ਸੰਤ ਬਾਬਾ ਹਰੀ ਸਿੰਘ ਜੀ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਸਮਾਪਤ 48ਵਾਂ ਸਲਾਨਾ ਸੰਤ ਬਾਬਾ ਹਰੀ ਸਿੰਘ ਜੀ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਸਮਾਪਤ—ਪਾਲਦੀ ਦੀ ਟੀਮ ਬਣੀ ਚੈਂਪੀਅਨ
Publish Date: Sun, 15 Nov 2026 03:49 PM (IST)
Updated Date: Mon, 16 Nov 2026 04:00 AM (IST)
ਪਾਲਦੀ ਦੀ ਟੀਮ ਬਣੀ ਚੈਂਪੀਅਨ ਸਤਨਾਮ ਲੋਈ, ਪੰਜਾਬੀ ਜਾਗਰਣ, ਮਾਹਿਲਪੁਰ : ਹਰੀ ਸਿੰਘ ਜੀ ਫੁੱਟਬਾਲ ਕਲੱਬ ਪੰਜੌੜ ਵਲੋਂ ਗ੍ਰਾਮ ਪੰਚਾਇਤ, ਸਮੂਹ ਨਗਰ ਨਿਵਾਸੀ ਅਤੇ ਐਨ.ਆਰ.ਆਈਜ਼ ਵੀਰਾਂ ਦੇ ਸਹਿਯੋਗ ਨਾਲ ਸੰਤ ਬਾਬਾ ਹਰੀ ਸਿੰਘ ਨੈਕੀਵਾਲੇ ਯਾਦਗਾਰੀ 48ਵਾਂ ਸਲਾਨਾ ਪੇਂਡੂ ਫੁੱਟਬਾਲ ਟੂਰਨਾਮੈਂਟ ਸਵਰਗਵਾਸੀ ਜੇ.ਬੀ. ਸਿੰਘ ਪਰਮਾਰ, ਸਵ. ਜਸਵੀਰ ਸਿੰਘ ਜੱਸੀ ਰਿਟਾ ਡੀ.ਐੱਸ.ਪੀ., ਸਵਰਗਵਾਸੀ ਗੁਰਮੇਲ ਸਿੰਘ ਪਟਵਾਰੀ, ਸਵ. ਨਿਰਮਲ ਸਿੰਘ ਪਰਮਾਰ, ਸਵ.ਪ੍ਰੀਤਮ ਸਿੰਘ ਪਰਮਾਰ ਜੀ ਦੀ ਯਾਦ ਨੂੰ ਸਮਰਪਿਤ ਪਿੰਡ ਪੰਜੌੜ ਦੇ ਚੌਰਾਂਦ ਵਾਲੇ ਖੇਡ ਸਟੇਡੀਅਮ ਵਿਖੇ ਕਰਵਾਇਆ ਗਿਆ। ਖੇਡੇ ਗਏ ਫਾਈਨਲ ਮੈਚਾਂ ਮੌਕੇ ਮੁੱਖ ਮਹਿਮਾਨ ਵਜੋਂ ਡਾ. ਇਸ਼ਾਂਕ ਕੁਮਾਰ ਹਲਕਾ ਵਿਧਾਇਕ ਚੱਬੇਵਾਲ ਨੇ ਪਹੁੰਚ ਕੇ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਣ ਲਈ ਪ੍ਰੇਰਤ ਕੀਤਾ। ਖੇਡੇ ਗਏ ਅੰਡਰ-16 ਸਾਲ ਦੇ ਮੈਚ ਵਿਚ ਪਾਂਸ਼ਟਾ ਨੇ ਲੰਗੇਰੀ ਨੂੰ 2-0 ਨਾਲ ਹਰਾ ਕੇ 25 ਹਜ਼ਾਰ ਰੁਪਏ ਨਕਦ ਰਾਸ਼ੀ ’ਤੇ ਕਬਜਾ ਕੀਤਾ। ਓਪਨ ਵਰਗ ਵਿਚ ਪਾਲਦੀ ਨੇ ਪੰਜੌੜ ਨੂੰ 1–0 ਦੇ ਫਰਕ ਨਾਲ ਹਰਾ ਕੇ 55 ਹਜ਼ਾਰ ਰੁਪਏ ਨਕਦ ਰਾਸ਼ੀ ਸ਼ਾਨਦਾਰ ਟਰਾਫੀ ਆਪਣੇ ਨਾਮ ਕੀਤੀ। ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਮੁੱਖ ਮਹਿਮਾਨ ਡਾ. ਇਸ਼ਾਂਕ ਕੁਮਾਰ ਨੇ ਕੀਤੀ। ਇਸ ਮੌਕੇ ਰਿਟਾ. ਕਮਾਂਡੈਟ ਕੂਲਭੂਸਨ ਕੁਮਾਰ ਬੀ.ਐੱਸ.ਐੱਫ., ਪਿ੍ਰੰ. ਸੁਖਇੰਦਰ ਸਿੰਘ ਮਿਨਹਾਸ ਬੱਡੋਂ, ਠੇਕੇਦਾਰ ਰਣਬੀਰ ਸਿੰਘ, ਸਰਪੰਚ ਚਰਨਜੀਤ ਸਿੰਘ, ਪੰਚ ਊਸ਼ਾ ਰਾਣੀ, ਪੰਚ ਹਰਮਿੰਦਰ ਕੌਰ, ਪੰਚ ਕਿਰਨਜੋਤ ਕੌਰ, ਪੰਚ ਬਲਵਿੰਦਰ ਸਿੰਘ, ਪੰਚ ਦਲਵਿੰਦਰ, ਪੰਚ ਪਰਮਜੀਤ ਕੌਰ, ਲਵਦੀਪ ਕੌਰ, ਬਾਬਾ ਤਰਲੋਕ ਸਿੰਘ, ਜਸਕਰਨ ਸਿੰਘ ਅਜਨੋਹਾ, ਹਰਨੇਕ ਸਿੰਘ ਈਸਪੁਰ, ਕ੍ਰਿਪਾਲ ਸਿੰਘ ਭਗਤੂਪੁਰ, ਦਲਵੀਰ ਸਿੰਘ ਲਕਸੀਹਾਂ, ਗੁਰਦੀਪ ਰਾਏ ਭੁੱਲਾਰਾਈ, ਸਰਪੰਚ ਜਸਪਾਲ ਸਿੰਘ ਪਾਲਦੀ, ਸਰਬਜੀਤ ਸਿੰਘ ਸਾਬੀ,ਅਜੀਤ ਸਿੰਘ ਕੈਨੇਡਾ, ਰਵਿੰਦਰ ਸਿੰਘ ਸੋਨੂ ਨਿਊਜੀਲੈਂਡ ਅਤੇ ਹੋਰ ਖੇਡ ਪ੍ਰੇਮੀ ਹਾਜ਼ਰ ਸਨ।