- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਕੋਤਰੀ ਸਮਾਗਮ ਮੌਕੇ ਕਰਵਾਇਆ ਵਿਸ਼ਾਲ ਕਵੀ ਦਰਬਾਰ

ਸੁਰਿੰਦਰ ਢਿੱਲੋਂ, ਪੰਜਾਬੀ ਜਾਗਰਣ
ਟਾਂਡਾ ਉੜਮੁੜ : ਵਿਸ਼ਵ ਪ੍ਰਸਿੱਧ ਮਹਾਨ ਸਾਲਾਨਾ ਇਕੋਤਰੀ ਸਮਾਗਮ ਦੇ ਚਲਦਿਆਂ ਰਾਤਰੀ ਦੇ ਧਾਰਮਿਕ ਸਮਾਗਮਾਂ ਦੌਰਾਨ ਜਿੱਥੇ ਵੱਡੀ ਗਿਣਤੀ ਵਿੱਚ ਸੰਤ ਮਹਾਪੁਰਸ਼ ਕਥਾਵਾਚਕ ਪ੍ਰਚਾਰਕ ਤੇ ਰਾਗੀ ਢਾਡੀ ਜਥੇ ਆਪਣੇ ਪ੍ਰਵਚਨਾਂ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਉੱਥੇ ਸਮਾਗਮ ਦੌਰਾਨ ਵਿਸ਼ਾਲ ਕਵੀ ਦਰਬਾਰ ਕਰਵਾਇਆ ਗਿਆ, ਜਿਸ ਦੌਰਾਨ ਪੰਜਾਬ ਦੇ ਨਾਮਵਰ ਕਵੀਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲੈਂਦਿਆਂ ਜਿੱਥੇ ਪਿਛਲੇ ਚਾਰ ਦਰਸ਼ਕਾਂ ਤੋਂ ਮਨਾਏ ਜਾਂਦੇ ਇਸ ਇਕੋਤਰੀ ਸਮਾਗਮ ਨੂੰ ਪ੍ਰੇਰਨਾ ਦਾ ਸਰੋਤ ਦੱਸਿਆ ਉੱਥੇ ਸੰਗਤਾਂ ਨੂੰ ਇਸ ਸਮਾਗਮ ਮੌਕੇ ਹੋਣ ਵਾਲੇ ਅੰਮ੍ਰਿਤ ਸੰਚਾਰ ਦਾ ਲਾਹਾ ਖੱਟ ਕੇ ਸਦਾ ਸਦਾ ਲਈ ਗੁਰੂ ਵਾਲੇ ਬਣਨ ਲਈ ਪ੍ਰੇਰਿਆ। ਵਿਸ਼ਵ ਪ੍ਰਸਿੱਧ ਇਕੋਤਰੀ ਸਮਾਗਮ ਦੇ ਮੁੱਖ ਆਕਰਸ਼ਣ ਵਜੋਂ ਜਾਣੇ ਜਾਂਦੇ ਅਲੋਕਿਕ ਨਗਰ ਕੀਰਤਨ 25 ਅਕਤੂਬਰ ਨੂੰ ਸਜਾਏ ਜਾਣਗੇ, ਜਦਕਿ 101 ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਲੜੀ ਦੇ ਸਮਾਪਨ ਭੋਗ 26 ਅਕਤੂਬਰ ਨੂੰ ਪੂਰਨ ਗੁਰ ਮਰਿਆਦਾ ਸ਼ਰਧਾ ਅਤੇ ਸਤਿਕਾਰ ਸਹਿਤ ਪਾਏ ਜਾਣਗੇ ਜਦਕਿ 26 ਅਕਤੂਬਰ ਨੂੰ ਹੋਣ ਵਾਲੀ ਸੰਪੂਰਨਤਾ ਸਮਾਗਮ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਵਿਸ਼ਾਲ ਗੁਰਮਤ ਕੀਰਤਨ ਦਰਬਾਰ ਨਾਲ ਸੰਪੰਨ ਹੋਣਗੇ।
ਇਕੋਤਰੀ ਸਮਾਗਮਾਂ ਦੌਰਾਨ ਗੁਰਦੁਆਰਾ ਤਪ ਅਸਥਾਨ ਬਾਬਾ ਬਲਵੰਤ ਸਿੰਘ ਤੋਂ 25 ਅਕਤੂਬਰ ਨੂੰ ਸਵੇਰੇ 10 ਵਜੇ ਵਿਸ਼ਾਲ ਨਗਰ ਕੀਰਤਨ ਪੂਰੇ ਸਿੱਖੀ ਜਾਹੋ ਜਲਾਲ ਨਾਲ ਰਵਾਨਾ ਹੋਣਗੇ। ਇਸ ਮੌਕੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਸਰੂਪ ਫੁੱਲਾਂ ਨਾਲ ਸਜੀ ਸੁੰਦਰ ਏਅਰ ਕੰਡੀਸ਼ਨ ਬੱਸ ਵਿੱਚ ਪਾਲਕੀ ਸਾਹਿਬ ਵਿੱਚ ਸੁਸ਼ੋਭਤ ਕੀਤੇ ਜਾਣਗੇ ਤਾਂ ਜੋ ਸੰਗਤਾਂ ਇਸ ਨਗਰ ਕੀਰਤਨ ਦੌਰਾਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰ ਸਕਣ। ਇਕੋਤਰੀ ਸਮਾਗਮਾਂ ਵਿੱਚ ਸ਼ਾਮਲ ਹੋਣ ਲਈ ਦੁਬਈ, ਕੈਨੇਡਾ, ਅਮਰੀਕਾ ਆਦਿ ਮੁਲਕਾਂ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਗੁਰਦੁਆਰਾ ਤਪ ਅਸਥਾਨ ਬਾਬਾ ਬਲਵੰਤ ਸਿੰਘ ਵਿਖੇ ਪਹੁੰਚ ਰਹੇ ਹਨ। ਇਕੋਤਰੀ ਸਮਾਗਮ ਦੇ ਨਗਰ ਕੀਰਤਨ ਅਤੇ ਸੰਪੂਰਨਤਾ ਸਮਾਗਮ ਨੂੰ ਲੈ ਕੇ ਸੰਗਤਾਂ ਦਾ ਉਤਸ਼ਾਹ ਇਸ ਵੇਲੇ ਸਿਖਰਾਂ ’ਤੇ ਚੱਲ ਰਿਹਾ ਹੈ। ਇਕੋਤਰੀ ਸਮਾਗਮ ਨੂੰ ਸਮਰਪਿਤ ਹਰ ਰੋਜ਼ 7 ਤੋਂ 10 ਵਜੇ ਤੱਕ ਵਿਸ਼ਾਲ ਗੁਰਮਤ ਸਮਾਗਮ ਕਰਵਾਏ ਜਾ ਰਹੇ ਹਨ, ਜਿਸ ਵਿੱਚ ਸੰਤ ਬਾਬਾ ਗੁਰਦਿਆਲ ਸਿੰਘ ਤੋਂ ਜੀ ਤੋਂ ਇਲਾਵਾ ਹੋਰ ਕਈ ਸੰਤ ਮਹਾਪੁਰਸ਼ ਅਤੇ ਸਿੰਘ ਸਾਹਿਬਾਨ ਹਾਜ਼ਰ ਸੰਗਤਾਂ ਨੂੰ ਬਾਣੀ ਅਤੇ ਬਾਣੇ ਦੀ ਮਹਾਨਤਾ ਨਾਲ ਜੋੜ ਕੇ ਸਦਾ ਲਈ ਗੁਰੂ ਵਾਲੇ ਬਣਨ ਲਈ ਪ੍ਰੇਰਤ ਕਰ ਰਹੇ ਹਨ। ਇਕੋਤਰੀ ਸਮਾਗਮ ਮੌਕੇ ਬਲਵੀਰ ਸਿੰਘ ਕਮਲ, ਕਵੀ ਕਰਮਜੀਤ ਸਿੰਘ ਨੂਰ, ਡਾ. ਹਰੀ ਸਿੰਘ ਜਾਚਕ ਆਦਿ ਤੋਂ ਇਲਾਵਾ ਹੋਰ ਕਈ ਮਹਾਪੁਰਸ਼ਾਂ ਨੇ ਹਾਜ਼ਰੀ ਭਰੀ।