- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਝੋਨੇ ਦੀ ਬਿਜਾਈ ਸ਼ੁਰੂ ਹੁੰਦਿਆਂ ਹੀ ਸੱਪਾਂ ਦੇ ਡੰਗ ਤੇਜ਼ ਹੋਣ ਕਾਰਨ ਜਿੱਥੇ ਕਿਸਾਨਾਂ ਤੇ ਮਜ਼ਦੂਰਾਂ ਵਿਚ ਸੱਪਾਂ ਦੀ ਦਹਿਸ਼ਤ ਪਾਈ ਜਾ ਰਹੀ ਹੈ, ਉਥੇ ਇਸ ਖੇਤਰ ਦੇ ਵੱਖ-ਵੱਖ ਪਿੰਡਾਂ ਵਿਚ 3 ਔਰਤਾਂ ਸਮੇਤ 10 ਨੂੰ ਸੱਪਾਂ ਨੇ ਡੰਗਣ ਤੇ ਕਮਿਊਨਿਟੀ ਸਿਹਤ ਕੇਂਦਰ ਕਲਾਨੌਰ ਵਿਖੇ ਸਿਹਤ ਕਰਮਚਾਰੀਆਂ ਵੱਲੋਂ ਐਂਟੀ ਸਨੇਕ ਵੈਕਸੀਨ ਲਗਾ ਕੇ ਸੱਪ ਦੇ ਜ਼ਹਿਰ ਨੂੰ ਵੀ ਬੇਅਸਰ ਕੀਤਾ ਹੈ।

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਕਲਾਨੌਰ : ਝੋਨੇ ਦੀ ਬਿਜਾਈ ਸ਼ੁਰੂ ਹੁੰਦਿਆਂ ਹੀ ਸੱਪਾਂ ਦੇ ਡੰਗ ਤੇਜ਼ ਹੋਣ ਕਾਰਨ ਜਿੱਥੇ ਕਿਸਾਨਾਂ ਤੇ ਮਜ਼ਦੂਰਾਂ ਵਿਚ ਸੱਪਾਂ ਦੀ ਦਹਿਸ਼ਤ ਪਾਈ ਜਾ ਰਹੀ ਹੈ, ਉਥੇ ਇਸ ਖੇਤਰ ਦੇ ਵੱਖ-ਵੱਖ ਪਿੰਡਾਂ ਵਿਚ 3 ਔਰਤਾਂ ਸਮੇਤ 10 ਨੂੰ ਸੱਪਾਂ ਨੇ ਡੰਗਣ ਤੇ ਕਮਿਊਨਿਟੀ ਸਿਹਤ ਕੇਂਦਰ ਕਲਾਨੌਰ ਵਿਖੇ ਸਿਹਤ ਕਰਮਚਾਰੀਆਂ ਵੱਲੋਂ ਐਂਟੀ ਸਨੇਕ ਵੈਕਸੀਨ ਲਗਾ ਕੇ ਸੱਪ ਦੇ ਜ਼ਹਿਰ ਨੂੰ ਵੀ ਬੇਅਸਰ ਕੀਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਕਮਿਊਨਿਟੀ ਸਿਹਤ ਕੇਂਦਰ ਕਲਾਨੌਰ ਵਿੱਚ ਖੇਤਾਂ ਵਿੱਚ ਝੋਨਾ ਲਗਾ ਰਹੀ ਬਲਜੀਤ ਕੌਰ ਵਾਸੀ ਪਾਰੋਵਾਲ , ਘਰੇਲੂ ਕੰਮ ਕਰ ਰਹੀ ਗੁਰਪ੍ਰੀਤ ਕੌਰ ਪਿੰਡ ਦੁੱਲਾ ਨੰਗਲ ਤੋਂ ਇਲਾਵਾ ਗੁਰਨਾਮ ਸਿੰਘ ਬਾਗੋਵਾਣੀ ਨੂੰ ਸੱਪ ਦੇ ਕੱਟਣ ਉਪਰੰਤ ਕਮਿਊਨਿਟੀ ਸਿਹਤ ਕੇਂਦਰ ਕਲਾਨੌਰ ਵਿਖੇ ਦਾਖਲ ਕਰਵਾਇਆ ਗਿਆ। ਇਸ ਤੋਂ ਇਲਾਵਾ ਖੇਤਾਂ ਵਿੱਚ ਕੰਮ ਕਰਨ ਉਪਰੰਤ ਓਨਮ ਕਮਾਲਪੁਰ, ਹਰਿੰਦਰ ਸਿੰਘ, ਤਸਵੀਰ ਸਿੰਘ ਫੱਤੂਪੁਰ ਰਾਜਵਿੰਦਰ ਸਿੰਘ ਨੂੰ ਮੀਰ ਕਚਾਣਾ, ਜਤਿੰਦਰ ਸਿੰਘ ਚੱਕਰੀ, ਹਰਬੀਰ ਪਿੰਡ ਠੇਠਰਕੇ ਨੂੰ ਵੱਖ-ਵੱਖ ਪਿੰਡਾਂ ਵਿੱਚ ਸੱਪ ਤੇ ਡੰਗਣ ਉਪਰੰਤ ਕਮਿਊਨਿਟੀ ਸਿਹਤ ਕੇਂਦਰ ਕਲਾਨੌਰ ਵਿਖੇ ਦਾਖਲ ਕਰਨ ਉਪਰੰਤ ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਉਨਾਂ ਨੂੰ ਐਂਟੀ ਸਨੇਕ ਵੈਕਸੀਨ ਲਗਾ ਕੇ ਸੱਪ ਦੀ ਜ਼ਹਿਰ ਦਾ ਅਸਰ ਵੀ ਬੇਅਸਰ ਕਰਕੇ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ।
ਇਸ ਮੌਕੇ ਡਾਕਟਰ ਅਕਸ਼ਤ ਮਹਾਜਨ ਨੇ ਕਿਹਾ ਕਿ ਸੱਪ ਦੇ ਡੰਗਣ 'ਤੇ ਬਾਬਿਆਂ ਦੇ ਮਣਕੇ ਦੀ ਨਹੀਂ ਤੁਰੰਤ ਐਂਟੀ ਸਨੇਕ ਵੈਕਸੀਨ ਦੀ ਲੋੜ ਹੁੰਦੀ ਹੈ। ਇਸ ਲਈ ਸੱਪ ਦੇ ਡੰਗਣ ਤੋਂ ਬਾਅਦ ਜਿੰਨਾ ਜਲਦੀ ਹੋ ਸਕੇ ਮਰੀਜ਼ ਨੂੰ ਹਸਪਤਾਲ ਦਾਖਲ ਕਰਵਾਉਣਾ ਚਾਹੀਦਾ ਹੈ।