ਕਾਰ ਦੀ ਲਪੇਟ ’ਚ ਆਉਣ ਸਕੂਟਰੀ ਸਵਾਰ ਇਕ ਦੀ ਮੌਤ, ਦੂਜਾ ਗੰਭੀਰ
ਸਕੂਟਰੀ ਸਵਾਰ ਦੀ ਕਾਰ ਦੀ ਲਪੇਟ ਚ ਆਉਣ ਨਾਲ ਇਕ ਦੀ ਮੌਤ, ਦੂਜਾ ਗੰਭੀਰ ਜਖਮੀ
Publish Date: Sat, 21 Nov 2026 04:33 PM (IST)
Updated Date: Sat, 21 Nov 2026 04:34 PM (IST)
ਸਤਨਾਮ ਲੋਈ, ਪੰਜਾਬੀ ਜਾਗਰਣ ਮਾਹਿਲਪੁਰ : ਬੀਤੀ ਦੇਰ ਸ਼ਾਮ ਪਿੰਡ ਪਥਰਾਲਾ ਦੇ ਕੋਲ ਸਕੂਟਰੀ ਸਵਾਰ ਵਿਅਕਤੀ ਕਾਰ ਦੀ ਲਪੇਟ ਵਿਚ ਆਉਣ ਨਾਲ ਇਕ ਬਜ਼ੁਰਗ ਦੀ ਮੌਤ ਹੋ ਗਈ ਜਦ ਕਿ ਸਕੂਟਰੀ ਚਲਾਕ ਗੰਭੀਰ ਜਖਮੀ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਬਲਾਕ ਮਾਹਿਲਪੁਰ ਦੇ ਪਿੰਡ ਲਕਸੀਹਾ ਦਾ ਵਸਨੀਕ ਬਲਵਿੰਦਰ ਸਿੰਘ ਪੁੱਤਰ ਬੂਝਾ ਸਿੰਘ ਵਾਸੀ ਪਿੰਡ ਲਕਸੀਹਾ ਆਪਣੇ ਇੱਕ ਨਜ਼ਦੀਕੀ ਬਰਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਨਾਲ ਸਕੂਟਰੀ (ਪੀ ਬੀ 07 ਸੀ ਡੀ 3650) ਤੇ ਆਪਣੇ ਪਿੰਡ ਲਕਸਿਹਾਂ ਤੋਂ ਮਾਹਿਲਪੁਰ ਨੂੰ ਆਪਣੀ ਬਿਮਾਰ ਪਤਨੀ ਲਈ ਵੀਲਚੇਅਰ ਲੈਣ ਲਈ ਆ ਰਿਹਾ ਸੀ ਜਦੋਂ ਪਿੰਡ ਪੱਥਰਾਲਾ ਕੋਲ ਪਹੁੰਚਿਆ ਤਾਂ ਮਾਹਿਲਪੁਰ ਤੋਂ ਆ ਰਹੀ ਇੱਕ ਕਾਰ (ਪੀ ਬੀ 78 ਏ 9432) ਨਾਲ ਅਚਾਨਕ ਟੱਕਰਾ ਗਿਆ ਅਤੇ ਸੜਕ ਤੇ ਡਿੱਗ ਪਏ। ਉਨਾਂ ਨੂੰ ਸਿਵਲ ਹਸਪਤਾਲ ਮਾਹਿਲਪੁਰ ਲਿਆਂਦਾ ਗਿਆ ਜਿਥੇ ਡਾਕਟਰਾਂ ਨੇ ਬਲਵਿੰਦਰ ਸਿੰਘ ਨੂੰ ਮ੍ਰਿਤਕ ਘੋਸ਼ਿਤ ਕੀਤਾ ਅਤੇ ਬਰਿੰਦਰ ਸਿੰਘ ਹਾਲਾਤ ਗੰਭੀਰ ਹੋਣ ਕਰਕੇ ਉਸ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਰੈਫਰ ਕੀਤਾ ਗਿਆ। ਥਾਣਾ ਮਾਹਿਲਪੁਰ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਵਾਹਨ ਤੇ ਲਾਸ਼ ਕਬਜੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।