- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰੋਸ ਮਾਰਚ ਕਰਨ ਉਪਰੰਤ ਕੇਂਦਰ ਸਰਕਾਰ ਦਾ ਫੂਕਿਆ ਪੁਤਲਾ

ਫੂਲਾ ਸਿੰਘ ਬੀਰਮਪੁਰ, ਪੰਜਾਬੀ ਜਾਗਰਣ, ਗੜ੍ਹਸ਼ੰਕਰ : ਕੇਂਦਰ ਸਰਕਾਰ ਦੀ ਫਿਰਕੂ ਸਰਕਾਰ ਦੀ ਸ਼ਹਿ ’ਤੇ ਦੇਸ਼ ਦੇ ਕਰੋੜਾਂ ਵੋਟਰਾਂ ਦੇ ਨਾਮ ਵੋਟਰ ਸੂਚੀ ’ਚੋਂ ਕੱਟਣ ਦਾ ਵਿਰੋਧ ਕਰਦੇ ਹੋਏ ਅਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਅਤੇ ਦਿੱਲੀ ਦੇ ਜੰਤਰ-ਮੰਤਰ ਤੇ ਨੌਜਵਾਨਾਂ ਤੇ ਵਿਦਿਆਰਥੀਆਂ ਦੇ ਕੀਤੇ ਪ੍ਰਦਰਸ਼ਨ ਨੂੰ ਜ਼ਾਲਮਾਨਾ ਤਰੀਕੇ ਨਾਲ਼ ਰੋਕਣ ਦੇ ਵਿਰੋਧ ਵਿਚ ਅੱਜ ਕਸਬਾ ਗੜ੍ਹਸ਼ੰਕਰ ਦੀਆਂ ਜ਼ਮਹੂਰੀ ਜਨਤਕ ਜਥੇਬੰਦੀਆਂ ਵਲੋਂ ਮੁਕੇਸ਼ ਕੁਮਾਰ, ਦਰਸ਼ਨ ਸਿੰਘ ਮੱਟੂ, ਸ਼ਾਦੀ ਰਾਮ ਕਪੂਰ, ਹਰਮੇਸ਼ ਢੇਸੀ, ਡਾ. ਜੋਗਿੰਦਰ ਕੁਲੇਵਾਲ ਦੀ ਅਗਵਾਈ ਵਿੱਚ ਗਾਂਧੀ ਪਾਰਕ ਵਿਖੇ ਰੋਸ ਇਕੱਠ ਕਰਨ ਉਪਰੰਤ ਕਸਬੇ ਦੇ ਬਜ਼ਾਰਾਂ ਵਿਚ ਰੋਸ ਮੁਜ਼ਾਹਰਾ ਕਰ ਕੇ ਮੁੱਖ ਚੌਕ ਵਿੱਚ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦਾ ਪੁਤਲਾ ਫੂਕਿਆ ਗਿਆ ਅਤੇ ਨਾਅਰੇਬਾਜ਼ੀ ਕੀਤੀ ਗਈ। ਇਸ ਸਮੇਂ ਕਲਭੂਸ਼ਣ ਮਹਿਦਵਾਣੀ, ਮਹਿੰਦਰ ਸਿੰਘ ਬਡੋਆਣ, ਸੁਖਦੇਵ ਡਾਨਸੀਵਾਲ, ਮਲਕੀਤ ਬਾਹੋਵਾਲ, ਗੁਰਨੇਕ ਭੱਜਲ,ਸੰਦੀਪ ਗਿੱਲ,ਦਵਿੰਦਰ ਰਾਣਾ ਨੇ ਕਿਹਾ ਕਿ ਮੁੱਖ ਚੋਣ ਕਮਿਸ਼ਨਰ ਤੁਰੰਤ ਆਪਣੇ ਅਹੁਦੇ ਅਸਤੀਫ਼ੇ ਦੇਵੇ, ਅਸਤੀਫ਼ਾ ਨਾ ਦੇਣ ਦੀ ਸੂਰਤ ਵਿਚ ਮੁੱਖ ਚੋਣ ਕਮਿਸ਼ਨਰ ਨੂੰ ਤੁਰੰਤ ਅਹੁਦੇ ਤੋਂ ਹਟਾਇਆ ਜਾਵੇ। ਇਸ ਸਮੇਂ ਸ਼ਾਮ ਸੁੰਦਰ ਕਪੂਰ, ਹੰਸ ਰਾਜ, ਵਿਨੋਦ ਕੁਮਾਰ, ਮਹਿੰਦਰ ਬੱਡੋਂਆਣ, ਬਲਵੰਤ ਰਾਮ, ਜਸਵਿੰਦਰ ਸਿੰਘ, ਸੰਦੀਪ ਸਿੰਘ ਗਿੱਲ, ਕੁਲਵਿੰਦਰ ਸੰਘਾ, ਰਾਮਜੀ ਦਾਸ ਚੌਹਾਨ, ਰਣਜੀਤ ਪੌਸੀ, ਮੱਖਣ ਲੰਗੇਰੀ, ਮਨਦੀਪ ਕੁਮਾਰ ਆਦਿ ਹਾਜ਼ਰ ਸਨ।