- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੰਤ ਤ੍ਰਿਲੋਚਨ ਦਾਸ ਜੀ ਨੇ 27ਵੇਂ ਲੰਗਰ ਭੰਡਾਰੇ ਲਈ ਸ਼ੈੱਡ ਅਤੇ ਰਾਸ਼ਨ ਸਮੱਗਰੀ ਦੇ 2 ਟਰੱਕ ਰਵਾਨਾ ਕੀਤੇ

ਸ਼ਾਮ ਤਿਵਾੜੀ, ਪੰਜਾਬੀ ਜਾਗਰਣ
ਬਟਾਲਾ : ਸ਼੍ਰੀ ਮਹਾਦੇਵ ਸੇਵਾ ਸੰਮਤੀ ਲੰਗਰ ਕਮੇਟੀ ਸੇਵਾ ਸ਼੍ਰੀ ਅਮਰਨਾਥ ਵੱਲੋਂ ਸੰਗਤਾਂ ਲਈ ਲੰਗਰ ਭੰਡਾਰੇ ਲਗਾਉਣ ਲਈ ਸ਼ੈੱਡ ਅਤੇ ਰਾਸ਼ਨ ਸਮੱਗਰੀ ਦੇ 2 ਟਰੱਕ ਬਾਲਟਾਲ ਦੇ ਲਈ ਰਵਾਨਾ ਕਰਨ ਲਈ ਪ੍ਰੋਗਰਾਮ ਸੱਚਖੰਡ ਨਾਨਕਧਾਮ ਬਟਾਲਾ ਵਿਖੇ ਸੰਚਾਲਕ ਅਸੋਕ ਪ੍ਰਭਾਕਰ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਸੰਤ ਤ੍ਰਿਲੋਚਨ ਦਾਸ ਨੇ ਸ਼ਿਰਕਤ ਕੀਤੀ। ਇਸ ਮੌਕੇ ਬਾਬਾ ਓਮ ਪ੍ਰਕਾਸ਼, ਬਾਬਾ ਚਰਨਜੀਤ, ਬਾਬਾ ਰਾਕੇਸ਼, ਦਾਸ ਸੁਨੀਲ, ਦਾਸ ਬੰਟੀ, ਦਾਸ ਸਤਨਾਮ, ਦਾਸ ਰਜਿੰਦਰ, ਦਾਸ ਕਮਲਦੀਪ, ਸੁਨੀਲ ਕੁਮਾਰ ਬਾਬਾ, ਮਾਸਟਰ ਜੋਗਿੰਦਰ ਪਾਲ, ਲਾਇਨ ਵਿਪਨ ਪੁਰੀ, ਰਵਿੰਦਰ ਸ਼ਰਮਾ, ਸੁਨੀਲ ਯੁਮਨ, ਸਾਹਿਲ ਪ੍ਰਭਾਕਰ ਸ਼ਾਮਲ ਹੋਏ। ਇਸ ਮੌਕੇ ਸੰਤ ਤ੍ਰਿਲੋਚਨ ਦਾਸ ਜੀ ਵਲੋਂ ਟਰੱਕਾਂ ਨੂੰ ਰਵਾਨਾ ਕਰਨ ਤੋਂ ਪਹਿਲਾਂ ਅਰਦਾਸ ਕੀਤੀ ਗਈ ਅਤੇ ਨਾਰੀਅਲ ਤੋੜ ਕੇ ਟਰੱਕਾਂ ਨੂੰ ਰਵਾਨਾ ਕੀਤਾ ਗਿਆ। ਇਸ ਮੌਕੇ ਸੰਤ ਤ੍ਰਿਲੋਚਨ ਦਾਸ ਜੀ ਨੇ ਕਿਹਾ ਕਿ ਸ੍ਰੀ ਅਮਰਨਾਥ ਯਾਤਰਾ ਦੌਰਾਨ ਬਾਲਟਾਲ ਵਿਖੇ ਸਰਧਾਲੂਆਂ ਨੂੰ ਲੰਗਰ ਅਤੇ ਰਿਹਾਇਸ ਆਦਿ ਪ੍ਰਦਾਨ ਕਰਨ ਲਈ ਸ੍ਰੀ ਮਹਾਦੇਵ ਸੇਵਾ ਸੰਮਤੀ ਵੱਲੋਂ ਪਿਛਲੇ 26 ਸਾਲਾਂ ਤੋਂ ਕੀਤੇ ਜਾ ਰਹੇ ਪ੍ਰਬੰਧ ਬਹੁਤ ਹੀ ਸਲਾਘਾਯੋਗ ਹਨ। ਉਨ੍ਹਾਂ ਕਿਹਾ ਕਿ ਸੰਮਤੀ ਦੇ ਸਾਬਕਾ ਸੰਚਾਲਕ ਸਵ.ਵਿਜੇ ਪ੍ਰਭਾਕਰ ਦੇ ਦੇਹਾਂਤ ਤੋਂ ਬਾਅਦ, ਉਨ੍ਹਾਂ ਦੇ ਪੁੱਤਰ ਅਸੋਕ ਪ੍ਰਭਾਕਰ ਨੇ ਆਪਣੇ ਪਿਤਾ ਦੇ ਨਕਸੇ-ਕਦਮਾਂ ‘ਤੇ ਚੱਲਦਿਆਂ ਇਸ ਵਾਰ ਵੀ ਬਾਲਟਾਲ ਵਿੱਚ ਲੰਗਰ ਭੰਡਾਰ ਲਈ ਬਹੁਤ ਵਧੀਆ ਪ੍ਰਬੰਧ ਕੀਤੇ ਹਨ ਅਤੇ ਉਨ੍ਹਾਂ ਨੂੰ ਯਕੀਨ ਹੈ ਕਿ ਉਹ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਲੋੜਵੰਦ ਲੋਕਾਂ ਦੀ ਸੇਵਾ ਕਰਦੇ ਰਹਿਣਗੇ।ਗੱਲਬਾਤ ਕਰਦਿਆਂ ਅਸੋਕ ਪ੍ਰਭਾਕਰ ਨੇ ਕਿਹਾ ਕਿ ਹਰ ਸਾਲ ਸੰਮਤੀ ਵੱਲੋਂ ਸ੍ਰੀ ਅਮਰਨਾਥ ਯਾਤਰਾ ਲਈ ਬਾਲਟਾਲ ਵਿਖੇ ਇੱਕ ਵਿਸਾਲ ਲੰਗਰ ਭੰਡਾਰ ਦਾ ਆਯੋਜਨ ਕੀਤਾ ਜਾਂਦਾ ਹੈ ਅਤੇ ਇਸ ਵਾਰ ਵੀ ਅੱਜ 27ਵੇਂ ਲੰਗਰ ਭੰਡਾਰ ਲਈ ਬਾਲਟਾਲ ਵਿਖੇ ਸ਼ੈਡ ਦਾ ਸਾਮਾਨ ਅਤੇ ਰਾਸ਼ਨ ਸਮੱਗਰੀ ਦੇ 2 ਦੋ ਟਰੱਕ ਰਵਾਨਾ ਕੀਤੇ ਗਏ ਹਨ ਅਤੇ ਇਨ੍ਹਾਂ ਦੇ ਨਾਲ 15 ਸੇਵਾਦਾਰ ਵੀ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਅਮਰਨਾਥ ਯਾਤਰਾ ਦੌਰਾਨ ਸਰਧਾਲੂਆਂ ਦੀ ਸਹੂਲਤ ਲਈ ਸੰਮਤੀ ਵੱਲੋਂ ਵਿਸੇਸ ਪ੍ਰਬੰਧ ਕੀਤੇ ਜਾਣਗੇ ਅਤੇ ਭਗਵਾਨ ਭੋਲੇ ਨਾਥ ਜੀ ਦਾ ਅਸੀਰਵਾਦ ਪ੍ਰਾਪਤ ਕੀਤਾ ਜਾਵੇਗਾ।