31ਵਾਂ ਪੇਂਡੂ ਖੇਡ ਤੇ ਸੱਭਿਆਚਾਰਕ ਮੇਲਾ 23 ਤੋਂ 25 ਤੱਕ
ਬੀਤ ਭਲਾਈ ਕਮੇਟੀ ਵੱਲੋਂ 23 ਤੋਂ 25 ਨਵੰਬਰ ਤੱਕ ਕਰਵਾਇਆ ਜਾਵੇਗਾ 31ਵਾਂ ਪੇਂਡੂ ਖੇਡ ਤੇ ਸੱਭਿਆਚਾਰਕ ਮੇਲਾ
Publish Date: Fri, 06 Nov 2026 04:10 PM (IST)
Updated Date: Fri, 06 Nov 2026 04:11 PM (IST)
ਅਸ਼ਵਨੀ ਸ਼ਰਮਾ, ਪੰਜਾਬੀ ਜਾਗਰਣ ਬੀਣੇਵਾਲ ਬੀਤ : ਬੀਤ ਭਲਾਈ ਕਮੇਟੀ ਵੱਲੋਂ ਧੰਨ-ਧੰਨ ਬਾਪੂ ਕੁੰਭ ਦਾਸ ਛੱਪੜੀ ਧਾਮ ਅੱਚਲਪੁਰ ਦੇ ਸਹਿਯੋਗ ਨਾਲ ‘ਛਿੰਝ ਛਰਾਹਾਂ ਦੀ’ ਵਿਰਾਸਤੀ ਮੇਲੇ ਮੌਕੇ 31ਵਾਂ ਪੇਂਡੂ ਖੇਡ ਤੇ ਸੱਭਿਆਚਾਰਕ ਮੇਲਾ 23, 24 ਅਤੇ 25 ਨਵੰਬਰ 2026 ਨੂੰ ਪਿੰਡ ਅੱਚਲਪੁਰ ਮਜ਼ਾਰੀ ਬੀਤ ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਮੇਲਾ ਸਰਪੰਚ ਚੂਹੜ ਸਿੰਘ ਅੱਚਲਪੁਰ ਅਤੇ ਡਾ. ਵਿੱਕੀ ਨੈਨਵਾਂ ਦੀ ਯਾਦ ਨੂੰ ਸਮਰਪਿਤ ਹੋਵੇਗਾ। ਕਮੇਟੀ ਦੇ ਪ੍ਰਧਾਨ ਬਲਵੀਰ ਸਿੰਘ ਬੈਂਸ ਅਤੇ ਜਨਰਲ ਸਕੱਤਰ ਨਰਿੰਦਰ ਸਿੰਘ ਸੋਨੀ ਨੇ ਦੱਸਿਆ ਕਿ 25 ਨਵੰਬਰ ਨੂੰ ਖੇਡ ਮੇਲੇ ਦਾ ਉਦਘਾਟਨ ਬਾਬਾ ਭਾਗ ਸਿੰਘ ਜੀ ਛੱਪੜੀ ਧਾਮ ਵਾਲੇ ਕਰਨਗੇ। ਇਸ ਮੌਕੇ ਕਬੱਡੀ ਅਤੇ ਵਾਲੀਬਾਲ ਦੇ ਸੈਮੀਫਾਈਨਲ ਤੇ ਫਾਈਨਲ ਮੁਕਾਬਲੇ ਕਰਵਾਏ ਜਾਣਗੇ। ਕਬੱਡੀ 52 ਕਿਲੋ ਭਾਰ ਵਰਗ ਨੈਸ਼ਨਲ ਸਟਾਈਲ (ਆਲ ਓਪਨ) ਵਿੱਚ ਪੰਜਾਬ ਅਤੇ ਹਿਮਾਚਲ ਦੀਆਂ ਟੀਮਾਂ ਭਾਗ ਲੈਣਗੀਆਂ। ਜੇਤੂ ਟੀਮ ਨੂੰ 13 ਹਜ਼ਾਰ ਅਤੇ ਉਪ ਜੇਤੂ ਨੂੰ 11 ਹਜ਼ਾਰ ਰੁਪਏ ਇਨਾਮ ਦਿੱਤਾ ਜਾਵੇਗਾ। ਫਾਈਨਲ ਦੇ ਬਿਹਤਰੀਨ ਖਿਡਾਰੀਆਂ ਦਾ ਸਨਮਾਨ ਵੀ ਹੋਵੇਗਾ। ਇਨਾਮਾਂ ਦੀ ਵੰਡ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਕਰਨਗੇ।