- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੀਤੀ 30 ਅਕਤੂਬਰ ਨੂੰ ਥਾਣਾ ਹਰਿਆਣਾ ਪੁਲਿਸ ਵੱਲੋਂ ਪਿੰਡ ਸਤੋਰ ਵਿਖੇ ਡੀਐਸਪੀ ਨਰਿੰਦਰ ਸਿੰਘ ਦਿਹਾਤੀ ਦੇ ਪੁਲਿਸ ਮੁਲਾਜ਼ਮ ਵੱਲੋਂ ਪਿੰਡ ਦੇ ਸਰਪੰਚ ਦੇ ਗੇਟ ਚ ਗੱਡੀ ਮਾਰਨ ਤੇ ਉਸਦੇ ਨਾਲ ਗੱਲਬਾਤ ਕਰਨ ਗਏ ਸਰਪੰਚ ਅਤੇ ਉਸਦੇ ਪਰਿਵਾਰ ਦੇ ਮੈਂਬਰਾ ਤੇ ਨਜਾਇਜ਼ ਪਰਚਾ ਕਰਨ ਅਤੇ ਸਰਪੰਚ ਦੇ ਲੜਕੇ ਨੂੰ ਗਿਰਫ਼ਤਾਰ ਕਰਨ ਤੇ ਉਸਨੂੰ ਇਨਸਾਫ ਦਵਾਉਣ ਲਈ ਨਿਹੰਗ ਫੌਜਾਂ ਵਲੋਂ ਅੱਜ ਥਾਣਾ ਹਰਿਆਣਾ ਦੇ ਸਾਹਮਣੇ ਸੜਕ ਤੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕਰਦੇ ਹੋਏ ਪਰਚਾ ਰੱਦ ਕਰਨ ਅਤੇ ਗਿਰਫ਼ਤਾਰ ਕੀਤੇ ਨੌਜਵਾਨ ਨੂੰ ਰਿਹਾ ਕਰਨ ਦੀ ਮੰਗ ਕਰਦੇ ਹੋਏ ਪੰਜਾਬ ਸਰਕਾਰ ਮੁਰਦਾਬਾਦ ਅਤੇ ਡੀ ਐਸ ਪੀ ਨਰਿੰਦਰ ਸਿੰਘ ਮਿਨਹਾਸ ਖਿਲਾਫ ਜਮਕੇ ਨਾਰੇਬਾਜੀ ਕੀ

ਕਮਲ, ਪੰਜਾਬੀ ਜਾਗਰਣ ਹਰਿਆਣਾ- ਬੀਤੀ 30 ਅਕਤੂਬਰ ਨੂੰ ਥਾਣਾ ਹਰਿਆਣਾ ਪੁਲਿਸ ਵੱਲੋਂ ਪਿੰਡ ਸਤੋਰ ਵਿਖੇ ਡੀਐਸਪੀ ਨਰਿੰਦਰ ਸਿੰਘ ਦਿਹਾਤੀ ਦੇ ਪੁਲਿਸ ਮੁਲਾਜ਼ਮ ਵੱਲੋਂ ਪਿੰਡ ਦੇ ਸਰਪੰਚ ਦੇ ਗੇਟ ਚ ਗੱਡੀ ਮਾਰਨ ਤੇ ਉਸਦੇ ਨਾਲ ਗੱਲਬਾਤ ਕਰਨ ਗਏ ਸਰਪੰਚ ਅਤੇ ਉਸਦੇ ਪਰਿਵਾਰ ਦੇ ਮੈਂਬਰਾ ਤੇ ਨਜਾਇਜ਼ ਪਰਚਾ ਕਰਨ ਅਤੇ ਸਰਪੰਚ ਦੇ ਲੜਕੇ ਨੂੰ ਗਿਰਫ਼ਤਾਰ ਕਰਨ ਤੇ ਉਸਨੂੰ ਇਨਸਾਫ ਦਵਾਉਣ ਲਈ ਨਿਹੰਗ ਫੌਜਾਂ ਵਲੋਂ ਅੱਜ ਥਾਣਾ ਹਰਿਆਣਾ ਦੇ ਸਾਹਮਣੇ ਸੜਕ ਤੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕਰਦੇ ਹੋਏ ਪਰਚਾ ਰੱਦ ਕਰਨ ਅਤੇ ਗਿਰਫ਼ਤਾਰ ਕੀਤੇ ਨੌਜਵਾਨ ਨੂੰ ਰਿਹਾ ਕਰਨ ਦੀ ਮੰਗ ਕਰਦੇ ਹੋਏ ਪੰਜਾਬ ਸਰਕਾਰ ਮੁਰਦਾਬਾਦ ਅਤੇ ਡੀ ਐਸ ਪੀ ਨਰਿੰਦਰ ਸਿੰਘ ਮਿਨਹਾਸ ਖਿਲਾਫ ਜਮਕੇ ਨਾਰੇਬਾਜੀ ਕੀਤੀ ਗਈ।
ਇਸ ਮੌਕੇ ਕਿਸਾਨ ਮਜ਼ਦੂਰ ਹਿਤਕਾਰੀ ਸਭਾ ਪੰਜਾਬ ਦੇ ਸੂਬਾ ਸਲਾਹਕਾਰ ਅਤੇ ਦਲ ਪੰਥ ਸ਼੍ਰੋਮਣੀ ਭਗਤ ਧੰਨਾ ਜੀ ਤਰਨਾ ਦਲ ਦਸੂਹਾ ਦੇ ਜਥੇਦਾਰ ਬਾਬਾ ਗੁਰਦੇਵ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਦਿਨੀ ਪੁਲਿਸ ਵੱਲੋਂ ਪਿੰਡ ਸਤੋਰ ਵਿਖੇ ਹੋਏ ਧੱਕੇਸ਼ਾਹੀ ਦਾ ਉਹ ਪੁਰਜ਼ੋਰ ਵਿਰੋਧ ਕਰਦੇ ਹਨ,ਐਸ ਐਸ ਪੀ ਹੁਸ਼ਿਆਰਪੁਰ ਵੱਲੋਂ ਨਿਰਪੱਖ ਜਾਂਚ ਕਰਕੇ ਨਜਾਇਜ਼ ਪਰਚਾ ਰੱਦ ਕਰਨ ਦਾ ਭਰੋਸਾ ਦਵਾਇਆਂ ਗਿਆ ਸੀ। ਪ੍ਰੰਤੂ ਇੱਕ ਹਤਫ਼ਾ ਬੀਤ ਜਾਣ ਤੇ ਪੁਲਿਸ ਵੱਲੋਂ ਨਿਰਦੋਸ਼ ਹਰਪ੍ਰੀਤ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਜਿਸ ਕਰਕੇ ਨਿਹੰਗ ਫੌਜਾਂ ਵਲੋਂ ਉਸਨੂੰ ਇਨਸਾਫ ਦਵਾਉਣ ਲਈ ਸੰਘਰਸ਼ ਰੂਪ ਚ ਧਰਨਾ ਲਗਾਇਆ ਗਿਆ ਹੈ ।ਉਹ ਪਰਚਾ ਰੱਦ ਹੋਣ ਅਤੇ ਹਰਪ੍ਰੀਤ ਨੂੰ ਰਿਹਾ ਕੀਤੇ ਜਾਣ ਤੇ ਹੀ ਧਰਨਾ ਚੁੱਕਿਆ ਜਾਵੇਗਾ।
ਖਬਰ ਲਿਖੇ ਜਾਣ ਤੱਕ 5 ਬਜੇ ਦਾ ਲਗਾਇਆ ਹੋਇਆ ਧਰਨਾ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਮੁੱਦੇ ਦਾ ਹੱਲ ਨਾ ਕਰਨ ਤੇ ਧਰਨਾ ਲਗਾਤਾਰ ਜਾਰੀ ਰਿਹਾ ਜਿਸ ਦੇ ਕਾਰਨ ਦਿਵਾਲੀ ਦਾ ਤਿਉਹਾਰ ਹੋਣ ਕਾਰਨ ਲੋਕਾਂ ਨੂੰ ਆਪਣੇ ਘਰਾਂ ਤੱਕ ਪਹੁੰਚਣ ਲਈ ਕਾਫੀ ਖੱਜਲ ਖਰਾਬੀ ਦਾ ਸਾਹਮਣਾ ਕਰਨਾ ਪਿਆ ਅਤੇ ਇੱਕ ਘੰਟੇ ਤੱਕ ਇਹ ਧਰਨਾ ਜਾਰੀ ਰਿਹਾ। ਅਤੇ ਧਰਨਾ ਕਾਫੀ ਲੰਮਾ ਸਮਾਂ ਲੱਗਣ ਕਾਰਨ ਕਾਫੀ ਲੰਬੀ ਦੂਰੀ ਤੱਕ ਗੱਡੀਆਂ ਦੀ ਆਵਾਜਾਈ ਠੱਪ ਰਹੀ ਅਤੇ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਧਰਨੇ ਵਾਲੀ ਜਗ੍ਹਾ ਤੇ ਕੋਈ ਵੀ ਪੁਲਿਸ ਦਾ ਉੱਚ ਅਧਿਕਾਰੀ ਨਹੀਂ ਪਹੁੰਚਿਆ।ਇਸ ਮੌਕੇ ਤੇ ਬਾਬਾ ਕਮਲ ਸਿੰਘ, ਬਾਬਾ ਰਣਦੀਪ ਸਿੰਘ, ਜਥੇਦਾਰ
ਬਾਬਾ ਰਾਜ ਸਿੰਘ ਜ਼ਿਲ੍ਹਾ ਹੁਸ਼ਿਆਰਪੁਰ, ਪਲਵਿੰਦਰ ਸਿੰਘ ਬਿੱਟੂ ਪ੍ਰਚਾਰਕ, ਬਾਬਾ ਕਸ਼ਮੀਰਾ ਸਿੰਘ, ਜਥੇਦਾਰ ਬਾਬਾ ਬਲਬੀਰ ਸਿੰਘ ਹੁਸ਼ਿਆਰਪੁਰ , ਰਣਦੀਪ ਸਿੰਘ ਧਨੋਆ ਸਣੇ ਨਿਹੰਗ ਫੌਜਾਂ ਹਾਜਰ ਸਨ।