- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਨਗਣਨਾ-2027 ਤਹਿਤ 16 ਤੋਂ 30 ਨਵੰਬਰ 2026 ਤੱਕ ਖ਼ੁਦ ਦਰਜ ਕੀਤੇ ਜਾ ਸਕਣਗੇ ਵੇਰਵੇ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਰਾਜ ਵਿੱਚ ਜਨਗਨਣਾ-2027 ਦੀ ਚੱਲ ਰਹੀ ਪ੍ਰਕਿਰਿਆ ਤਹਿਤ ਦੂਜੇ ਪੜਾਅ ਹੇਠ ਆਬਾਦੀ ਦੀ ਗਿਣਤੀ 01 ਦਸੰਬਰ 2026 ਤੋਂ 4 ਜਨਵਰੀ 2027 ਹੋਵੇਗੀ ਅਤੇ 16 ਤੋਂ 30 ਨਵੰਬਰ 2026 ਤੱਕ ਆਪਣੇ ਵੇਰਵੇ ਖੁਦ ਦਰਜ ਕੀਤੇ ਜਾ ਸਕਣਗੇ। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਵੱਲੋਂ ਜਨਗਣਨਾ-2027 ਲਈ ਜ਼ਿਲੇ ਵਿੱਚ ਨਿਯੁਕਤ ਨੋਡਲ ਪ੍ਰਚਾਰ-ਪ੍ਰਸਾਰ ਅਧਿਕਾਰੀ ਗੁਰਕੰਵਲ ਸਿੰਘ ਨੇ ਅੱਜ ਇੱਥੇ ਆਪਣੇ ਵੇਰਵੇ ਆਪ ਦਰਜ ਕਰਵਾਉਣ ਲਈ ਸੰਬੰਧਤ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਸਵੈ-ਵੇਰਵੇ ਦਰਜ ਕਰਵਾਉਣਾ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸੰਬੰਧਤ ਅਧਿਕਾਰੀ ਆਪਣੇ ਅਧੀਨ ਆਉਂਦੇ ਖੇਤਰਾਂ ਅਤੇ ਵਿਭਾਗਾਂ ਵਿੱਚ 16 ਤੋਂ 30 ਨਵੰਬਰ 2026 ਤੱਕ ਵੱਧ ਤੋਂ ਵੱਧ ਸੈਲਫ ਇਨੂਮੀਰੇਸ਼ਨ ਕਰਵਾਉਣ ਤਾਂ ਜੋ ਜਿਲੇ ਵਿੱਚ ਜਨਗਣਨਾ ਦਾ ਕਾਰਜ ਸੁਚੱਜੇ ਅਤੇ ਸਮਾਂਬੱਧ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ।