- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਤਿਗੁਰੂ ਸ੍ਰੀ ਸੰਤ ਤੁਲਸੀ ਦਾਸ ਜੀ ਦਾ ਸਲਾਨਾ ਭੰਡਾਰਾ ਬੜੀ ਧੂਮ ਧਾਮ ਨਾਲ ਮਨਾਇਆ ਗਿਆ : ਗੱਦੀ ਨਸ਼ੀਨ ਭਗਤ ਕੁਨਾਲ ਜੀ

ਸ਼ਾਮ ਤਿਵਾੜੀ/ਰਾਮ, ਪੰਜਾਬੀ ਜਾਗਰਣ
ਬਟਾਲਾ : ਦੀ ਸਭਾ ਮੰਦਿਰ ਸਿੱਧ ਸ੍ਰੀ ਬਾਬਾ ਬਾਲਕ ਨਾਥ ਜੀ ਅਤੇ ਦੁਰਗਾ ਮਾਤਾ ਲੱਕੜ ਮੰਡੀ ਹੰਸਲੀ ਪੁੱਲ ਬਟਾਲਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਤਿਗੁਰੂ ਸ਼੍ਰੀ ਸੰਤ ਤੁਲਸੀ ਦਾਸ ਜੀ ਦਾ ਸਾਲਾਨਾ ਭੰਡਾਰਾ 22 ਜੂਨ 8 ਹਾੜ ਨੂੰ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਗੱਦੀ ਨਸ਼ੀਨ ਭਗਤ ਕੁਨਾਲ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਮੰਦਰ ਦੇ ਗੱਦੀ ਨਸ਼ੀਨ ਭਗਤ ਕੁਨਾਲ ਨੇ ਦੱਸਿਆ ਕਿ ਇਹ ਸਾਲਾਨਾ ਭੰਡਾਰਾ ਮੰਦਰ ਕਮੇਟੀ ਅਤੇ ਸੰਗਤ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾਂਦਾ ਹੈ। ਅੱਜ ਦੇ ਦਿਨ 22 ਜੂਨ ਨੂੰ ਸਵੇਰੇ ਪੰਜ ਵਜੇ ਸੰਤ ਤੁਲਸੀ ਦਾਸ ਜੀ ਮਹਾਰਾਜ ਦੇ ਸਵਰੂਪ ਨੂੰ ਇਸ਼ਨਾਨ ਕਰਵਾਉਣ ਦੀ ਰਸਮ ਨਿਭਾਈ ਗਈ ਅਤੇ ਉਪਰੰਤ ਪੂਜਾ ਅਰਚਨਾ ਦੇ ਬਾਅਦ ਸਲਾਨਾ ਭੰਡਾਰੇ ਸਬੰਧੀ ਪ੍ਰੋਗਰਾਮ ਦਾ ਸ਼ੁਭ ਆਰੰਭ ਕੀਤਾ ਗਿਆ।
ਭਗਤ ਕੁਨਾਲ ਨੇ ਆਪਣੀ ਗੱਲ ਜਾਰੀ ਰੱਖਦਿਆਂ ਅੱਗੇ ਕਿਹਾ ਕਿ ਸਲਾਨਾ ਭੰਡਾਰੇ ਨੂੰ ਲੈ ਕੇ ਸੰਗਤਾਂ ਵਿੱਚ ਭਾਰੀ ਉਤਸਾਹ ਤੇ ਸ਼ਰਧਾ ਦੇਖਣ ਨੂੰ ਮਿਲੀ। ਉਹਨਾਂ ਦੱਸਿਆ ਕਿ ਇਸ ਸਲਾਨਾ ਭੰਡਾਰੇ ਮੌਕੇ ਪ੍ਰਸਿੱਧ ਕਵਾਲ ਨੇ ਕਵਾਲੀਆਂ ਪੇਸ਼ ਕਰਕੇ ਖੂਬ ਰੰਗ ਬੰਨਿਆ। ਉੱਥੇ ਨਾਲ ਹੀ ਆਉਣ ਵਾਲੇ ਸਾਧੂ ਸੰਤਾਂ ਅਤੇ ਸੰਤ ਮਹਾਪੁਰਸ਼ਾਂ ਸਮੇਤ ਸ਼ਹਿਰ ਦੀਆਂ ਨਾਮਵਰ ਸ਼ਖਸ਼ੀਅਤਾਂ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਬਟਾਲਾ ਦੇ ਵਿਧਾਇਕ ਤੇ ਪੰਜਾਬ ਕਾਰਜਕਾਰੀ ਪ੍ਰਧਾਨ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਸਾਬਕਾ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਗੁੱਡੂ ਸੇਠ, ਕੌਂਸਲਰ ਰਮਨਦੀਪ ਸਿੰਘ ਆਦਿ ਦੇ ਆਪਣੀ ਹਾਜ਼ਰੀ ਲਗਵਾਈ ਅਤੇ ਅਸ਼ੀਰਵਾਦ ਪ੍ਰਾਪਤ ਕੀਤਾ। ਗੱਦੀ ਨਸ਼ੀਨ ਭਗਤ ਕੁਨਾਲ ਜੀ ਨੇ ਹੋਰ ਜਾਣਕਾਰੀ ਦਿੰਦੇ ਹੋਏ ਅੱਗੇ ਦੱਸਿਆ ਕਿ ਅੱਜ 22 ਜੂਨ ਨੂੰ ਸਵੇਰੇ 11 ਵਜੇ ਵੱਡੀ ਗਿਣਤੀ ਵਿੱਚ ਸੰਗਤ ਅਤੇ ਸ਼ਹਿਰ ਵਾਸੀਆਂ ਨੇ ਪਹੁੰਚ ਕੇ ਸਲਾਨਾ ਭੰਡਾਰੇ ਮੌਕੇ ਆਪਣੀ ਹਾਜ਼ਰੀ ਲਗਵਾਈ ਉਥੇ ਨਾਲ ਹੀ ਸੇਵਾਦਾਰਾਂ ਵੱਲੋਂ ਆਪਣੀ ਡਿਊਟੀ ਆ ਬਖੂਬੀ ਨਿਭਾਈਆਂ ਗਈਆਂ। ਪ੍ਰੋਗਰਾਮ ਉਪਰੰਤ ਆਏ ਹੋਏ ਸੰਤ ਮਹਾਤਮਾ ਅਤੇ ਸੰਗਤ ਨੂੰ ਅਟੁੱਟ ਗੁਰੂ ਦਾ ਲੰਗਰ ਵਰਤਾਇਆ ਗਿਆ ਜਿਸ ਵਿੱਚ ਵੱਖ ਵੱਖ ਤਰ੍ਹਾਂ ਪਕਵਾਨ ਤਿਆਰ ਕੀਤੇ ਗਏ ਸਨ । ਇਸ ਮੌਕੇ ਤੇ ਮੰਦਰ ਕਮੇਟੀ ਦੇ ਪ੍ਰਧਾਨ ਰਵੀ ਭੂਸ਼ਣ ਅਗਰਵਾਲ, ਸੀਨੀਅਰ ਰੂਪ ਪ੍ਰਧਾਨ ਸੁਦੇਸ਼ ਬਾਂਸਲ, ਜਰਨਲ ਸਕੱਤਰ ਨਰੇਸ਼ ਕਪੂਰ, ਖਜਾਨਚੀ ਗਗਨ ਜਬਾਲੀਆ , ਪ੍ਰੈੱਸ ਸਕੱਤਰ ਅਮਨ ਖੀਵਾ, ਮੁਨੀਸ਼ ਅਗਰਵਾਲ, ਪਵਨ ਬਜਾਜ, ਜਤਿੰਦਰਜੀਤ ਬਾਜਵਾ, ਡਾ. ਸਨੀ ਮਹਾਜਨ , ਰਾਜ ਕੁਮਾਰ, ਸੰਨੀ ਗੁੱਪਤਾ, ਸੁਮੀਤ ਬਾਂਸਲ, ਮੋਹਿਤ ਬਾਂਸਲ, ਰਕੇਸ਼ ਕੁਮਾਰ, ਅਮਿਤ ਕੁਮਾਰ, ਵਿਸ਼ਾਲ, ਰਵਿੰਦਰ ਬਾਵਾ, ਰਾਜਨ ਭਾਟੀਆ, ਬੋਵੀ, ਗੋਰਾ, ਅਰੁਣ, ਸੁਰੇਸ਼, ਰੌਣਕ, ਵੰਸ਼, ਹੈਪੀ ਆਦਿ ਹਾਜ਼ਰ ਸਨ।