ਕਾਂਗਰਸੀਆਂ ਨੇ ਮੁੱਖ ਮੰਤਰੀ ਤੇ ਡਾ. ਰਵਜੋਤ ਦਾ ਪੁਤਲਾ ਫੂਕਿਆ ਕਾਂਗਰਸੀਆ ਨੇ ਮੁੱਖ ਮੰਤਰੀ ਅਤੇ ਡਾ. ਰਵਜੋਤ ਦਾ ਫੂਕਿਆ ਪੁਤਲਾ
Publish Date: Wed, 14 Oct 2026 05:50 PM (IST)
Updated Date: Wed, 14 Oct 2026 05:51 PM (IST)
ਕਮਲ, ਪੰਜਾਬੀ ਜਾਗਰਣ ਹਰਿਆਣਾ : ਮਾਨਸਾ ਵਿੱਚ ਨਸ਼ੇ ਦਾ ਵਿਰੋਧ ਕਰਨ ਵਾਲੇ ਪਰਵਿੰਦਰ ਸਿੰਘ ਝੋਟਾ ਦੀ ਗੋਲੀ ਮਾਰ ਕੇ ਕੀਤੀ ਗਈ ਹੱਤਿਆ ਤੋਂ ਬਾਅਦ ਪੰਜਾਬ ਭਰ ਵਿੱਚ ਰੋਸ ਦਾ ਮਾਹੌਲ ਬਣਿਆ ਹੋਇਆ ਹੈ। ਕਸਬਾ ਹਰਿਆਣਾ ’ਚ ਉਕਤ ਘਟਨਾ ਦੇ ਵਿਰੋਧ ਵਿੱਚ ਸਾਬਕਾ ਵਿਧਾਇਕ ਪਵਨ ਕੁਮਾਰ ਆਦੀਆ ਦੀ ਅਗਵਾਈ ਹੇਠ ਕਾਂਗਰਸੀ ਆਗੂਆਂ ਅਤੇ ਸਮਰਥਕਾਂ ਵੱਲੋਂ ਸਿਵਲ ਹਸਪਤਾਲ ਦੇ ਸਾਹਮਣੇ ਚੌਕ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਕਾਂਗਰਸੀ ਪ੍ਰਦਰਸ਼ਨਕਾਰੀਆਂ ਵੱਲੋਂ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ’ਤੇ ਸਵਾਲ ਚੁੱਕਦਿਆਂ ਸਰਕਾਰ ਤੋਂ ਜਵਾਬ ਮੰਗਿਆ ਜਾ ਰਿਹਾ ਹੈ ਕਿ ਨਸ਼ਾ ਮੁਕਤ ਪੰਜਾਬ ਦਾ ਹਵਾਲਾ ਦੇਣ ਵਾਲੀ ਸਰਕਾਰ ਅੱਜ ਨਸ਼ਾ ਤਸਕਰਾ ਦੀ ਹਮਾਇਤੀ ਕਰਦੀ ਨਜਰ ਕਿਉ ਆ ਰਹੀ ਹੈ। ਇਸ ਦੌਰਾਨ ਪਵਨ ਕੁਮਾਰ ਆਦੀਆ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਸਾਢੇ ਚਾਰ ਸਾਲ ਤੋਂ ਵੀ ਜ਼ਿਆਦਾ ਸਮਾਂ ਬੀਤ ਜਾਣ ’ਤੇ ਵੀ ਸਰਕਾਰ ਨਸ਼ੇ ਖਤਮ ਕਰਨ ਵਿੱਚ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਪਰਵਿੰਦਰ ਸਿੰਘ ਝੋਟਾ ਦੀ ਮੈਡੀਕਲ ਸਟੋਰ ਵਾਲੇ ਨਾਲ ਪੁਰਾਣੀ ਰੰਜ਼ਿਸ ਦਾ ਕਹਿ ਕੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ ਕਰ ਰਹੀ ਹੈ। ਜੋ ਕਿਸੇ ਵੀ ਸੂਰਤ ਵਿੱਚ ਨਹੀਂ ਹੋਣ ਦਿੱਤਾ ਜਾਵੇਗਾ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਕਤਲ ਦੇ ਮਾਮਲੇ ਵਿੱਚ ਸ਼ਾਮਲ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਰੋਸ ਪ੍ਰਦਰਸ਼ਨ ਵਿੱਚ ਕਾਲੀਆਂ ਪੱਟੀਆਂ ਲਗਾ ਕੇ ਰੋਸ ਜਾਹਿਰ ਕਰਦੇ ਹੋਏ ਇਸ ਮਾਮਲੇ ਮਾਮਲੇ ਦੀ ਨਿਰਪੱਖ ਜਾਂਚ ਅਤੇ ਪੀੜਤ ਪਰਿਵਾਰ ਨੂੰ ਇਨਸਾਫ਼ ਦੀ ਪੁਰਜ਼ੋਰ ਮੰਗ ਕੀਤੀ ਗਈ। ਇਸ ਮੌਕੇ ਸੌਰਵ ਆਦੀਆ, ਮਨਿੰਦਰ ਸਿੰਘ ਟਿੰਮੀ ਸ਼ਾਹੀ ਬਲਾਕ ਪ੍ਰਧਾਨ ਭੂੰਗਾ, ਸਾਬਕਾ ਪ੍ਰਧਾਨ ਇਕਬਾਲ ਸਿੰਘ ਬੁੱਗਾ, ਕਮਲਜੀਤ ਸਿੰਘ ਸ਼ਾਹੀ, ਬਲਵਿੰਦਰ ਸਿੰਘ ਬਲਾਕ ਪ੍ਰਧਾਨ ਹੁਸ਼ਿਆਰਪੁਰ, ਸੂਧਾਂਸੂ ਮਿਸ਼ਰਾ ਯੂਥ ਕਾਂਗਰਸ ਪ੍ਰਧਾਨ ਸ਼ਾਮ ਚੋਰਾਸੀ, ਰਾਜੇਸ਼ ਕੁਮਾਰ ਹੈਪੀ, ਪਵਿੱਤਰ ਦੀਪ ਸਿੰਘ ਜਨਰਲ ਸਕੱਤਰ ਯੂਥ ਵਿੰਗ, ਰਮਨ ਕੁਮਾਰ ਐੱਮਸੀ, ਜਸਕਰਨ ਸੈਣੀ, ਕਾਕਾ ਬਸੀ ਉਮਰ ਖਾਂ, ਨਵਲ ਨਿਵੀ ਰੀਹਲ ਹੁਸ਼ਿਆਰਪੁਰ, ਨੰਬਰਦਾਰ ਰਾਮ ਕੁਮਾਰ, ਅਭੀ ਬਤਰਾ, ਭਾਨੂ ਪ੍ਰਤਾਪ ਸਿੰਘ, ਜਸਵਿੰਦਰ ਸਿੰਘ ਡੱਲੇਵਾਲ, ਕੁਲਵਿੰਦਰ ਸਿੰਘ ਬਿੱਲਾ ਨੁਸ਼ਹਿਰਾ, ਸੋਨੂੰ ਫੌਜੀ, ਸੁਲਿੰਦਰ ਪਾਲ ਸਿੰਘ ਕੋਟਲੀ, ਦਨੇਸ਼ ਕੁਮਾਰ, ਸੁਖਦੇਵ ਕੁਮਾਰ, ਅਤੁਲ ਸਹੋਤਾ, ਰਾਮ ਸਿੰਘ ਡਡਿਆਣਾ, ਮਨੋਹਰ ਸਿੰਘ ਕਾਕਾ ਅਤੇ ਹੋਰ ਹਾਜ਼ਰ ਸਨ।