ਡਿਪਟੀ ਕਮਿਸ਼ਨਰ ਦੀ ਕੋਠੀ ਦੇ ਘਿਰਾਓ ਦੀ ਚਿਤਾਵਨੀ
ਡਿਪਟੀ ਕਮਿਸ਼ਨਰ ਦੀ ਕੋਠੀ ਦਾ ਘਿਰਾਓ ਦੀ ਚੇਤਾਵਨੀ
Publish Date: Thu, 08 Oct 2026 04:47 PM (IST)
Updated Date: Thu, 08 Oct 2026 04:50 PM (IST)
ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ ਹੁਸ਼ਿਆਰਪੁਰ : ਬਸਪਾ ਵਰਕਰਾਂ ਅਤੇ ਪਿੰਡ ਵਾਸੀਆਂ ਵਲੋਂ ਬਲਾਕ ਮਾਹਿਲਪੁਰ ਦੇ ਪਿੰਡ ਬਾੜੀਆਂ ਕਲਾਂ ਪੰਜਾਬ ਸਰਕਾਰ ਅਤੇ ਜਿਲਾ ਪ੍ਰਸ਼ਾਸ਼ਨ ਦਾ ਕੀਤਾ ਪਿਟ ਸਿਆਪਾ ਕੀਤਾ ਗਿਆ। ਇਸ ਮੌਕੇ ਪਹੁੰਚੇ ਜੋਗਿੰਦਰ ਪਾਲ, ਹਰਮੇਸ਼ ਫਗਲਾਣਾ, ਕੇਵਲ ਸਿੰਘ ਕਾਨੂੰਨਗੋ, ਰਸ਼ਪਾਲ ਸਿੰਘ ਕਲੇਰ ਸਾਬਕਾ ਸਰਪੰਚ ਮੰਨਣਹਾਣਾ, ਰਾਜਿੰਦਰ ਭਾਟੀਆ ਬਾੜੀਆਂ ਕਲਾਂ ਵਿਖੇ ਅਤੇ ਐਡਵੋਕੇਟ ਪਲਵਿੰਦਰ ਮਾਨਾ ਇੰਚਾਰਜ ਬਸਪਾ ਹਲਕਾ ਚੱਬੇਵਾਲ ਨੇ ਰੋਸ ਧਰਨੇ ਨੂੰ ਸਫਲ ਕਰਨ ਦੀ ਅਪੀਲ ਕਰਦਿਆਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਭਗਵੰਤ ਮਾਨ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਮੰਗਾਂ ਨਾ ਮੰਨਣ ’ਤੇ ਇਨ੍ਹਾਂ ਦਾ ਪਿੱਟ ਸਿਆਪਾ ਕੀਤਾ। ਇਸ ਦੌਰਾਨ ਆਗੂ ਸਹਿਬਾਨ ਅਤੇ ਵਰਕਰਾਂ ਨੇ ਕਿਹਾ ਕਿ ਜੇਕਰ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਸਨਮਾਨ ਹਿੱਤ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਡਿਪਟੀ ਕਮਿਸ਼ਨਰ ਦੀ ਕੋਠੀ ਦਾ ਘਿਰਾਓ ਕਰਨਗੇ। ਇਸ ਮੌਕੇ ਹਾਜ਼ਰ ਦਵਿੰਦਰ ਸਿੰਘ ਬਾਹੋਵਾਲ ਇੰਚਾਰਜ ਬਾਮਸੇਫ, ਵਿਕੀ ਬੰਗਾ ਬੀਵੀਐੱਫ, ਸੁਦੇਸ਼ ਭੱਟੀ ਉਪ ਪ੍ਰਧਾਨ, ਸਤਪਾਲ ਬਡਲਾ ਜਨ ਸਕੱਤਰ, ਰਾਜੇਸ਼ ਭੁੰਨੋ ਹਲਕਾ ਖਜ਼ਾਨਚੀ, ਅਮਨਦੀਪ ਸਿੰਘ ਸਿੱਧੂ ਬਸਪਾ ਆਗੂ, ਕੁਲਦੀਪ ਸਿੰਘ ਬੀਵੀਐੱਫ, ਰਾਮ ਸਰੂਪ, ਮੱਖਣ ਸਿੰਘ ਖਾਲਸਾ, ਸੂਬੇ ਹਰਕਮਲ ਸਿੰਘ ਅਤੇ ਵੱਡੀ ਗਿਣਤੀ ਵਿੱਚ ਬੀਬੀਆਂ ਅਤੇ ਸਾਥੀ ਹਾਜ਼ਰ ਸਨ।