ਮੋਟਰਸਾਈਕਲ ਤੋ ਡਿੱਗਣ ਨਾਲ ਚਾਲਕ ਦੀ ਮੌਤ ਪਿੰਡ ਭਾਰਟਾ ਚ ਮੋਟਰਸਾਈਕਲ ਤੋ ਡਿੱਗਣ ਨਾਲ ਮੋਟਰਸਾਈਕਲ ਚਾਲਕ ਦੀ ਮੌਤ
Publish Date: Sat, 31 Oct 2026 03:51 PM (IST)
Updated Date: Sat, 31 Oct 2026 03:52 PM (IST)
ਸਤਨਾਮ ਲੋਈ, ਪੰਜਾਬੀ ਜਾਗਰਣ ਮਾਹਿਲਪੁਰ : ਮਾਹਿਲਪੁਰ ਫਗਵਾੜਾ ਰੋਡ ਤੇ ਪੈਦੇ ਪਿੰਡ ਭਾਰਟਾ ਰਾਮਪਾਲ ਜੂਸ ਬਾਰ ਨੇੜੇ ਇਕ 43 ਸਾਲਾ ਆਦਮੀ ਮੋਟਰਸਾਈਕਲ ਤੋ ਡਿੱਗਣ ਨਾਲ ਮੌਕੇ ਤੇ ਮੌਤ ਹੋ ਗਈ। ਥਾਣਾ ਮਾਹਿਲਪੁਰ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਕਬਜੇ ਵਿੱਚ ਲੈ ਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ । ਪ੍ਰਪਾਤ ਜਾਣਕਾਰੀ ਅਨੁਸਾਰ ਪਿੰਡ ਭਾਰਟਾ ਰਾਮਪਾਲ ਜੂਸ ਬਾਰ ਦੇ ਨੇੜੇ ਕਮਲਜੀਤ ਸਿੰਘ ਪੁੱਤਰ 43 ਸਾਲਾ ਕਮਲਜੀਤ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਝੁੰਗੀਆ ਜਿਲਾ ਹੁਸ਼ਿਆਰਪੁਰ ਆਪਣੇ ਮੋਟਰਸਾਈਕਲ ਨੰਬਰ ਪੀ ਬੀ 07 ਏ ਐਕਸ 8063 ਤੇ ਸਵਾਰ ਹੋ ਕੇ ਮਾਹਿਲਪੁਰ ਨੂੰ ਵੱਲ ਨੂੰ ਜਾ ਰਿਹਾ ਸੀ ਜਦੋ ਉਹ ਪਿੰਡ ਭਾਰਟਾ ਨੇੜੇ ਰਾਮਪਾਲ ਜੂਸ ਬਾਰ ਕੋਲ ਪਹੁੰਚਿਆ ਤਾ ਅਚਾਨਕ ਮੋਟਰਸਾਈਕਲ ਤੋ ਡਿੱਗ ਪਿਆ ਅਤੇ ਸਿਰ ਵਿੱਚ ਜਿਆਦਾ ਸੱਟ ਲੱਗਣ ਨਾਲ ਮੌਕੇ ਤੇ ਮੌਤ ਹੋ ਗਈ। ਸਵੇਰੇ ਸੈਰ ਕਰ ਰਹੇ ਭਾਰਟਾ ਦੇ ਲੋਕਾ ਨੇ ਥਾਣਾ ਮਾਹਿਲਪੁਰ ਦੀ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ। ਥਾਣਾ ਮਾਹਿਲਪੁਰ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਤੇ ਮੋਟਰਸਾਈਕਲ ਕਬਜੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ। ਮੌਕੇ ਤੇ ਪਹੁੰਚੇ ਥਾਣੇਦਾਰ ਨੇ ਦੱਸਿਆ ਕਿ ਕੇ ਮਿ੍ਤਕ ਦੇ ਕਿੱਟ ਚੋ ਮਿਲੇ ਪਾਸਪੋਰਟ ਤੋ ਪਤਾ ਲਗਾ ਕਿ ਮਿ੍ਤਕ ਕਮਲਜੀਤ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਝੁੰਗੀਆ ਦਾ ਹੈ। ਉਨਾ ਦੱਸਿਆ ਕਿ ਉਸਦੇ ਘਰਦਿਆ ਨੂੰ ਇਸ ਸਬੰਧੀ ਸੂਚਿਤ ਕਰ ਦਿਤਾ ਗਿਆ।