- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਡੇਅਰੀ ਵਾਲ ਪਿੰਡ ਦੇ ਵਾਸੀ ਤੇ ਕਿਸਾਨ ਆਗੂ ਬਲਵਿੰਦਰ ਸਿੰਘ, ਰਸ਼ਪਾਲ ਸਿੰਘ, ਹਰਦੀਪ ਸਿੰਘ, ਰਵਿੰਦਰ ਸਿੰਘ ਸਾਹਿਬ ਸਿੰਘ ਆਦਿ ਪਿੰਡ ਵਾਸੀਆਂ ਵੱਲੋਂ ਸੱਕੀ ਨਾਲੇ ਦੇ ਪਾਣੀ ਨਾਲ ਪੁੱਲ ਅਤੇ ਸੜਕ ਨੂੰ ਲੱਗੇ ਖੋਰੇ ਵਾਲੀ ਥਾਂ 'ਤੇ ਮਿੱਟੀ ਦੀਆ ਬੋਰੀਆਂ ਲਗਾਈਆਂ ਗਈਆਂ ਹਨ।

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਕਲਾਨੌਰ: ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਜਿੱਥੇ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਵਿੱਚ ਵਹਿੰਦੇ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਗਿਆ ਹੈ। ਉੱਥੇ ਸਰਹੱਦੀ ਪਿੰਡਾਂ ਵਿੱਚੋਂ ਗੁਜ਼ਰਦੇ ਸੱਕੀ ਕਿਰਨ ਨਾਲਾ ਜਿਸ ਨੇ ਪਿਛਲੇ ਸਾਲ ਆਏ ਹੜ੍ਹਾਂ ਵਿੱਚ ਵੱਡੀ ਤਬਾਈ ਮਚਾਈ ਸੀ। ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਸਰਹੱਦੀ ਪਿੰਡ ਡੇਅਰੀ ਵਾਲ ਕਿਰਨ ਦੇ ਪੁੱਲ ਨੇੜੇ ਤੇਜ਼ ਵਹਾਅ ਪਾਣੀ ਨਾਲ ਸੜਕ ਨੂੰ ਢਾਹ ਲੱਗਣ ਕਾਰਨ ਇਹ ਪੁੱਲ ਟੁੱਟਣ ਦਾ ਖਦਸ਼ਾ ਬਣਿਆ ਹੋਇਆ ਹੈ। ਜਿਸ ਕਾਰਨ ਪਿੰਡ ਡੇਅਰੀ ਵਾਲ ਕਿਰਨ ਅਤੇ ਬਾਰਡਰ ਨਾਲ ਲੱਗਦੇ ਪਿੰਡਾਂ ਵਿੱਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਡੇਅਰੀ ਵਾਲ ਪਿੰਡ ਦੇ ਵਾਸੀ ਤੇ ਕਿਸਾਨ ਆਗੂ ਬਲਵਿੰਦਰ ਸਿੰਘ, ਰਸ਼ਪਾਲ ਸਿੰਘ, ਹਰਦੀਪ ਸਿੰਘ, ਰਵਿੰਦਰ ਸਿੰਘ ਸਾਹਿਬ ਸਿੰਘ ਆਦਿ ਪਿੰਡ ਵਾਸੀਆਂ ਵੱਲੋਂ ਸੱਕੀ ਨਾਲੇ ਦੇ ਪਾਣੀ ਨਾਲ ਪੁੱਲ ਅਤੇ ਸੜਕ ਨੂੰ ਲੱਗੇ ਖੋਰੇ ਵਾਲੀ ਥਾਂ 'ਤੇ ਮਿੱਟੀ ਦੀਆ ਬੋਰੀਆਂ ਲਗਾਈਆਂ ਗਈਆਂ ਹਨ। ਇਸ ਮੌਕੇ 'ਤੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਬਰਸਾਤੀ ਮੌਸਮ ਦੌਰਾਨ ਇਸ ਨਾਲੇ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਹੈ। ਉਹਨਾਂ ਕਿਹਾ ਕਿ ਇਸ ਸੱਕੀ ਕਿਰਨ ਨਾਲੇ ਦੀ ਸਫਾਈ ਨਾ ਹੋਣ ਕਾਰਨ ਪਾਣੀ ਨਾਲ ਰੁੜ ਕੇ ਆਈ ਜਲ ਕੰਭੀ ਅਤੇ ਹੋਰ ਬੂਟੀਆਂ ਡੇਅਰੀ ਵਾਲ ਪਿੰਡ ਦੇ ਬਾਹਰਵਾਰ ਸੱਕੀ ਕਿਰਨ ਨਾਲੇ ਦੇ ਪੁਲ ਹੇਠਾਂ ਫਸਣ ਅਤੇ ਪਾਣੀ ਦੀ ਡਾਫ ਲੱਗਣ ਕਰਕੇ ਪੁਲ ਦੇ ਨੇੜੇ ਸੜਕ ਨੂੰ ਪਾਣੀ ਢਾਹ ਲਾ ਰਿਹਾ ਹੈ ।