ਇਕੋਤਰੀ ਸਮਾਗਮ ਦੇ ਅਲੌਕਿਕ ਨਗਰ ਕੀਰਤਨ ਕੱਲ੍ਹ ਇਕੋਤਰੀ ਸਮਾਗਮ ਦੇ ਅਲੌਕਿਕ ਨਗਰ ਕੀਰਤਨ ਕੱਲ ਨੂੰ ਸਜਾਏ ਜਾਣਗੇ
Publish Date: Fri, 23 Oct 2026 04:58 PM (IST)
Updated Date: Fri, 23 Oct 2026 05:01 PM (IST)
ਸੁਰਿੰਦਰ ਢਿੱਲੋਂ , ਪੰਜਾਬੀ ਜਾਗਰਣ ਟਾਂਡਾ ਉੜਮੁੜ : ਮਹਾਨ ਸਲਾਨਾ ਇਕੋਤਰੀ ਸਮਾਗਮ ਮੌਕੇ ਪੁੱਜੇ ਸਿੰਘ ਸਾਹਿਬਾਨ, ਸੰਤ ਮਹਾਪੁਰਸ਼, ਪੰਥਕ ਅਤੇ ਰਾਜਸੀ ਸ਼ਖ਼ਸੀਅਤਾਂ ਨੇ ਇਸ ਅੰਮ੍ਰਿਤ ਰੂਪੀ ਮਹਾਂਕੁੰਭ ਵਿੱਚ ਆਪਣੀ ਹਾਜ਼ਰੀ ਲਵਾਈ। ਇਸ ਸਮਾਗਮ ਮੌਕੇ ਸਜਾਏ ਗਏ ਵਿਸ਼ਾਲ ਕੀਰਤਨ ਦਰਬਾਰ ਦੌਰਾਨ ਸੰਤ ਬਾਬਾ ਗੁਰਦਿਆਲ ਸਿੰਘ ਜੀ ਨੇ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ। ਇਸ ਮੌਕੇ ਸੰਤ ਦਵਿੰਦਰ ਸਿੰਘ ਜੀ ਤਰਨ ਤਰਨ ਵਾਲੇ, ਸੰਤ ਗੁਰਪ੍ਰੀਤ ਸਿੰਘ ਜੀ ਜੰਡੇ,ਸੰਤ ਗੁਰਦੀਪ ਸਿੰਘ ਜੀ ਚੰਦ ਪੁਰਾਣਾ, ਸੰਤ ਬਾਬਾ ਜੋਗਾ ਸਿੰਘ ਜੀ ਰਾਮੂ ਥਿਆੜਾ, ਸੰਤ ਅਮਰਜੀਤ ਸਿੰਘ ਜੀ ਗਾਲਬ,ਸੰਤ ਮਨਵੀਰ ਸਿੰਘ ਨਾਨਕਸਰ ਵਾਲਿਆਂ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਬਾਣੀ ਅਤੇ ਬਾਣੇ ਨਾਲ ਜੋੜਿਆ। ਇਸ ਮੌਕੇ ਸੰਤ ਬਾਬਾ ਗੁਰਦਿਆਲ ਸਿੰਘ ਜੀ ਨੇ ਇਸ ਸਮਾਗਮ ਅੰਦਰ ਨਤਮਸਤਕ ਹੋਣ ਲਈ ਪੁੱਜੇ ਸੰਤ ਮਹਾਪੁਰਸ਼ਾਂ ਨੂੰ ਸਿਰੋਪਾਓ ਭੇਂਟ ਕਰ ਕੇ ਸਨਮਾਨਿਤ ਕੀਤਾ। ਇਸ ਮੌਕੇ ਧਾਰਮਿਕ ਸ਼ਖ਼ਸੀਅਤਾਂ ਦੇ ਨਾਲ-ਨਾਲ ਰਾਜਸੀ ਸ਼ਖ਼ਸੀਅਤਾਂ ਵਿਚ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਐਮ.ਪੀ. ਸੁਖਜਿੰਦਰ ਸਿੰਘ ਰੰਧਾਵਾ, ਡਾਕਟਰ ਰਾਜ ਕੁਮਾਰ ਚੱਬੇਵਾਲ ਐਮ ਪੀ, ਜਸਵੀਰ ਸਿੰਘ ਰਾਜਾ ਵਿਧਾਇਕ, ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ, ਦਲਜੀਤ ਸਿੰਘ ਗਿਲਜੀਆਂ ਜ਼ਿਲ੍ਹਾ ਪ੍ਰਧਾਨ,ਹਰਮੀਤ ਸਿੰਘ ਔਲਖ ਚੇਅਰਮੈਨ , ਬਿਕਰਮ ਸਿੰਘ ਲਾਲੀ ਸਾਬਕਾ ਚੇਅਰਮੈਨ, ਸੁਖਵਿੰਦਰ ਸਿੰਘ ਮੂਨਕ ਤੋ ਇਲਾਵਾ ਹੋਰ ਕਈ ਰਾਜਸੀ ਸ਼ਖ਼ਸੀਅਤਾਂ ਨਤਮਸਤਕ ਹੋਈਆਂ। ਸਮਾਗਮ ਦੇ ਮੁੱਖ ਆਕਰਸ਼ਣ ਵਜੋਂ ਸਜਾਏ ਜਾਣ ਵਾਲੇ ਅਲੌਕਿਕ ਨਗਰ ਕੀਰਤਨ 25 ਅਕਤੂਬਰ ਨੂੰ ਸਜਾਏ ਜਾਣਗੇ। ਇਸ ਨਗਰ ਕੀਰਤਨ ਸਬੰਧੀ ਪ੍ਰਬੰਧਕਾਂ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰਨ ਲਈਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਇਸ ਸਮਾਗਮ ਮੌਕੇ 101 ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਸੰਪੂਰਨਤਾ ਸਮਾਗਮ 27 ਅਕਤੂਬਰ ਨੂੰ ਹੋਣਗੇ। ਇਸ ਮੌਕੇ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਵਿਸ਼ਾਲ ਕੀਰਤਨ ਦਰਬਾਰ ਕਰਵਾਏ ਜਾਣਗੇ। ਜਿਸ ਵਿਚ ਪੰਥ ਪ੍ਰਸਿੱਧ ਕੀਰਤਨੀਏ, ਸਿੰਘ ਸਾਹਿਬਾਨ ਤੇ ਹੋਰ ਪੰਥਕ ਸ਼ਖ਼ਸੀਅਤਾਂ ਹਿੱਸਾ ਲੈਣਗੀਆਂ। ਇਸ ਮੌਕੇ ਅੰਮ੍ਰਿਤ ਸੰਚਾਰ ਵੀ ਕਰਵਾਇਆ ਜਾਵੇਗਾ।