ਵੋਟਾਂ ਦੀ ਕਥਿਤ ਕਟੌਤੀ ਵਿਰੁੱਧ ਗੜ੍ਹਸ਼ੰਕਰ ’ਚ ਰੋਸ ਮਾਰਚ ਵੋਟਾਂ ਦੀ ਕਥਿਤ ਕਟੌਤੀ ਵਿਰੁੱਧ ਗੜ੍ਹਸ਼ੰਕਰ ਵਿੱਚ ਰੋਸ ਮਾਰਚ
Publish Date: Fri, 23 Oct 2026 04:27 PM (IST)
Updated Date: Fri, 23 Oct 2026 04:28 PM (IST)
ਫੂਲਾ ਸਿੰਘ ਬੀਰਮਪੁਰ, ਪੰਜਾਬੀ ਜਾਗਰਣ - ਗੜ੍ਹਸ਼ੰਕਰ : ਸੰਯੁਕਤ ਮੋਰਚੇ ਅਤੇ ਸੀ.ਪੀ.ਆਈ. (ਐੱਮ.) ਦੇ ਸੱਦੇ ’ਤੇ ਅੱਜ ਤਹਿਸੀਲ ਗੜ੍ਹਸ਼ੰਕਰ ਵਿੱਚ ਵੱਖ-ਵੱਖ ਜਨਤਕ ਜਥੇਬੰਦੀਆਂ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਗਾਂਧੀ ਪਾਰਕ ਤੋਂ ਬਾਬਾ ਗੁਰਦਿੱਤ ਸਿੰਘ ਪਾਰਕ ਤੱਕ ਰੋਹ ਭਰਪੂਰ ਨਾਅਰੇਬਾਜ਼ੀ ਕਰਦਿਆਂ ਰੋਸ ਮਾਰਚ ਕੀਤਾ ਗਿਆ। ਮਾਰਚ ਦੇ ਅੰਤ ਵਿੱਚ ਚੋਣ ਕਮਿਸ਼ਨ ਅਤੇ ਪ੍ਰਧਾਨ ਮੰਤਰੀ ਦੇ ਪੁਤਲੇ ਫੂਕੇ ਗਏ। ਇਸ ਮੌਕੇ ਮੰਗ ਪੱਤਰ ਭੇਜ ਕੇ ਮੰਗ ਕੀਤੀ ਗਈ ਕਿ ਦੇਸ਼ ਦੇ ਲੋਕਾਂ ਵੱਲੋਂ ਲੰਮੇ ਸੰਘਰਸ਼ਾਂ ਰਾਹੀਂ ਹਾਸਲ ਕੀਤੇ ਵੋਟ ਦੇ ਅਧਿਕਾਰ ਦੀ ਰਾਖੀ ਕੀਤੀ ਜਾਵੇ ਅਤੇ ਵੋਟਰ ਸੂਚੀਆਂ ਵਿੱਚੋਂ ਵੱਡੀ ਗਿਣਤੀ ਵਿੱਚ ਵੋਟਾਂ ਕੱਟਣ ਦੀ ਪ੍ਰਕਿਰਿਆ ਨੂੰ ਰੋਕਿਆ ਜਾਵੇ। ਆਗੂਆਂ ਨੇ ਦੋਸ਼ ਲਾਇਆ ਕਿ ਚੋਣ ਕਮਿਸ਼ਨ ਦੀ ਕਾਰਵਾਈ ਨਾਲ ਲੋਕਾਂ ਦੇ ਜਮਹੂਰੀ ਹੱਕਾਂ ਨੂੰ ਨੁਕਸਾਨ ਪਹੁੰਚ ਰਿਹਾ ਹੈ । ਆਗੂਆਂ ਨੇ ਦਿੱਲੀ ਦੇ ਜੰਤਰ-ਮੰਤਰ ਵਿਖੇ ਵੋਟਾਂ ਦੀ ਕਥਿਤ ਕਟੌਤੀ ਵਿਰੁੱਧ ਸੰਘਰਸ਼ ਕਰ ਰਹੇ ਵਿਦਿਆਰਥੀਆਂ, ਕਿਸਾਨਾਂ ਅਤੇ ਹੋਰ ਜਮਹੂਰੀ ਜਥੇਬੰਦੀਆਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ। ਇਸ ਮੌਕੇ ਗੁਰਨੇਕ ਸਿੰਘ ਭੱਜਲ, ਦਰਸ਼ਨ ਸਿੰਘ ਮੱਟੂ, ਹਰਮੇਸ਼ ਢੇਸੀ, ਕਲਭੂਸ਼ਣ ਕੁਮਾਰ, ਮੱਖਣ ਸਿੰਘ ਵਾਹਿਦਪੁਰੀ, ਮਹਿੰਦਰ ਕੁਮਾਰ ਵਡੋਵਾਣ, ਨੀਲਮ ਰਾਣੀ, ਰਾਮ ਜੀ ਦਾਸ ਚੌਹਾਨ, ਮੋਹਨ ਲਾਲ , ਗਰਬਖ਼ਸ਼ ਕੌਰ, ਸੁਖਵਿੰਦਰ ਕੌਰ, ਬਲਬੀਰ ਸਿੰਘ, ਬਖ਼ਸ਼ੀਸ਼ ਸਿੰਘ, ਅਵਤਾਰ ਸਿੰਘ, ਪ੍ਰੇਮ ਸਿੰਘ, ਬਲਬੀਰ ਸਿੰਘ ਬੋੜਾ, ਸ਼ਾਮ ਸੁੰਦਰ ਕਪੂਰ, ਗੁਰਨਾਮ ਸਿੰਘ ਹਾਜੀਪੁਰ, ਬਹਾਦਰ ਸਿੰਘ ਮੇਗੋਵਾਲ, ਹੰਸ ਰਾਜ, ਸ਼ਿੰਗਾਰਾ ਰਾਮ, ਬਖ਼ਸ਼ੀਸ਼ ਸਿੰਘ ਦਿਆਲ, ਸੁਰਿੰਦਰ ਸਿੰਘ ਮੱਟੂ, ਜਸਵਿੰਦਰ ਸਿੰਘ, ਜਸਵਿੰਦਰ ਕੌਰ ਬੋੜਾ, ਰਸ਼ਪਾਲ ਕੌਰ ਗੜ੍ਹਸ਼ੰਕਰ ਅਤੇ ਜਸਵਿੰਦਰ ਮੱਟੂ ਸਮੇਤ ਵੱਡੀ ਗਿਣਤੀ ਵਿੱਚ ਸਾਥੀ ਹਾਜ਼ਰ ਸਨ।