ਇਕੋਤਰੀ ਸਮਾਗਮ ’ਚ ਮੁਲਤਾਨੀ ਸਮੇਤ ਕਈ ਸ਼ਖ਼ਸੀਅਤਾਂ ਹੋਈਆਂ ਨਤਮਸਤਕ ਇਕੋਤਰੀ ਸਮਾਗਮ ਤੇ ਮੁਲਤਾਨੀ ਸਮੇਤ ਕਈ ਸ਼ਖਸੀਅਤਾਂ ਹੋਈਆਂ ਨਤਮਸਤਕ
Publish Date: Sun, 11 Oct 2026 07:22 PM (IST)
Updated Date: Sun, 11 Oct 2026 07:23 PM (IST)
ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ ਟਾਂਡਾ ਉੜਮੁੜ : ਵਿਸ਼ਵ ਪ੍ਰਸਿੱਧ ਮਹਾਨ ਸਾਲਾਨਾ ਇਕੋਤਰੀ ਸਮਾਗਮ ਮੌਕੇ ਰੋਜ਼ਾਨਾ ਸੰਤ ਬਾਬਾ ਗੁਰਦਿਆਲ ਸਿੰਘ ਸਮੇਤ ਬਹੁਤ ਸਾਰੇ ਸੰਤ ਮਹਾਪੁਰਸ਼ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ। ਇਨ੍ਹਾਂ ਇਕੋਤਰੀ ਸਮਾਗਮਾਂ ਦੇ ਚਲਦਿਆਂ ਜਿੱਥੇ ਤਪ ਅਸਥਾਨ ਬਾਬਾ ਬਲਵੰਤ ਸਿੰਘ ਵਿਖੇ ਮਾਹੌਲ ਅੰਮ੍ਰਿਤਮਈ ਬਣਿਆ ਹੋਇਆ ਉੱਥੇ ਇਸ ਇਕੋਤਰੀ ਸਮਾਗਮ ਵਿੱਚ ਦੁਬਈ, ਅਮਰੀਕਾ, ਕੈਨੇਡਾ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਗੁਰਦੁਆਰਾ ਬਾਬਾ ਬਲਵੰਤ ਸਿੰਘ ਵਿਖੇ ਪਹੁੰਚ ਰਹੀਆਂ ਹਨ। ਇਕੋਤਰੀ ਸਮਾਗਮ ਦੌਰਾਨ ਰਾਤ ਦੇ ਦੀਵਾਨਾਂ ਵਿੱਚ ਸੰਤ ਬਾਬਾ ਗੁਰਦਿਆਲ ਸਿੰਘ ਤੋਂ ਇਲਾਵਾ ਸੰਤ ਬਾਬਾ ਗੁਰਦੀਪ ਸਿੰਘ ਜੀ ਖਜਾਲੇ ਵਾਲੇ ਤੇ ਹੋਰ ਸੰਤਾਂ ਮਹਾਪੁਰਸ਼ਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਸੰਗਤਾਂ ਨੂੰ ਜੋੜਿਆ। ਇਸ ਮੌਕੇ ਸਮਾਜ ਸੇਵੀ ਤੇ ਉੱਘੇ ਕਾਰੋਬਾਰੀ ਸਤਪਾਲ ਸਿੰਘ ਮੁਲਤਾਨੀ ਸਮੇਤ ਦੁਬਈ ਦੇ ਕਾਰੋਬਾਰੀ ਅਮਰਜੀਤ ਸਿੰਘ ਕਾਹਲੋਂ, ਬਲਵਿੰਦਰ ਸਿੰਘ ਚੱਤੋਵਾਲ, ਬਿਕਰਮਜੀਤ ਸਿੰਘ ਲਾਲੀ ਸਮੇਤ ਵੱਡੀ ਗਿਣਤੀ ਵਿੱਚ ਸੰਗਤ ਨਤਮਸਤਕ ਹੋਈ। ਉਕਤ ਸ਼ਖ਼ਸੀਅਤਾਂ ਨੇ ਇਕੋਤਰੀ ਸਮਾਗਮ ਵਿੱਚ ਸ਼ਿਰਕਤ ਕਰਦਿਆਂ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋਏ ਉੱਥੇ ਉਨ੍ਹਾਂ ਕਿਹਾ ਕਿ ਸੰਤ ਬਾਬਾ ਗੁਰਦਿਆਲ ਸਿੰਘ ਦੇ ਇਸ ਮਹਾਨ ਕਾਰਜ ਦੇ ਸਦਕਾ, ਜੋ ਸੰਗਤਾਂ ਨੂੰ ਗੁਰਬਾਣੀ ਅਤੇ ਗੁਰੂ ਦੇ ਨਾਲ ਜੋੜਨ ਦਾ ਮਹਾਨ ਉਪਰਾਲਾ ਕੀਤਾ ਗਿਆ। ਉਨ੍ਹਾਂ ਇਕੋਤਰੀ ਸਮਾਗਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਟਾਂਡਾ ਹਲਕੇ ਲਈ ਵੱਡੇ ਮਾਣ ਦੀ ਗੱਲ ਹੈ ਕਿ ਸੰਤ ਬਾਬਾ ਗੁਰਦਿਆਲ ਸਿੰਘ ਦੇ ਉੱਦਮਾਂ ਸਦਕਾ ਪੂਰੀ ਦੁਨੀਆ ਵਿੱਚ ਗੁਰਦੁਆਰਾ ਤਪ ਅਸਥਾਨ ਬਾਬਾ ਬਲਵੰਤ ਸਿੰਘ ਟਾਂਡਾ ਦਾ ਨਾਮ ਰੁਸ਼ਨਾਇਆ। ਇਸ ਮੌਕੇ ਤਪ ਅਸਥਾਨ ਦੇ ਮੁਖੀ ਸੰਤ ਬਾਬਾ ਗੁਰਦਿਆਲ ਸਿੰਘ ਨੇ ਪਹੁੰਚੀਆਂ ਸਮੁੱਚੀਆਂ ਸ਼ਖ਼ਸੀਅਤਾਂ ਦਾ ਸਿਰੋਪਾਓ ਪਾ ਕੇ ਸਨਮਾਨ ਕੀਤਾ।