ਨਿਰਮਲ ਕੁਟੀਆ ਟੂਟੋਮਜ਼ਾਰਾ ਵਿਖੇ 27ਵਾਂ ਸੰਤ ਸਮਾਗਮ 21 ਨੂੰ
ਨਿਰਮਲ ਕੁਟੀਆ ਟੂਟੋਮਜ਼ਾਰਾ ਵਿਖੇ 27ਵਾਂ ਸੰਤ ਸਮਾਗਮ 21 ਨਵੰਬਰ ਨੂੰ
Publish Date: Sat, 14 Nov 2026 04:21 PM (IST)
Updated Date: Sat, 14 Nov 2026 04:24 PM (IST)
ਨਿਰਮਲ ਮੁੱਗੋਵਾਲ, ਪੰਜਾਬੀ ਜਾਗਰਣ ਸੈਲਾ ਖੁਰਦ : ਧੰਨ-ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਿਰਮਲ ਕੁਟੀਆ ਟੂਟੋਮਜ਼ਾਰਾ ਵਿਖੇ ਬ੍ਰਹਮਲੀਨ ਸੰਤ ਬਾਬਾ ਦਲੇਲ ਸਿੰਘ ਮਹਾਰਾਜ, ਸੰਤ ਬਾਬਾ ਸਤਨਾਮ ਅਤੇ ਬ੍ਰਹਮਲੀਨ ਸੰਤ ਬਾਬਾ ਜਗਦੇਵ ਸਿੰਘ ਮੋਨੀ ਦੀ ਸਾਲਾਨਾ ਯਾਦ ਵਿੱਚ 27ਵਾਂ ਸੰਤ ਸਮਾਗਮ 21 ਨਵੰਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਕੁਟੀਆ ਦੇ ਮੁੱਖ ਸੇਵਾਦਾਰ ਸੰਤ ਬਾਬਾ ਮੱਖਣ ਸਿੰਘ ਅਤੇ ਸੰਤ ਬਾਬਾ ਬਲਬੀਰ ਸਿੰਘ ਸ਼ਾਸਤਰੀ ਨੇ ਦੱਸਿਆ ਕਿ ਸਮਾਗਮ ਦੇ ਸਬੰਧ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਆਰੰਭ ਕੀਤੀ ਗਈ ਹੈ, ਜੋ 23 ਨਵੰਬਰ ਤੱਕ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ 15 ਨਵੰਬਰ ਨੂੰ ਬਾਬਾ ਹਰਵਿੰਦਰ ਦਾਸ ਖਾਨਪੁਰ ਊਨੇ ਵਾਲੇ, 16 ਨਵੰਬਰ ਨੂੰ ਸੰਤ ਗੁਰਚਰਨ ਸਿੰਘ ਪੰਡਵੇ ਵਾਲੇ ਅਤੇ ਸੰਤ ਦਵਿੰਦਰ ਸਿੰਘ ਕੁਟੀਆ ਤਰਨਤਾਰਨ ਸਾਹਿਬਪੁਰ ਵਾਲੇ, 17 ਨਵੰਬਰ ਨੂੰ ਸੰਤ ਬਾਬਾ ਸਰਬਜੀਤ ਸਿੰਘ ਦਿੱਲੀ ਵਾਲੇ ਅਤੇ 18 ਨਵੰਬਰ ਨੂੰ ਬਾਬਾ ਬੰਤਾ ਸਿੰਘ ਮੁੰਡੇ ਪਿੰਡ ਵਾਲੇ ਅਤੇ ਸੰਤ ਬਾਬਾ ਪ੍ਰਤਾਪ ਸਿੰਘ ਬਾਜਪੁਰ ਵਾਲੇ ਸੰਗਤਾਂ ਨੂੰ ਕਥਾ-ਕੀਰਤਨ ਰਾਹੀਂ ਗੁਰਬਾਣੀ ਨਾਲ ਜੋੜਨਗੇ। ਉਨ੍ਹਾਂ ਦੱਸਿਆ ਕਿ ਸਮਾਗਮ ਦੌਰਾਨ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ ਅਤੇ ਸੰਗਤਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ।