- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਤ ਬਾਬਾ ਹਰਨਾਮ ਸਿੰਘ ਰਾਮਪੁਰ ਖੇੜੇ ਸਹਿਬ ਵਾਲਿਆਂ ਦੀ 40ਵੀਂ ਬਰਸੀ ਸੰਤ ਸੇਵਾ ਸਿੰਘ ਤੇ ਸਮੂਹ ਇਲਸੰਤ ਬਾਬਾ ਹਰਨਾਮ ਸਿੰਘ ਰਾਮਪੁਰ ਖੇੜੇ ਸਹਿਬ ਵਾਲਿਆਂ ਦੀ 40ਵੀਂ ਬਰਸੀ ਸੰਤ ਸੇਵਾ ਸਿੰਘ ਤੇ ਸਮੂਹ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਹਰ ਸਾਲ ਦੀ ਤਰਾਂ੍ਹ ਇਸ ਵਾਰ ਵੀ ਮਨਾਈ ਜਾ ਰਹੀ

ਗੌਰਵ, ਗੜ੍ਹਦੀਵਾਲਾ : ਸੰਤ ਬਾਬਾ ਹਰਨਾਮ ਸਿੰਘ ਰਾਮਪੁਰ ਖੇੜੇ ਸਹਿਬ ਵਾਲਿਆਂ ਦੀ 40ਵੀਂ ਬਰਸੀ ਸੰਤ ਸੇਵਾ ਸਿੰਘ ਤੇ ਸਮੂਹ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਹਰ ਸਾਲ ਦੀ ਤਰਾਂ੍ਹ ਇਸ ਵਾਰ ਵੀ ਮਨਾਈ ਜਾ ਰਹੀ ਹੈ। ਸੰਤ ਸੇਵਾ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 2 ਜਨਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, 3 ਜਨਵਰੀ ਨੂੰ ਰੈਣ-ਭਾਈ ਜੀਤ ਸਿੰਘ ਗੁਰਦਾਸਪੁਰ ਵਾਲੇ, ਭਾਈ ਸਬਾਈ ਕੀਰਤਨ ਸ਼ਾਮ 7 ਵਜੇ ਹੋਵੇਗਾ। 4 ਜਨਵਰੀ ਨੂੰ ਭੋਗ ਰੈਣ-ਸਬਾਈ ਕੀਰਤਨ ਸਵੇਰੇ 7 ਵਜੇ ਅਤੇ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਸਵੇਰੇ 9 ਵਜੇ ਪੈਣਗੇ। ਉਪਰੰਤ ਖੁੱਲ੍ਹਾ ਦੀਵਾਨ ਸਾਢੇ 3 ਵਜੇ ਤੱਕ ਸਜਾਇਆ ਜਾਵੇਗਾ। ਜਿਸ ਵਿਚ ਸਮੂਹ ਸਿੰਘ ਸਾਹਿਬਾਨ, ਸੰਤ ਮਹਾਪੁਰਸ਼ ਅਤੇ ਵਿਦਵਾਨ ਗੁਰਬਾਣੀ ਅਤੇ ਗੁਰੂ ਇਤਿਹਾਸ ਬਾਰੇ ਸਰਵਣ ਕਰਵਾਉਣਗੇ। ਇਸ ਮੌਕੇ ਪਹੁੰਚ ਰਹੇ ਕੀਰਤਨੀ ਜਥੇ ਭਾਈ ਨਵਤੇਜ ਸਿੰਘ ਕਥਾਵਾਚਕ, ਭਾਈ ਅਨੰਤਵੀਰ ਸਿੰਘ, ਭਾਈ ਮਨਪ੍ਰਰੀਤ ਸਿੰਘ, ਭਾਈ ਤੇਜਿੰਦਰ ਸਿੰਘ, ਭਾਈ ਗੁਰਦੇਵ ਸਿੰਘ, ਭਾਈ ਮਨਜੀਤ ਸਿੰਘ, ਭਾਈ ਤੇਜਿੰਦਰ ਸਿੰਘ ਖੰਨਾ ਵਾਲੇ, ਭਾਈ ਹਰਜੋਤ ਸਿੰਘ, ਤਰਲੋਚਨ ਸਿੰਘ, ਭਾਈ ਇੰਦਰਜੀਤ ਸਿੰਘ, ਗੁਰਮਤਿ ਵਿਦਿਆਲਾ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਅਤੇ ਗੁਰਸ਼ਬਦ ਪ੍ਰਕਾਸ਼ ਕੀਰਤਨ ਕੌਂਸਲ ਵੀ ਆਪਣੀ ਹਾਜ਼ਰੀ ਲਗਵਾਉਣਗੇ।