- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਟਾਲਾ ਪਿਛਲੇ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਨੂੰ ਲੈ ਕੇ ਜਿੱਥੇ ਜਨ ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ ਪਿਆ ਸੀ, ਉੱਥੇ ਨਾਲ ਹੀ ਦੁਪਹਿਰ ਸਮੇਂ ਚਲਦੀ ਹੀਟ ਵੇਵ ਜਿਸ ਨੂੰ ਅਸੀਂ ‘ਲੂ’ ਦਾ ਨਾਮ ਦਿੰਦੇ ਹਾਂ, ਨੇ ਲੋਕਾਂ ਨੂੰ ਘਰਾਂ ਅੰਦਰ ਬੈਠਣ ਲਈ ਮਜਬੂਰ ਕਰ ਦਿੱਤਾ ਸੀ।

ਰਾਮ, ਪੰਜਾਬੀ ਜਾਗਰਣ, ਬਟਾਲਾ ਪਿਛਲੇ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਨੂੰ ਲੈ ਕੇ ਜਿੱਥੇ ਜਨ ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ ਪਿਆ ਸੀ, ਉੱਥੇ ਨਾਲ ਹੀ ਦੁਪਹਿਰ ਸਮੇਂ ਚਲਦੀ ਹੀਟ ਵੇਵ ਜਿਸ ਨੂੰ ਅਸੀਂ ‘ਲੂ’ ਦਾ ਨਾਮ ਦਿੰਦੇ ਹਾਂ, ਨੇ ਲੋਕਾਂ ਨੂੰ ਘਰਾਂ ਅੰਦਰ ਬੈਠਣ ਲਈ ਮਜਬੂਰ ਕਰ ਦਿੱਤਾ ਸੀ। ਇਸ ਸਭ ਦੇ ਮੱਦੇਨਜ਼ਰ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਗਰਮੀ ਤੋਂ ਬਚਣ ਲਈ ਵਿਸ਼ੇਸ਼ ਸਾਵਧਾਨੀਆਂ ਅਪਣਾਉਣ ਸਬੰਧੀ ਐਡਵਾਈਜ਼ਰੀ ਵੀ ਜਾਰੀ ਕਰ ਦਿੱਤੀ ਗਈ ਸੀ ਅਤੇ ਨਾਲ ਹੀ ਇਹ ਆਦੇਸ਼ ਵੀ ਜਾਰੀ ਕੀਤਾ ਗਿਆ ਸੀ ਕਿ ਦੁਪਹਿਰ ਸਮੇਂ ਕੋਈ ਜ਼ਰੂਰੀ ਕੰਮ ਹੋਣ ’ਤੇ ਹੀ ਘਰੋਂ ਬਾਹਰ ਨਿਕਲਿਆ ਜਾਵੇ, ਪਰ ਅੱਜ ਸਵੇਰ ਤੋਂ ਹੀ ਅਸਮਾਨ ਵਿਚ ਛਾਏ ਬੱਦਲਾਂ ਦੇ ਨਾਲ ਨਾਲ ਚੱਲੀ ਤੇਜ਼ ਅਤੇ ਠੰਢੀ ਹਵਾ ਨੇ ਮੌਸਮ ਦਾ ਰੁੱਖ ਹੀ ਪਲਟ ਕੇ ਰੱਖ ਦਿੱਤਾ। ਅਜਿਹਾ ਹੋਣ ਨਾਲ ਮੌਸਮ ਨੇ ਇਕਦਮ ਕਰਵਟ ਲਈ ਅਤੇ ਬਰਸਾਤ ਦੇ ਰੂਪ ਵਿੱਚ ਆਣ ਕੇ ਲੋਕਾਂ ਨੂੰ ਭਾਰੀ ਗਰਮੀ ਤੋਂ ਰਾਹਤ ਦਿਵਾਉਣ ਵਿੱਚ ਅਹਿਮ ਰੋਲ ਨਿਭਾਇਆ। ਉਧਰ ਦੂਜੇ ਪਾਸੇ ਇਹ ਵੀ ਦੱਸਦੇ ਚੱਲੀਏ ਕਿ ਮੌਸਮ ਦੇ ਕਰਵਟ ਲੈਣ ਨਾਲ ਜਿੱਥੇ ਰੰਗੀਨ ਮਿਜ਼ਾਜ਼ਾਂ ਦੇ ਚਿਹਰੇ ਖਿੜ ਗਏ, ਉੱਥੇ ਨਾਲ ਹੀ ਆਮ ਜਨਤਾ ਨੇ ਗਰਮੀ ਤੋਂ ਰਹਿਤ ਮਹਿਸੂਸ ਕੀਤੀ। ਜਦਕਿ ਛੋਟੇ ਛੋਟੇ ਬੱਚਿਆਂ ਨੇ ਇਸ ਬਰਸਾਤ ਦੇ ਆਉਣ ਨਾਲ ਖੁਸ਼ੀ ਮਨਾਈ ਅਤੇ ਬੱਚੇ ਮੀਂਹ ਵਿਚ ਮਸਤੀ ਕਰਦੇ ਦੇਖੇ ਗਏ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਬਰਸਾਤ ਦੇ ਆਉਣ ਨਾਲ ਜਿੱਥੇ ਅਗਾਮੀ ਦਿਨਾਂ ਵਿੱਚ ਗਰਮੀ ਵਧਣ ਦੇ ਅਸਾਰ ਬਣਨੇ ਸੁਭਾਵਿਕ ਹਨ, ਉੱਥੇ ਨਾਲ ਹੀ ਇਹ ਕਹਿਣ ਵਿੱਚ ਕੋਈ ਦੋ ਰਾਵਾਂ ਨਹੀਂ ਹੋਣਗੀਆਂ ਕਿ ਅੱਜ ਦੀ ਇਸ ਬਰਸਾਤ ਨੇ ਲੋਕਾਂ ਦੇ ਚਿਹਰੇ ’ਤੇ ਕੁਝ ਪਲ ਲਈ ਖੁਸ਼ੀ ਜ਼ਰੂਰ ਲਿਆਂਦੀ ਹੈ।