- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਉਹਨਾਂ ਕਿਹਾ ਕੁਝ ਦਿਨ ਪਹਿਲਾਂ ਵੀ ਵਡਾਲਾ ਬਾਂਗਰ ਤੇ ਮੇਨ ਬਾਜ਼ਾਰ ਤੇ ਮੈਡੀਕਲ ਸਟੋਰ ਸਮੇਤ ਨੌ ਦੁਕਾਨਾਂ ਵਿੱਚ ਚੋਰਾਂ ਵੱਲੋਂ ਚੋਰੀ ਕੀਤੀ ਗਈ ਸੀ। ਦੁਕਾਨਦਾਰਾਂ ਨੇ ਕਿਹਾ ਕਿ ਦੋ ਦਿਨ ਪਹਿਲਾਂ ਕਲਾਨੌਰ ਵਿਚ ਵੀ ਦੋ ਭਰਾਵਾਂ ਦੀਆਂ ਦੁਕਾਨਾਂ 'ਤੇ ਚੋਰਾਂ ਵੱਲੋਂ ਚੋਰੀ ਕੀਤੀ ਗਈ ।

ਮਹਿੰਦਰ ਸਿੰਘ ਅਰਲੀਭੰਨ, ਪੰਜਾਬੀ ਜਾਗਰਣ, ਕਲਾਨੌਰ: ਪੁਲਿਸ ਸਟੇਸ਼ਨ ਕਲਾਨੌਰ ਅਧੀਨ ਆਉਂਦੇ ਕਸਬਾ ਵਡਾਲਾ ਬਾਂਗਰ ਵਿਖੇ ਐਤਵਾਰ ਦੀ ਰਾਤ ਨੂੰ ਚੋਰਾਂ ਵੱਲੋਂ 9 ਦੁਕਾਨਾਂ ਦੇ ਸ਼ਟਰ ਭੰਨ ਕੇ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵਡਾਲਾ ਬਾਂਗਰ ਮੇਨ ਬਾਜ਼ਾਰ ਸਥਿਤ ਰੋਇਲ ਜਨਰਲ ਸਟੋਰ ਐਂਡ ਗਿਫ਼ਟ ਹਾਊਸ, ਜੌੜਾ ਕਲੀਨਿਕ ਲੈਬੋਟਰੀ, ਸੱਗੂ ਸਟੀਲ ਫਰਨੀਚਰ ਹਾਊਸ ਐਂਡ ਇਲੈਕਟ੍ਰੋਨਿਕਸ ਅਤੇ ਸੇਰਾ ਸਲੂਨ ਦੀਆਂ ਦੁਕਾਨਾਂ ਤੇ ਸ਼ਟਰਾਂ ਦੇ ਜਿੰਦਰੇ ਭੰਨ ਕੇ ਅੰਦਰ ਪਿਆ ਸਮਾਨ ਅਤੇ ਨਗਦੀ ਚੋਰੀ ਕੀਤੀ ਗਈ। ਇਸ ਮੌਕੇ 'ਤੇ ਦੁਕਾਨਦਾਰ ਸੁਰਜੀਤ ਸਿੰਘ, ਹਰਵੰਤ ਸਿੰਘ ਆਦਿ ਦੁਕਾਨਦਾਰਾਂ ਨੇ ਦੱਸਿਆ ਕਿ ਅੱਜ ਸਵੇਰੇ ਉਹਨਾਂ ਨੂੰ ਸਵੇਰੇ ਤੜਕਸਾਰ ਪਤਾ ਲੱਗਾ ਕਿ ਚੋਰਾਂ ਵੱਲੋਂ ਉਨ੍ਹਾਂ ਦੀਆਂ ਦੁਕਾਨਾਂ ਤੇ ਸ਼ਟਰ ਭੰਨ ਕੇ ਚੋਰੀ ਕਰ ਲਈ ਗਈ ਹੈ। ਉਹਨਾਂ ਕਿਹਾ ਕੁਝ ਦਿਨ ਪਹਿਲਾਂ ਵੀ ਵਡਾਲਾ ਬਾਂਗਰ ਤੇ ਮੇਨ ਬਾਜ਼ਾਰ ਤੇ ਮੈਡੀਕਲ ਸਟੋਰ ਸਮੇਤ ਨੌ ਦੁਕਾਨਾਂ ਵਿੱਚ ਚੋਰਾਂ ਵੱਲੋਂ ਚੋਰੀ ਕੀਤੀ ਗਈ ਸੀ। ਦੁਕਾਨਦਾਰਾਂ ਨੇ ਕਿਹਾ ਕਿ ਦੋ ਦਿਨ ਪਹਿਲਾਂ ਕਲਾਨੌਰ ਵਿਚ ਵੀ ਦੋ ਭਰਾਵਾਂ ਦੀਆਂ ਦੁਕਾਨਾਂ 'ਤੇ ਚੋਰਾਂ ਵੱਲੋਂ ਚੋਰੀ ਕੀਤੀ ਗਈ । ਉਹਨਾਂ ਕਿਹਾ ਕਿ ਇਲਾਕੇ ਵਿੱਚ ਚੋਰੀ ਦੀਆਂ ਘਟਨਾਵਾਂ ਦਿਨੋ-ਦਿਨ ਵੱਧਦੀਆਂ ਜਾ ਰਹੀਆਂ ਹਨ ।