ਬੇਕਾਬੂ ਕੈਂਟਰ ਪੁਲਿਸ ਦੀ ਗੱਡੀ ਨਾਲ ਟਕਰਾਇਆ ਬੇਕਾਬੂ ਕੈਂਟਰ ਅਤੇ ਪੁਲਿਸ ਮੁਲਾਜ਼ਮ ਦੀ ਗੱਡੀ ਨਾਲ ਹਾਦਸਾ ਵਾਪਰਿਆ
Publish Date: Sat, 31 Oct 2026 03:58 PM (IST)
Updated Date: Sat, 31 Oct 2026 04:01 PM (IST)
ਅਸ਼ਵਨੀ ਸ਼ਰਮਾ, ਪੰਜਾਬੀ ਜਾਗਰਣ ਬੀਣੇਵਾਲ ਬੀਤ: ਤੱਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਕਮੇਟੀ ਦੇ ਪ੍ਰਧਾਨ ਬਾਬਾ ਕੇਵਲ ਸਿੰਘ ਦੀ ਸਕਿਉਰਟੀ ’ਚ ਤਾਇਨਾਤ ਕਾਂਸਟੇਬਲ ਪ੍ਰੀਤਮ ਸਿੰਘ ਆਪਣੇ ਘਰ ਗੜ੍ਹਸ਼ੰਕਰ ਤੋਂ ਸ੍ਰੀ ਖੁਰਾਲਗੜ੍ਹ ਸਾਹਿਬ ਨੂੰ ਡਿਊਟੀ ’ਤੇ ਆਪਣੇ ਗੱਡੀ ’ਚ ਜਾ ਰਿਹਾ ਸੀ। ਰਸਤੇ ’ਚ ਘਾਟੇ ’ਚ ਹਨੂੰਮਾਨ ਮੰਦਿਰ ਨੇੜੇ ਬੇਕਾਬੂ ਹੋਇਆ ਕੈਮੀਕਲ ਦਾ ਕੈਂਟਰ ਦੀ ਸਵਿਫਟ ਕਾਰ ਨਾਲ ਟੱਕਰ ਹੋ ਗਈ, ਕੈਂਟਰ ਦੂਰ ਤੱਕ ਗੱਡੀ ਨੂੰ ਖਿੱਚ ਕੇ ਲੈ ਗਿਆ। ਇਸ ਹਾਦਸੇ ਗੱਡੀ ਨੰਬਰ ਪੀਬੀ 07 9323 ਕਾਫੀ ਨੁਕਸਾਨੀ ਗਈ ਜਦੋਂ ਕਿ ਹਾਦਸੇ ’ਚ ਪ੍ਰੀਤਮ ਸਿੰਘ ਦਾ ਬਚਾ ਹੋ ਗਿਆ। ਇਸ ਘਟਨਾ ਵਾਰੇ ਪਤਾ ਲੱਗਣ ’ਤੇ ਗੁਰੂ ਘਰ ਕਮੇਟੀ ਦੇ ਪ੍ਰਧਾਨ ਬਾਬਾ ਕੇਵਲ ਸਿੰਘ, ਬਾਬਾ ਨਰੇਸ਼ ਸਿੰਘ ਅਤੇ ਬਾਬਾ ਸੁਖਦੇਵ ਸਿੰਘ ਮੌਕੇ ’ਤੇ ਘਟਨਾ ਸਥਾਨ ’ਤੇ ਪਹੁੰਚ ਗਏ। ਭਾਰੀ ਗੱਡੀਆਂ ਨੂੰ ਕੰਟਰੋਲ ਕਰੇ ਪੁਲਿਸ : ਬਾਬਾ ਕੇਵਲ ਸਿੰਘ ਇਸ ਬਾਰੇ ਗੱਲਬਾਤ ਕਰਦਿਆਂ ਗੁਰੂ ਘਰ ਕਮੇਟੀ ਦੇ ਮੁੱਖ ਸੇਵਾਦਾਰ ਬਾਬਾ ਕੇਵਲ ਸਿੰਘ ਨੇ ਕਿਹਾ ਕਿ ਨਿੱਤ ਦਿਨ ਹਾਦਸਿਆਂ ਦਾ ਕਾਰਨ ਬਣਨ ਵਾਲੇ ਇਹਨਾਂ ਭਾਰੀ ਭਰਕਮ ਵਹੀਕਲਾ ’ਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਸਮੇਂ ਸੀਮਾ ਤਹਿ ਕੀਤੀ ਹੋਣ ਦੇ ਬਾਵਜੂਦ ਵੀ ਇਹ ਦਿਨ ਵੇਲੇ ਹੀ ਸੜਕਾਂ ਤੇ ਦੌੜਦੇ ਦਿਖਾਈ ਦਿੰਦੇ ਰਹਿੰਦੇ ਹਨ। ਇਹਨਾਂ ਓਵਰਲੋਡ ਵਹੀਕਲਾ ਨੇ ਹੁਣ ਤੱਕ 22-23 ਰਾਹਗੀਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਬਾਬਾ ਕੇਵਲ ਸਿੰਘ ਨੇ ਪੁਲਿਸ ਪ੍ਰਸ਼ਾਸਨ ਤੋਂ ਕੈਂਟਰ ਚਾਲਕ ਖਿਲਾਫ ਬਣਦੀ ਕਾਰਵਾਈ ਦੀ ਮੰਗ ਕੀਤੀ। ਡੀਸੀ ਦੇ ਹੁਕਮਾਂ ਨੂੰ ਟਿੱਚ ਜਾਣਦੇ ਹਨ ਵਹੀਕਲਾ ਵਾਲੇ : ਹਲਕਾ ਇੰਚਾਰਜ ਇਸ ਵਾਰੇ ਗਲਬਾਤ ਕਰਦਿਆਂ ਬੀਜੇਪੀ ਦੇ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਵਾਰ ਵਾਰ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵਲੋਂ ਦਿੱਤੇ ਹੁਕਮਾਂ ਨੂੰ ਇਹ ਉਵਰਲੋਡ ਵਹੀਕਲਾਂ ਵਾਲੇ ਟਿੱਚ ਜਾਣਦੇ ਹਨ। ਉਹਨਾਂ ਨੇ ਕਿਹਾ ਕਿ ਨਿਤ ਦਿਨ ਹਾਦਸੇ ਵੱਧ ਰਹੇ ਹਨ ਪਰ ਲੋਕਲ ਪ੍ਰਸ਼ਾਸਨ ਡਿਪਟੀ ਕਮਿਸ਼ਨਰ ਦੇ ਹੁਕਮਾਂ ਨੂੰ ਲਾਗੂ ਕਰਨ ’ਚ ਫੇਲ ਸਾਬਤ ਹੋਇਆ ਹੈ। ਉਹਨਾਂ ਨੇ ਪ੍ਰਸਾਸਨ ਤੋਂ ਮੰਗ ਕੀਤੀ ਹੈ ਕਿ ਇਹਨਾਂ ਬੇਕਾਬੂ ਵਹੀਕਲਾ ’ਤੇ ਨੱਥ ਪਾਈ ਜਾਵੇ।