- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਨਰੇਗਾ ਮਜ਼ਦੂਰਾਂ ਦੀ ਜ਼ਿਲ੍ਹਾ ਪੱਧਰੀ ਕਨਵੈਨਸ਼ਨ ਹੋਈ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੜ੍ਹਦੀਵਾਲਾ: ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਜਿਲ੍ਹਾ ਹੁਸ਼ਿਆਰਪੁਰ ਦੀ ਵਰਕਿੰਗ ਕਮੇਟੀ ਦੇ ਫੈਸਲੇ ਅਨੁਸਾਰ ਸ਼ਹੀਦ ਸਾਥੀ ਚੰਨਣ ਸਿੰਘ ਧੂਤ ਭਵਨ ਹੁਸ਼ਿਆਰਪੁਰ ਵਿਖੇ ਦਲਿਤ ਅਤੇ ਖੇਤ ਮਜ਼ਦੂਰ, ਮਨਰੇਗਾ ਔਰਤ ਵਰਕਰਾਂ ਦੀ ਕਨਵੈਨਸ਼ਨ ਕੀਤੀ ਗਈ।ਇਸ ਦੌਰਾਨ ਤਿੰਨ ਮੈਂਬਰੀ ਪ੍ਰਧਾਨਗੀ ਮੰਡਲ ਵਿੱਚ ਰਾਜ ਰਾਣੀ ਬੱਸੀ ਦੌਲਤ ਖਾਂ, ਜੇ ਦੇਵੀ ਬੇਹਕਸਾਲਾ ਅਤੇ ਕਮਲੇਸ਼ ਕਰ ਧੂਤ ਸਨ। ਇਸ ਮੌਕੇ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਸਾਥੀ ਸਤਪਾਲ ਬਨੂੜ ਨੇ ਕਿਹਾ ਕਿ ਸਾਨੂੰ ਮਨਰੇਗਾ ਕਾਨੂੰਨ ਬਹਾਲ ਕਰਵਾਉਣ ਲਈ ਵੱਡੇ ਸੰਘਰਸ਼ਾਂ ਉੱਪਰ ਜ਼ੋਰ ਦੇਣਾ ਪਵੇਗਾ। ਅੱਜ ਸਮਾਜ ਅੰਦਰ ਗਰੀਬ ਪਰਿਵਾਰਾਂ ਦੀਆਂ ਔਰਤਾਂ ਦੀ ਜੋ ਦੁਰਦਸ਼ਾ ਹੋ ਰਹੀ ਹੈ, ਉਸ ਲਈ ਹਾਕਮ ਜਮਾਤ ਦੀਆਂ ਸਰਮਾਏਦਾਰ ਪੱਖੀ ਨੀਤੀਆਂ ਜ਼ਿੰਮੇਵਾਰ ਹਨ। ਇਨ੍ਹਾਂ ਨੀਤੀਆਂ ਨੂੰ ਬਦਲਣ ਲਈ ਸਾਨੂੰ ਪਿੰਡ ਪੱਧਰ ਤੇ ਜਥੇਬੰਦ ਹੋ ਕੇ ਸੰਘਰਸ਼ ਕਰਨੇ ਹੋਣਗੇ। ਇਸ ਦੌਰਾਨ ਇੱਕ ਮਤਾ ਯੂਨੀਅਨ ਦੀ ਆਗੂ ਸਦਾ ਰਾਣੀ ਨੇ ਪੇਸ਼ ਕੀਤਾ। ਉਨ੍ਹਾਂ ਔਰਤਾਂ, ਵਿਸ਼ੇਸ਼ ਕਰਕੇ ਦਲਿਤ ਔਰਤਾਂ ’ਤੇ ਹੋਰ ਰਹੇ ਸਮਾਜਿਕ ਜ਼ਬਰ ਅਤੇ ਜਿਆਦਤੀਆਂ ਬਾਰੇ ਗੱਲ ਕੀਤੀ। ਉਨ੍ਹਾਂ 33% ਅਸੈਂਬਲੀ ਤੇ ਪਾਰਲੀਮੈਂਟ ਰਾਖਵਾਂ ਕਰਨ ਦੇ ਦਾਅਵੇ ਨੂੰ ਤੱਥਾਂ ਨਾਲ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਅੱਜ ਵੀ 9 ਫ਼ੀਸਦੀ ਔਰਤਾਂ ਹੀ ਅਸੈਂਬਲੀ ਅਤੇ ਪਾਰਲੀਮੈਂਟ ਵਿੱਚ ਹਨ। ਇਸ ਮੌਕੇ ਪ੍ਰੀਤੀ ਰਾਜਪੁਰ ਭਾਈਆਂ, ਸੀਤੂ ਧੂਤ ਕਲਾਂ ਅਤੇ ਰੇਖਾ ਰਾਣੀ ਸ਼ੇਰਪੁਰ ਬਾਹਤੀਆਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਕਨਵੈਨਸ਼ਨ ਨੂੰ ਹਰਬੰਸ ਸਿੰਘ ਧੂਤ, ਕਮਲਜੀਤ ਸਿੰਘ ਰਾਜਪੁਰ ਭਾਈਆਂ ਤੇ ਸ਼ਮਸ਼ੇਰ ਸਿੰਘ ਕਮਾਈ ਦੇ ਵੀ ਸੰਬੋਧਨ ਕੀਤਾ। ਸਮਾਪਤੀ ਭਾਸ਼ਣ ਵਿੱਚ ਸਾਥੀ ਗੁਰਮੇਸ਼ ਸਿੰਘ ਨੇ ਔਰਤਾਂ ਨੂੰ ਜਥੇਬੰਦ ਹੋ ਕੇ ਸੰਘਰਸ਼ ਕਰਨ ਦਾ ਸੱਦਾ ਦਿੱਤਾ। ਪਿੰਡ ਪਿੰਡ ਖੇਤ ਮਜ਼ਦੂਰ ਯੂਨੀਅਨ ਦੀ ਮੈਂਬਰਸ਼ਿਪ ਕਰਕੇ ਇਕਾਈਆਂ ਬਣਾਈਆਂ ਜਾਣ। ਇਸ ਦੌਰਾਨ ਮਨਜੀਤ ਕਰ ਭੱਟੀਆਂ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ।