਰ ਚੇਅਰਮੈਨ ਗਗਨ ਭੱਟੀ, ਸ਼ਿਵ ਸੈਨਾ ਦੁਆਬਾ ਪ੍ਰਧਾਨ ਜੋਤਸ਼ੀ ਸ਼ਿਵਮ ਵੈਦ, ਸਨਾਤਨ ਧਰਮਸ਼ਾਲਾ ਕਲੋਆ ਦੇ ਪ੍ਰਧਾਨ ਆਕਾਸ਼ ਰਾਣਾ, ਹਰਜੀਤ ਸਿੰਘ ਬਘੇਲ, ਗਗਨ ਪਰੋਜ, ਗਿੰਦਾ ਪਰੋਜ, ਸਾਬੀ ਕੁਮਾਰ, ਜਿੰਦਰ ਬਨਿਆਲ, ਸ਼ੁਭਮ ਮਲਹੋਤਰਾ, ਜੋਬਨ, ਗੌਰਵ ਕੁਮਾਰ, ਚੰਦਨ, ਵਿੱਕੀ ਸਿੱਧੂ ਮਿਆਣੀ, ਹੀਰਾ ਟਾਂਡਾ, ਪਾਰਸ, ਸੌਰਵ, ਗੋਪੀ ਬਾਗੜੀਆਂ, ਮਨਪ੍ਰੀਤ ਮੂਨਕਾਂ, ਵਿੱਕੀ ਕੁਮਾਰ ਟਾਂਡਾ, ਲਵ ਨੱਥੂਪੁਰ, ਸ਼ਾਮ ਟਾਂਡਾ, ਸ਼ਨਾ ਰੋਲੀਆ, ਕਰਨਪ੍ਰੀਤ ਗਿੱਲਾਂ, ਪ੍ਰਭ ਸੱਲਾਂ, ਗੁਰਮੀਤ ਨੰਦਾਚੌਰੀਆ, ਵਿਕਾਸ ਰਾਣਾ ਤੋਂ ਇਲਾਵਾ ਹੋਰ ਸ਼ਿਵ ਸੈਨਾ ਵਰਕਰ ਹਾਜ਼ਰ ਹੋਏ। ਇਸ ਮੌਕੇ ਖੰਨਾ ਪੁਲਿਸ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਪੁਤਲਾ ਫੂਕ ਪ੍ਰਦਰਸ਼ਨ ਕੀਤਾ। ਇਸ ਮੌਕੇ ਮਿੱਕੀ ਪੰਡਿਤ ਨੇ ਕਿਹਾ ਕਿ 27 ਅਕਤੂਬਰ ਨੂੰ ਖੰਨਾ ਪੁਲਿਸ ਸਟੇਸ਼ਨ ਦੇ ਏ.ਐਸ.ਆਈ ਸੁਖਦੇਵ ਸਿੰਘ ਨੇ ਆਪਣੀ ਪੁਲਿਸ ਪਾਰਟੀ ਸਮੇਤ ਸ਼ਿਵ ਸੈਨਾ ਪੰਜਾਬ ਦੇ ਉੱਘੇ ਨੇਤਾ ਮਹੰਤ ਕਸ਼ਮੀਰ ਗਿਰੀ ਜੀ ਦੇ ਘਰ ਪੁਲਿਸ ਸੁਰੱਖਿਆ ਦੇਣ ਦੇ ਬਹਾਨੇ ਉਨ੍ਹਾਂ ਦੇ ਬੈਡ ਦੇ ਗੱਦੇ ਹੇਠਾਂ ਚਿੱਟਾ ਨਸ਼ਾ ਰੱਖ ਦਿੱਤਾ ਸੀ ਅਤੇ ਖੁਦ ਹੀ ਇਹ ਨਸ਼ਾ ਕੱਢ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਥਾਣੇ ਲੈ ਗਏ ਸਨ। ਮਿੱਕੀ ਪੰਡਿਤ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਸੁਖਦੇਵ ਸਿੰਘ ਖਿਲਾਫ ਜਲਦ ਪਰਚਾ ਦਰਜ ਕੀਤਾ ਜਾਵੇ ਨਹੀਂ ਤਾਂ ਪੰਜਾਬ ਸਰਕਾਰ ਖਿਲਾਫ ਸੰਘਰ਼ਸ ਸ਼ੁਰੂ ਕਰ ਦੇਵੇਗੀ