- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲਾਇਨਜ਼ ਕਲੱਬ ਬਟਾਲਾ ਲੋਟਸ ਦੇ ਸਾਲ 2026-27 ਦੇ ਲਈ ਲਗਾਤਾਰ ਅੱਠਵੀਂ ਵਾਰ ਪ੍ਰਧਾਨ ਬਣੇ ਯੋਗੇਸ਼ ਬੇਰੀ

ਸ਼ਾਮ ਤਿਵਾੜੀ/ਰਾਜਨ ਤਰੇਹਨ, ਪੰਜਾਬੀ ਜਾਗਰਣ
ਬਟਾਲਾ : ਲਾਇਨਜ਼ ਕਲੱਬ ਬਟਾਲਾ ਲੋਟਸ ਡਿਸਟ੍ਰਿਕਟ 321-ਡੀ ਵੱਲੋਂ ਸਾਲ 2026-27 ਲਈ ਨਵੀਂ ਟੀਮ ਬਣਾਉਣ ਲਈ ਪ੍ਰੋਗਰਾਮ ਪ੍ਰਧਾਨ ਯੋਗੇਸ਼ ਬੇਰੀ ਦੀ ਪ੍ਰਧਾਨਗੀ ਹੇਠ ਸਥਾਨਕ ਸਵਿੱਸ ਹੋਟਲ ਬਟਾਲਾ ’ਚ ਕਰਵਾਇਆ ਗਿਆ, ਜਿਸ ਵਿਚ ਵਿਸ਼ੇਸ਼ ਤੌਰ ’ਤੇ ਚੇਅਰਮੈਨ ਮੈਂਬਰਸ਼ਿਪ ਲਾਇਨ ਡਾ. ਮਨਮੋਹਨ ਸ਼ਰਮਾ, ਸਕੱਤਰ ਲਾਇਨ ਸੁਰਿੰਦਰ ਆਨੰਦ, ਪੀਆਰਓ ਲਾਇਨ ਵਿਪਨ ਸ਼ਰਮਾ, ਲਾਇਨ ਜਤਿੰਦਰ ਮਹਾਜਨ, ਲਾਇਨ ਦਿਨੇਸ਼ ਕੁਮਾਰ, ਲਾਇਨ ਅਮਿਤ ਮਹਾਜਨ, ਲਾਇਨ ਵਿਕਾਸ ਸ਼ਰਮਾ, ਲਾਇਨ ਵਿਸ਼ਾਲ ਸ਼ਰਮਾ, ਲਾਇਨ ਐਡ. ਅਮਨਦੀਪ ਸਿੰਘ, ਲਾਇਨ ਡਾ. ਕਪਿਲ ਬੇਰੀ, ਲਾਇਨ ਗੌਰਵ ਬਾਂਬਾ, ਲਾਇਨ ਕਰਨ ਬਾਂਬਾ, ਲਾਇਨ ਸ਼ਿਆਮ ਤਿਵਾੜੀ, ਲਾਇਨ ਸੁਨੀਲ ਗੁਪਤਾ, ਲਾਇਨ ਰੋਬੀ ਵਾਲੀਆ, ਲਾਇਨ ਵਿਨੈ ਮਹਾਜਨ, ਲਾਇਨ ਵਿਸ਼ਵਾ ਸ਼ਾਰਦਾ, ਲਾਇਨ ਜਤਿਨ ਭੱਲਾ, ਲਾਇਨ ਰਾਘਵ ਬੇਰੀ, ਲਾਇਨ ਗੁਰਸੇਵਕ ਸਿੰਘ, ਲਾਇਨ ਡਾ. ਦੁਸ਼ਯੰਤ ਸ਼ਰਮਾ, ਲਾਇਨ ਪਵਨ ਅਰੋੜਾ, ਲਾਇਨ ਸੁਮਿਤ ਗੁਪਤਾ, ਲਾਇਨ ਰਜਿੰਦਰ ਲੂਥਰਾ, ਲਾਇਨ ਸੁਧੀਰ ਅਗਰਵਾਲ, ਲਾਇਨ ਰਾਜੀਵ ਅਗਰਵਾਲ, ਲਾਇਨ ਹਰੀਸ਼ ਅਗਰਵਾਲ, ਲਾਇਨ ਸੰਜੀਵ ਮਹਾਜਨ, ਲਾਇਨ ਸ਼ਿਵਮ ਮਹਾਜਨ, ਲਾਇਨ ਸੰਦੀਪ ਸ਼ਰਮਾ, ਲਾਇਨ ਕੰਵਲਜੀਤ ਸਿੰਘ, ਲਾਇਨ ਗੁਰਸੇਵਕ ਸਿੰਘ, ਲਾਇਨ ਪ੍ਰਿੰਸ ਚੌਹਾਨ, ਲਾਇਨ ਅਕਾਸ਼ ਮਹਾਜਨ ਨੇ ਸ਼ਿਰਕਤ ਕੀਤੀ। ਸਭ ਤੋਂ ਪਹਿਲਾਂ ਪ੍ਰੋਗਰਾਮ ਦਾ ਆਗਾਜ਼ ਲਾਇਨ ਵਿਪਨ ਸ਼ਰਮਾ ਵਲੋਂ ਗਾਇਤਰੀ ਮੰਤਰ ਦੇ ਉਚਾਰਨ ਨਾਲ ਕੀਤਾ ਗਿਆ। ਇਸ ਉਪਰੰਤ ਜਾਣਕਾਰੀ ਦਿੰਦੇ ਹੋਏ ਲਾਇਨ ਯੋਗੇਸ਼ ਬੇਰੀ ਨੇ ਦੱਸਿਆ ਕਿ ਸਾਲ 2026-27 ਵਿਚ ਸਾਰੇ ਮੈਂਬਰਾਂ ਨੇ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਮਾਜ ਸੇਵਾ ਦੇ ਕੰਮ ਕੀਤੇ ਹਨ, ਜਿਸ ਨਾਲ ਲਾਇਨਜ਼ ਕਲੱਬ ਲੋਟਸ ਦਾ ਪੂਰੇ ਡਿਸਟ੍ਰਿਕਟ ’ਚ ਇਕ ਨਾਮ ਹੈ। ਇਸ ਤੋਂ ਬਾਅਦ ਸਰਵ ਸੰਮਤੀ ਨਾਲ ਲਾਇਨ ਯੋਗੇਸ਼ ਬੇਰੀ ਨੂੰ ਕਲੱਬ ਮੈਂਬਰਾਂ ਵੱਲੋਂ ਲਗਾਤਾਰ ਅੱਠਵੀਂ ਵਾਰ ਸਾਲ 2026-27 ਦੇ ਲਈ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਕੈਬਨਿਟ ਬਣਾਉਣ ਦਾ ਪੂਰਨ ਅਧਿਕਾਰ ਦਿੱਤਾ ਗਿਆ ਤਾਂ ਜੋ ਉਹ ਆਉਣ ਵਾਲੇ ਸਾਲ ਦਾ ਕਾਰਜ਼ ਸੁਚਾਰੂ ਢੰਗ ਨਾਲ ਕਰ ਸਕਣ। ਇਸ ਮੌਕੇ ਕਲੱਬ ਪ੍ਰਧਾਨ ਲਾਇਨ ਯੋਗੇਸ਼ ਬੇਰੀ ਨੇ ਕਲੱਬ ਦੀ ਨਵੀਂ ਕੈਬਨਿਟ ਦਾ ਐਲਾਨ ਕਰਦੇ ਹੋਏ ਲਾਇਨ ਜਤਿੰਦਰ ਮਹਾਜਨ ਨੂੰ ਸਕੱਤਰ, ਲਾਇਨ ਐਡ. ਅਮਨਦੀਪ ਸਿੰਘ ਨੂੰ ਖ਼ਜਾਨਚੀ ਅਤੇ ਲਾਇਨ ਸ਼ਿਵਮ ਮਹਾਜਨ ਨੂੰ ਪੀ.ਆਰ.ਓ ਨਿਯੁਕਤ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਨਵ ਨਿਯੁਕਤ ਸਕੱਤਰ ਲਾਇਨ ਜਤਿੰਦਰ ਮਹਾਜਨ, ਖ਼ਜਾਨਚੀ ਲਾਇਨ ਐਡ. ਅਮਨਦੀਪ ਸਿੰਘ ਅਤੇ ਪੀ.ਆਰ.ਓ ਲਾਇਨ ਸ਼ਿਵਮ ਮਹਾਜਨ ਨੇ ਸਾਂਝੇ ਤੌਰ ’ਤੇ ਕਿਹਾ ਕਿ ਜੋ ਜਿੰਮੇਵਾਰੀ ਕਲੱਬ ਵਲੋਂ ਉਨ੍ਹਾਂ ਨੂੰ ਸੌਂਪੀ ਗਈ ਹੈ, ਉਸਨੂੰ ਉਹ ਪੂਰੀ ਲਗਨ, ਮਿਹਨਤ ਅਤੇ ਇਮਾਨਦਾਰੀ ਨਾਲ ਨਿਭਾਉਣਗੇ ਅਤੇ ਸਾਰੇ ਲਾਇਨ ਮੈਂਬਰਾਂ ਨੂੰ ਨਾਲ ਲੈ ਕੇ ਚੱਲਣਗੇ। ਪ੍ਰੋਗਰਾਮ ਦੇ ਅੰਤ ’ਚ ਸਮੂਹ ਲਾਇਨ ਮੈਂਬਰਾਂ ਨੇ ਪ੍ਰਧਾਨ ਲਾਇਨ ਯੋਗੇਸ਼ ਬੇਰੀ ਅਤੇ ਸਮੂਹ ਕੈਬਨਿਟ ਨੂੰ ਫੁੱਲਾਂ ਦਾ ਹਾਰ ਪਾ ਕੇ ਉਨ੍ਹਾਂ ਦਾ ਸਵਾਗਤ ਕੀਤਾ।