ਨਿੱਕੀਆਂ ਕਰੂੰਬਲਾਂ ਸਾਹਿਤ ਸਿਰਜਣਾ ਮੁਕਾਬਲੇ 1 ਨੂੰ
31ਵੇਂ ਨਿੱਕੀਆਂ ਕਰੂੰਬਲਾਂ ਸਾਹਿਤ ਸਿਰਜਣਾ ਮੁਕਾਬਲੇ 1 ਨਵੰਬਰ ਨੂੰ: ਬਲਜਿੰਦਰ ਮਾਨ
Publish Date: Tue, 27 Oct 2026 03:37 PM (IST)
Updated Date: Tue, 27 Oct 2026 03:40 PM (IST)
ਸਤਨਾਮ ਲੋਈ, ਪੰਜਾਬੀ ਜਾਗਰਣ ਮਾਹਿਲਪੁਰ : ਸੁਰ ਸੰਗਮ ਵਿੱਦਿਅਕ ਟਰੱਸਟ ਮਾਹਿਲਪੁਰ ਵੱਲੋਂ ਬੱਚਿਆਂ ਦੀ ਪ੍ਰਤਿਭਾ ਨਿਖਾਰਨ ਲਈ ਨੈਸ਼ਨਲ ਅਵਾਰਡੀ ਅਧਿਆਪਕ ਤੇ ਲੇਖਕ ਗਿਆਨੀ ਹਰਕੇਵਲ ਸਿੰਘ ਸੈਲਾਨੀ ਦੀ ਯਾਦ ਵਿੱਚ 31ਵੇਂ ਸਾਹਿਤ ਸਿਰਜਣਾ ਮੁਕਾਬਲੇ 1 ਨਵੰਬਰ 2026 ਨੂੰ ਸਵੇਰੇ 10 ਵਜੇ ਕਰੂੰਬਲਾਂ ਭਵਨ, ਗੜ੍ਹਸ਼ੰਕਰ ਰੋਡ, ਮਾਹਿਲਪੁਰ ਵਿਖੇ ਕਰਵਾਏ ਜਾਣਗੇ। ਨਿੱਕੀਆਂ ਕਰੂੰਬਲਾਂ ਦੇ ਮੁੱਖ ਸੰਪਾਦਕ ਬਲਜਿੰਦਰ ਮਾਨ ਨੇ ਦੱਸਿਆ ਕਿ ਸਕੂਲ ਮੁਖੀ ਕਵਿਤਾ, ਕਹਾਣੀ, ਲੇਖ ਅਤੇ ਪੇਂਟਿੰਗ ਮੁਕਾਬਲਿਆਂ ਲਈ ਆਪਣੇ ਸਕੂਲ ਦੇ ਚਾਰ ਹੋਣਹਾਰ ਵਿਦਿਆਰਥੀ ਭੇਜ ਸਕਦੇ ਹਨ। ਮੁਕਾਬਲਿਆਂ ਵਿੱਚ ਦਾਖ਼ਲਾ ਮੁਫ਼ਤ ਹੈ। ਸਾਰੇ ਭਾਗੀਦਾਰਾਂ ਨੂੰ ਪੁਸਤਕਾਂ ਦੇ ਸੈੱਟ ਅਤੇ ਜੇਤੂਆਂ ਨੂੰ ਸਰਟੀਫਿਕੇਟ ਤੇ ਨਕਦ ਇਨਾਮ ਦਿੱਤੇ ਜਾਣਗੇ। ਨਿੱਕੀਆਂ ਕਰੂੰਬਲਾਂ ਦੇ 31 ਸਾਲਾ ਸਫ਼ਰ ਦੀ ਖ਼ੁਸ਼ੀ ਵਿੱਚ ਚੰਡੀਗੜ੍ਹ, ਪਟਿਆਲਾ, ਜਲੰਧਰ, ਹੁਸ਼ਿਆਰਪੁਰ ਅਤੇ ਮਾਹਿਲਪੁਰ ਵਿਖੇ ਸਾਹਿਤਕ ਸਮਾਗਮ ਕਰਵਾਏ ਜਾਣਗੇ। ਬਾਲ ਦਿਵਸ ਮੌਕੇ ਚੰਡੀਗੜ੍ਹ ਵਿਖੇ ਰਿਲੀਜ਼ ਸਮਾਰੋਹ ਅਤੇ ਗੋਸ਼ਟੀ ਵੀ ਹੋਵੇਗੀ, ਜਿਸ ਵਿੱਚ ਪੰਜਾਬ ਭਰ ਚੋਂ ਬਾਲ ਸਾਹਿਤ ਦੇ ਉੱਘੇ ਅਲੋਚਕ ਅਤੇ ਸਿਰਜਕ ਸ਼ਾਮਿਲ ਹੋਣਗੇ। ਇਸ ਸਬੰਧੀ ਹੋਈ ਮੀਟਿੰਗ ਵਿੱਚ ਐਸ.ਪੀ. ਸ਼ਵਿੰਦਰਜੀਤ ਸਿੰਘ ਬੈਂਸ, ਡਾ. ਪਰਵਿੰਦਰ ਸਿੰਘ, ਕੁਲਵੰਤ ਸਿੰਘ ਸੰਘਾ, ਰੌਸ਼ਨਜੀਤ ਸਿੰਘ ਪਨਾਮ ਅਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।