ਸ਼੍ਰੀ ਅਮਰਨਾਥ ਯਾਤਰਾ ਲਈ ਬਾਲਟਾਲ ’ਚ ਲੰਗਰ ਭੰਡਾਰਾ ਲਗਾਉਣ ਲਈ ਰਾਸ਼ਨ ਸਮੱਗਰੀ ਦਾ ਟਰੱਕ ਰਵਾਨਾ
ਸ਼੍ਰੀ ਅਮਰਨਾਥ ਯਾਤਰਾ ਲਈ ਬਾਲਟਾਲ ‘ਚ ਲੰਗਰ ਭੰਡਾਰਾ ਲਗਾਉਣ ਲਈ ਰਾਸ਼ਨ ਸਮੱਗਰੀ ਦਾ ਟਰੱਕ ਰਵਾਨਾ ਕੀਤਾ
Publish Date: Sat, 20 Jun 2026 04:44 PM (IST)
Updated Date: Sat, 20 Jun 2026 04:45 PM (IST)

ਸ਼ਾਮ ਤਿਵਾੜੀ/ਰਾਜਨ ਤੇ੍ਰਹਨ, ਪੰਜਾਬੀ ਜਾਗਰਣ ਬਟਾਲਾ : ਸ਼੍ਰੀ ਮਹਾਦੇਵ ਸੇਵਾ ਸੰਮਤੀ ਲੰਗਰ ਕਮੇਟੀ ਸੇਵਾ ਸ਼੍ਰੀ ਅਮਰਨਾਥ ਵੱਲੋਂ ਸੰਗਤਾਂ ਲਈ ਲੰਗਰ ਭੰਡਾਰੇ ਲਗਾਉਣ ਲਈ ਰਾਸ਼ਨ ਸਮੱਗਰੀ ਦਾ ਇਕ ਟਰੱਕ ਬਾਲਟਾਲ ਦੇ ਲਈ ਰਵਾਨਾ ਕਰਨ ਲਈ ਪ੍ਰੋਗਰਾਮ ਦਾ ਆਯੋਜਨ ਸੰਚਾਲਕ ਅਸ਼ੋਕ ਪ੍ਰਭਾਕਰ ਦੀ ਪ੍ਰਧਾਨਗੀ ਹੇਠ ਕੀਤਾ ਗਿਆ, ਜਿਸ ਵਿਚ ਕ੍ਰਿਸ਼ਨਾ ਬੇਲਚਾ ਮੈਨੂੰਫੈਕਚਰਿੰਗ ਕੰਪਨੀ ਦੇ ਮਾਲਕ ਵਿਜੇ ਅਗਰਵਾਲ, ਉਨ੍ਹਾਂ ਦੇ ਬੇਟੇ ਰੋਹਿਤ ਅਗਰਵਾਲ ਅਤੇ ਸ਼ੋਭਿਤ ਅਗਰਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜਦਕਿ ਵਿਸ਼ੇਸ਼ ਤੌਰ ‘ਤੇ ਰਿਟਾ. ਡਿਪਟੀ ਕਮਾਂਡੈਂਟ ਸੰਦੀਪ ਅਜ਼ਾਦ, ਡਾ. ਲੱਕੀ ਨੰਦਾ ਬਹਿਰਾਮਪੁਰ, ਸੁਨੀਲ ਕੁਮਾਰ ਬਾਬਾ, ਲਾਇਨ ਵਿਪਨ ਪੁਰੀ, ਲਾਇਨ ਸੁਮਿਤ ਗੁਪਤਾ, ਲਾਇਨ ਸ਼ਿਵਮ ਗੁਪਤਾ, ਸੁਨੀਲ ਚੰਗਾ, ਦਵਿੰਦਰ ਭਨੋਟ, ਬੰਟੀ ਦਿੱਲੀ, ਮਾਸਟਰ ਜੋਗਿੰਦਰ ਪਾਲ, ਰਜਿੰਦਰ ਸ਼ਰਮਾ, ਰਵਿੰਦਰ ਸ਼ਰਮਾ, ਧਰੁਵ ਸ਼ਰਮਾ, ਸੁਨੀਲ ਯੁਮਨ, ਸੰਤੋਖ ਸਿੰਘ, ਸਾਹਿਲ ਪ੍ਰਭਾਕਰ ਆਦਿ ਸ਼ਾਮਲ ਹੋਏ। ਟਰੱਕ ਭੇਜਣ ਤੋਂ ਪਹਿਲਾਂ ਪੰਡਿਤ ਯੋਗੇਂਦਰ ਸਰਮਾ ਨੇ ਮੰਤਰਾਂ ਦਾ ਜਾਪ ਕੀਤਾ ਅਤੇ ਪੂਜਾ ਕੀਤੀ। ਇਸ ਤੋਂ ਬਾਅਦ ਮੁੱਖ ਮਹਿਮਾਨਾਂ ਵਿਜੇ ਅਗਰਵਾਲ ਨੇ ਨਾਰੀਅਲ ਤੋੜ ਕੇ ਟਰੱਕ ਨੂੰ ਰਵਾਨਾ ਕੀਤਾ। ਇਸ ਮੌਕੇ ਮੁੱਖ ਮਹਿਮਾਨ ਵਿਜੇ ਅਗਰਵਾਲ ਨੇ ਕਿਹਾ ਕਿ ਉਨ੍ਹਾਂ ਕਿਹਾ ਕਿ ਸੰਮਤੀ ਦੇ ਸਾਬਕਾ ਸੰਚਾਲਕ ਸਵ.ਵਿਜੇ ਪ੍ਰਭਾਕਰ ਦੇ ਦੇਹਾਂਤ ਤੋਂ ਬਾਅਦ, ਉਨ੍ਹਾਂ ਦੇ ਪੁੱਤਰ ਅਸੋਕ ਪ੍ਰਭਾਕਰ ਨੇ ਆਪਣੇ ਪਿਤਾ ਦੇ ਨਕਸੇ-ਕਦਮਾਂ ‘ਤੇ ਚੱਲਦਿਆਂ ਇਸ ਵਾਰ ਵੀ ਬਾਲਟਾਲ ਵਿੱਚ ਲੰਗਰ ਭੰਡਾਰ ਲਈ ਬਹੁਤ ਵਧੀਆ ਪ੍ਰਬੰਧ ਕੀਤੇ ਹਨ ਅਤੇ ਉਨ੍ਹਾਂ ਨੂੰ ਯਕੀਨ ਹੈ ਕਿ ਉਹ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਲੋੜਵੰਦ ਲੋਕਾਂ ਦੀ ਸੇਵਾ ਕਰਦੇ ਰਹਿਣਗੇ। ਇਸ ਮੌਕੇ ਗੱਲਬਾਤ ਕਰਦਿਆਂ ਅਸੋਕ ਪ੍ਰਭਾਕਰ ਨੇ ਕਿਹਾ ਕਿ ਹਰ ਸਾਲ ਸੰਮਤੀ ਵੱਲੋਂ ਸ੍ਰੀ ਅਮਰਨਾਥ ਯਾਤਰਾ ਲਈ ਬਾਲਟਾਲ ਵਿਖੇ ਇੱਕ ਵਿਸਾਲ ਲੰਗਰ ਭੰਡਾਰ ਦਾ ਆਯੋਜਨ ਕੀਤਾ ਜਾਂਦਾ ਹੈ ਅਤੇ ਇਸ ਵਾਰ ਵੀ ਅੱਜ 27ਵੇਂ ਲੰਗਰ ਭੰਡਾਰੇ ਲਈ ਬਾਲਟਾਲ ਵਿਖੇ ਰਾਸ਼ਨ ਸਮੱਗਰੀ ਦਾ ਟਰੱਕ ਰਵਾਨਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਮਰਨਾਥ ਯਾਤਰਾ ਦੌਰਾਨ ਸਰਧਾਲੂਆਂ ਦੀ ਸਹੂਲਤ ਲਈ ਸੰਮਤੀ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਜਾਣਗੇ ਅਤੇ ਭਗਵਾਨ ਭੋਲੇ ਨਾਥ ਜੀ ਦਾ ਅਸੀਰਵਾਦ ਪ੍ਰਾਪਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 21 ਜੂਨ ਨੂੰ ਸੰਮਤੀ ਵੱਲੋਂ ਰਾਸ਼ਨ ਸਮੱਗਰੀ ਦੇ ਟਰੱਕ ਭੇਜੇ ਜਾਣਗੇ।