ਮੁਕੇਰੀਆਂ ’ਚ ਭਾਜਪਾ ਕਾਰਕੁੰਨਾਂ ਨੇ ਕੀਤਾ ਪੁਤਲਾ ਫੂਕ ਰੋਸ ਮੁਜ਼ਾਹਰਾ ਮੁਕੇਰੀਆਂ ’ਚ ਭਾਜਪਾ ਕਾਰਕੁੰਨਾਂ ਨੇ ਕੀਤਾ ਪੁਤਲਾ ਫੂਕ ਰੋਸ ਮੁਜਾਹਿਰਾ
Publish Date: Wed, 07 Oct 2026 04:50 PM (IST)
Updated Date: Wed, 07 Oct 2026 04:53 PM (IST)
ਹਰਮਨਜੀਤ ਸਿੰਘ ਸੈਣੀ, ਪੰਜਾਬੀ ਜਾਗਰਣ ਮੁਕੇਰੀਆਂ : ਜ਼ਿਲ੍ਹਾ ਭਾਜਪਾ ਪ੍ਰਧਾਨ ਸੰਜੀਵ ਸਿੰਘ ਮਨਹਾਸ ਦੀ ਅਗਵਾਈ ਹੇਠ ਮੁਕੇਰੀਆਂ ਵਿਖੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਮੁਜਾਹਿਰਾ ਕੀਤਾ ਗਿਆ। ਇਸ ਦੌਰਾਨ ਵਰਕਰਾਂ ਨੇ ਮੁੱਖ ਮੰਤਰੀ ਪੰਜਾਬ ਦਾ ਪੁਤਲਾ ਫੂਕ ਕੇ ਸੂਬਾ ਸਰਕਾਰ ਖ਼ਿਲਾਫ਼ ਤਿੱਖੀ ਨਾਅਰੇਬਾਜ਼ੀ ਕੀਤੀ। ਰੋਸ ਮੁਜ਼ਾਹਿਰੇ ਵਿੱਚ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਸਮੇਂ ਮਨੋਰੰਜਨ ਕਾਲੀਆ ਨੇ ਪੰਜਾਬ ਸਰਕਾਰ ’ਤੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਅਧਿਕਾਰੀਆਂ ਨੂੰ ਬਚਾਉਣ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਮੁੱਖ ਮੰਤਰੀ ਦਫ਼ਤਰ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਉੱਠ ਰਹੇ ਹਨ ਜੋ ਕਿ ਮੰਦਭਾਗਾ ਵਰਤਾਰਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮੁੱਖ ਮੰਤਰੀ ਦੇ ਓਐੱਸਡੀ ਅਤੇ ਮੁੱਖ ਮੰਤਰੀ ਦਫ਼ਤਰ ਨਾਲ ਸਬੰਧਤ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪਣ ਸਬੰਧੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਹੈ ਜੋ ਕਿ ਹੋਰ ਵੀ ਹੈਰਾਨੀਜਨਕ ਕਾਰਵਾਈ ਹੈ। ਜ਼ਿਲ੍ਹਾ ਪ੍ਰਧਾਨ ਸੰਜੀਵ ਸਿੰਘ ਮਨਹਾਸ ਨੇ ਹਾਈਕੋਰਟ ਵੱਲੋਂ ਜਾਂਚ ਸੀਬੀਆਈ ਨੂੰ ਸੌਂਪਣ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਪੰਜਾਬ ਸਰਕਾਰ ’ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਆਪਣੇ ਆਪ ਨੂੰ ਇਮਾਨਦਾਰ ਸਰਕਾਰ ਦੱਸਿਆ ਜਾਂਦਾ ਹੈ, ਪਰ ਭ੍ਰਿਸ਼ਟਾਚਾਰ ਨਾਲ ਜੁੜੇ ਮਾਮਲਿਆਂ ਵਿੱਚ ਸਰਕਾਰ ਦੀ ਭੂਮਿਕਾ ’ਤੇ ਸਵਾਲ ਖੜ੍ਹੇ ਹੋ ਰਹੇ ਹਨ। ਰੋਸ ਮੁਜ਼ਾਹਰੇ ਦੌਰਾਨ ਰਘੂਨਾਥ ਸਿੰਘ ਰਾਣਾ, ਅਜੈ ਕੌਸ਼ਲ ਸੇਠੂ, ਪ੍ਰਦੀਪ ਪਲਾਹਾ, ਸੰਦੀਪ ਮਨਹਾਸ, ਸੰਗਰਾਮ ਸਿੰਘ, ਅਨਿਲ ਵਸ਼ਿਸ਼ਟ, ਸੁਸ਼ੀਲ ਕੁਮਾਰ ਸ਼ਰਮਾ, ਵਿਕਾਸ ਮਨਕੋਟੀਆ, ਕੈਪਟਨ ਕਰਨ ਸਿੰਘ, ਅੰਮ੍ਰਿਤ ਧਨੋਆ, ਸ਼ੰਮੀ ਵਸ਼ਿਸ਼ਟ, ਰਘੂਨਾਥ ਸਿੰਘ ਜਨਰਲ ਸਕੱਤਰ, ਰਜਿੰਦਰ ਛੋਟੂ, ਵਿਨੋਦ ਕੁਮਾਰ ਮਿੱਠੂ, ਡਿੱਕੀ ਰਾਮ ਸਿੰਘ, ਸਵਰਨ ਸਿੰਘ, ਚਰਨਜੀਤ ਸਿੰਘ, ਪੁਸ਼ਵਿੰਦਰ, ਵਿਪਨ ਕੁਮਾਰ, ਪ੍ਰਿੰਸ ਕੁਮਾਰ ਜੌਲੀ, ਜਸਵਿੰਦਰ ਸਿੰਘ, ਅਮਨਦੀਪ ਸ਼ਰਮਾ, ਬੀਬੀ ਨੇਕ ਮਨਹਾਸ, ਅੰਜਨਾ ਕਟੋਚ, ਅਨੀਤਾ ਰਾਣੀ, ਜੋਤੀ ਪਰਵਾ, ਅਨੂੰ ਠਾਕੁਰ, ਅੰਕਿਤ ਰਾਣਾ, ਡਿੰਪਲ ਸੂਰੀ, ਸੁਨੀਲ ਕੁਮਾਰ ਡਿੰਪੀ, ਹਰੀਸ਼ ਕੁਮਾਰ ਕਾਲਾ, ਮਨੋਜ ਕੁਮਾਰ, ਪਰਵੀਨ ਸ਼ਰਮਾ, ਸ਼ਿਵਮ ਸ਼ਰਮਾ, ਰਜਿੰਦਰ ਮਹਾਜਨ, ਰਾਜੇਸ਼ ਵਰਮਾ ਆਦਿ ਸਮੇਤ ਵੱਡੀ ਗਿਣਤੀ ਵਿੱਚ ਭਾਜਪਾ ਆਗੂ ਅਤੇ ਵਰਕਰ ਹਾਜ਼ਰ ਸਨ।